Monday, September 22, 2008

ਅੱਜ ਦਿਸਿਆ ਆਪਣਾ ਆਪ ਮੈਨੂੰ,
ਸਭ ਪਾਪ ਤੇ ਪੁੰਨ ਵਿਚਾਰਦੇ ਨੂੰ..

ਰਹਿ ਗਏ ਅਣਗੌਲੇ ਪੁੰਨ ਬੜ੍ਹੇ,
ਸਜ਼ਾ ਮਿਲੀ ਹਰ ਪਾਪ ਨਿਤਾਰਦੇ ਨੂੰ..

ਕੀ ਖੁਸਿਆ ਤੇ ਕੀ ਮਿਲਿਆ ਮੈਨੂੰ,
ਸ਼ਿਕਵਿਆਂ ਸਿਰ ਉਮਰ ਗੁਜ਼ਾਰਦੇ ਨੂੰ..

ਨਾ ਮੰਗ ਸਕਿਆ ਨਾ ਖੋਹ ਹੋਇਆ,
ਉਮਰਾਂ ਲੰਘੀਆਂ ਹੱਕ ਮਾਰਦੇ ਨੂੰ..

ਜਾਣਿਆ 'ਚੰਨੀ' ਪੁੱਛਦਾ ਨਾ ਕੋਈ,
ਚੜ੍ਹੀ ਹਨੇਰੀ 'ਚ ਦੀਵੇ ਬਾਲਦੇ ਨੂੰ..

ਵੇਲਾ ਖੁੱਸ ਨਾ ਜਾਵੇ, ਮੈਨੂੰ ਡਰ ਲੱਗੇ,
ਮੋਏ ਅਰਮਾਨਾ ਦਾ ਸਿਵਾ ਬਾਲਦੇ ਨੂੰ..

ਹੁਣ ਤਾਂਘ ਜਿੱਤਣ ਦੀ ਹੈ ਇੱਕ ਵਾਰੀ,
ਮੈਨੂੰ ਸਦੀਆਂ ਹੋਈਆਂ ਹਾਰਦੇ ਨੂੰ......

(www.channi5798.blogspot.com)