Tuesday, September 23, 2008

ਯਾਦ ਆਉਣਗੇ ਨਜ਼ਾਰੇ ਮਾਣੇ ਜ਼ਿੰਦਗੀ ਚ' ਜੋ

ਦਿਨ ਕਾਲਜਾਂ ਚ ਬੀਤੇ ਉਹ ਸਾਰੇ ਯਾਦ ਆਉਣਗੇ,

ਚਾਹੇ ਮਿਲ ਜਾਵੇ ਐਸ਼ ਕੁੱਲ ਵਿੱਚ ਪਰਦੇਸਾਂ

ਧੁੱਪਾਂ ਸਹਿ ਗੇੜੇ 'ਉਹਦੇ' ਪਿੱਛੇ ਮਾਰੇ ਯਾਦ ਆਉਣਗੇ ,



ਰਿਹਾ ਰੱਬ ਵਾਂਗ ਜਿਹਨਾ ਤੇ ਭਰੋਸਾ ਦਿਲ ਨੂੰ,

ਨਾਲ ਡਟਦੇ ਰਹੇ ਸੱਚੇ ਉਹ ਯਾਰ ਯਾਦ ਆਉਣਗੇ,

ਹਿੱਕ ਤਾਣ ਜੋ ਖਿਲਾਫ ਸਾਡੇ ਰਹੇ ਲੜਦੇ

ਵੈਰੀ ਦੁਸ਼ਮਣ ਤੇ ਖਾਂਦੇ ਸੀ ਜੋ ਖਾਰ ਯਾਦ ਆਉਣਗੇ,

ਨਹੀਂ ਭੁੱਲਣੀ ਉਹ ਰੂਹ ਜਿਸ ਪਿਆਰ ਸੀ ਸਿਖਾਇਆ

ਦਿਲ ਜਿੱਤ ਕੇ ਵੀ ਜੀਹਤੋਂ ਗਏ ਹਾਰ ਯਾਦ ਆਉਣਗੇ,

ਜਿਹੜੇ ਪੈਰ- ਪੈਰ ਉੱਤੇ ਦੁੱਖ-ਸੁੱਖ ਸੀ ਵੰਡਾਉਂਦੇ

ਸੀ ਕਲਾਸਮੇਟ ਲੈਂਦੇ ਮੇਰੀ ਸਾਰ ਯਾਦ ਆਉਣਗੇ...



ਠੇਕਾ ਮਿੱਤਰਾਂ ਦਾ 22 no. , ਤੇ ਭੋਲੂ ਗੇਮਾਂ ਵਾਲਾ,

ਕੀਤੀ ਰੱਜ-ਰੱਜ ਐਸ਼ ਉਹ ਟਿਕਾਣੇ ਯਾਦ ਆਉਣਗੇ,

ਗਿੱਧੇ-ਭੰਗੜੇ ਅਖਾੜਿਆਂ ਚ ਰੋਣਕਾਂ ਸੀ ਜੋ

ਜੱਸਾ,ਢਿੱਲੋਂ,ਰੋਬੀ,ਸ਼ਸ਼ੀ ਵਰਗੇ  ਯਾਦ ਆਉਣਗੇ,

ਮਹਿਕ ਸਰੋਂ ਦੇ ਫੁੱਲਾਂ ਦੀ ਚਾਹੁਦੇਂ ਫਾਰਮ ਤੇ ਜੋ

ਨੀਲਾ ਫੋਰਡ, ਬੰਬੀ-ਖਾਲ਼, ਖੂਹ ਪੁਰਾਣੇ ਯਾਦ ਆਉਣਗੇ,

ਲਾ ਕੇ ਪੈੱਗ ਜ਼ਿੱਦ ਜੱਟਾਂ ਵਾਲੀ ਸਦਾ ਸੀ ਪੁਗਾਈ

ਹੋ ਕੇ ਟੈਟ ਗਾਏ ਸੜਕਾਂ ਤੇ ਗਾਣੇ ਯਾਦ ਆਉਣਗੇ..........

(www.channi5798.blogspot.com)