Friday, September 26, 2008

ਕਿੰਝ ਰੋਕਾਂ ਅੱਗੇ ਖੜ ਕੇ ਜਾਦੇ ਸੱਜਣਾਂ ਨੂੰ,

ਹੁਣ ਕੀ ਮੈ ਆਖਾਂ ਲੜ ਕੇ ਜਾਦੇ ਸੱਜਣਾਂ ਨੂੰ,

ਸਾਨੂੰ ਛੱਡ ਕੇ ਚੁੱਪ ਚੁੱਪੀਤੇ ਤੁਰ ਚੱਲ ਏ,

ਕੋਈ ਪੁਛੇ ਬਾਹੋ ਫੜ ਕੇ ਜਾਦੇ ਸੱਜਣਾਂ ਨੂੰ,

ਉੱਚਾ ਨੀਵਾਂ ਮਾੜਾ ਕੁਝ ਵੀ ਬੋਲਿਆ ਨਹੀ,

ਫੇਰ ਬੋਲ ਨੇ ਕਿਹੜੇ ਰੜਕੇ ਜਾਦੇ ਸੱਜਣਾਂ ਨੂੰ,

ਵੱਜਾਹ ਕੋਈ ਨਾ ਦੱਸੀ ਖਚਰੇ ਹਾਸੇ ਦੀ,

ਅਸੀ ਪੁਿਛਆ ਅਥਰੂ ਭਰ ਕੇ ਜਾਦੇ ਸੱਜਣਾਂ ਨੂੰ,

ਕੀ ਦੇਣਾ "ਚੰਨੀ" ਨੇ ਿਦਲ ਦੀ ਗਾਨੀ ਿਵੱਚ,

ਚੰਦ ਸ਼ੇਅਰ ਹੀ ਿਦੱਤੇ ਮੜ ਕੇ ਜਾਦੇ ਸੱਜਣਾਂ ਨੂੰ...............

(www.channi5798.blogspot.com)