Tuesday, September 23, 2008

ਕਿਸ ਹਾਲ 'ਚ ਰਹਿੰਦਾ ਹਾਂ , ਤੈਨੂੰ ਕੁਝ ਵੀ ਪਤਾ ਨੀ

ਦਿਲ ਤੇ ਕੀ ਸਹਿੰਦਾ ਹਾਂ , ਤੈਨੂੰ ਕੁਝ ਵੀ ਪਤਾ ਨੀ 

ਕਿੰਨਾਂ ਦੀਆਂ ਗੱਲਾਂ ਨੇ ਮੇਰੀ ਰੂਹ ਨੂੰ ਪੱਛਿਆ ਏ

ਕਿਸ ਕਿਸ ਗੱਲ ਉਤੇ ਮੈਂ ਅੱਖੀਆਂ ਭਰ ਲੈਂਦਾ ਹਾਂ

ਤੈਨੂੰ ਕੁਝ ਵੀ ਪਤਾ ਨੀ
ਕੋਈ ਗਿਣਤੀ ਨਹੀਓ ਕਿੰਨੇ ਫੱਟ ਸਹਾਰੇ ਨੇ

ਕਈ ਚਿਹਰੇ ਭੁਲ ਗਏ ਜਿੰਨ੍ਹਾ ਜਿੰਨ੍ਹਾ ਨੇ ਮਾਰੇ ਨੇ

ਕੀਹਣੇ ਜੜ੍ਹਾਂ ਤੋਂ ਪੁੱਟਿਆ ਏ , ਤੈਨੂੰ ਕੁਝ ਵੀ ਪਤਾ ਨੀ

ਗੱਲ ਲੱਗ ਗੱਲ ਘੁਟਿਆ ਏ , ਤੈਨੂੰ ਕੁਝ ਵੀ ਪਤਾ ਨੀ

ਸਿਦ੍ਹਰੇ ਤੇ ਕਮਲੇ ਨੂੰ, ਕਰਕੇ ਗੱਲਾਂ ਮਿਠੀਆਂ

ਦਿਲ ਵਿੱਚ ਘਰ ਵਿੱਚ ਆ ਕੇ

ਮੈਂਨੂੰ ਕੀਹਨੇ ਕੀਹਨੇ ਲੁਟਿਆ ਏ

ਤੈਨੂੰ ਕੁਝ ਵੀ ਪਤਾ ਨੀ
ਕੁੱਝ ਰਿਸ਼ਤੇ ਕਾਹਤੋਂ , ਕਦੋਂ ਤੇ ਕਿੰਝ ਗਵਾਏ ਮੈਂ

ਜਿੰਦਗੀ ਦੇ ਕਿੰਨੇ ਸਾਲ ਕੀਹਦੇ ਨਾਅ ਲਾਏ ਮੈਂ

ਕੀ ਹਾਦਸੇ ਹੋਏ ਨੇ, ਤੈਨੂੰ ਕੁਝ ਵੀ ਪਤਾ ਨੀ

ਕਿਹੜੇ ਨਾਲ ਖਲੋਏ ਨੇ, ਤੈਨੂੰ ਕੁਝ ਵੀ ਪਤਾ ਨੀ

ਅੱਗੇ ਨਾ ਲੰਘ ਜਾਵਾਂ, ਕਿੰਨ੍ਹਾ ਲੱਤਾਂ ਖਿਚੀਆਂ ਨੇ

ਮੇਰੇ ਤੇ ਹੱਸੇ ਕੌਣ ਮੇਰੇ ਲਈ ਰੋਏ ਨੇ

ਤੈਨੂੰ ਕੁਝ ਵੀ ਪਤਾ ਨੀ
ਮੈਂ ਕਿੰਨਾਂ ਕੱਲਾ ਹਾਂ, ਤੈਨੂੰ ਕੁਝ ਵੀ ਪਤਾ ਨੀ

ਕੋਈ ਰੋਗ ਅਵੱਲਾ ਹਾਂ , ਤੈਨੂੰ ਕੁਝ ਵੀ ਪਤਾ ਨੀ

ਸ਼ਗਨਾ ਦੀ ਮੁੰਦਰੀ ਲਈ, ਊਂਗਲੀ 'ਚੋ ਲਾਹ ਸੁਟਿਆ

ਰੂੜੀ ਤੇ ਪਿਆ ਹੋਇਆ, ਸੱਜਣਾ ਦਾ ਛੱਲਾ ਹਾਂ

ਤੈਨੂੰ ਕੁਝ ਵੀ ਪਤਾ ਨੀ......


(www.channi5798.blogspot.com)