Tuesday, September 23, 2008

ਪਿਆਰੀ ਜੇਹੀ ਜਾਨ ਮੇਰੀ ਸੋਹਣੀ ਮੁਸਕਾਨ ਏ,
       
          ਮੋਤੀਆਂ ਜਹੇ ਦੰਦ ਚਿੱਟੇ ਲੰਮੀ ਜਹੀ ਰਕਾਨ ਏ,

ਗੁੱਤ ਚੁੰਮੇ ਗਿਟਿੱਆਂ ਨੂੰ ਮੋਰਨੀ ਜੇਹੀ ਚਾਲ ਏ,

          ਬੜਾ ਕੁੱਝ ਕਹਿਣ ਅੱਖਾਂ ਸੋਹਣਾ ਜੇਹਾ ਖਿਆਲ ਏ,

ਹੱਥਾਂ ਦੀਆਂ ਤਲੀਆਂ ਤੇ ਮਹਿੰਦੀ ਬੜੀ ਚੜਦੀ,

         ਵਾਰ-ਵਾਰ ਵੇਖਾਂ ਓਹਦੇ ਉੱਤੇ ਅੱਖ ਖੜਦੀ,

ਬੋਲ ਜਦੋਂ ਪਿਆਰ ਵਾਲੇ ਬੁੱਲੀਆਂ ਚੋਂ ਬੋਲਦੀ,
     
         ਚਾਹੁੰਦੀ ਤਾਂ ਏ ਮੈਨੂੰ ਪਰ ਭੇਦ ਨਈਓਂ ਖੋਲਦੀ,

ਬੁੱਲੀਆਂ ਦੇ ਸਾਹਮਣੇ ਗੁਲਾਬ ਫਿੱਕਾ ਪੈ ਜਾਵੇ,

         ਭੁੱਲਾਂ ਸਭ ਓਹਦਾ ਹੀ ਖਿਆਲ ਚੇਤੇ ਰਹਿ ਜਾਵੇ,

ਨੱਕ ਤਲਵਾਰ ਤਿੱਖਾ ਪਤਲੀ ਪਤੰਗ ਏ,

         ਗੋਰੇ-ਗੋਰੇ ਮੁੱਖੜੇ ਤੇ ਥੋੜੀ-ਥੋੜੀ ਸੰਗ ਏ,

“ ਚੰਨੀ “ ਓਹਦੇ ਨਾਵੇਂ ਜਿੰਦ ਫਿਰਦਾ ਲਿਖਾਓਣ ਨੂੰ,

         ਸੰਗਦੀ ਏ ਜੇਹੜੀ ਉੰਝ ਫਿਰਦੀ ਬੁਲਾਉਣ ਨੂੰ,

ਕੀ ਕਰੇ ਓਹ ਵੀ ਭੈੜੇ ਜੱਗ ਕੋਲੋਂ ਡਰਦੀ,

         ਲਿਖ-ਲਿਖ ਨਾਂ ਮੇਰਾ ਹੱਥ ਰਹਿੰਦੀ ਭਰਦੀ......

(www.channi5798.blogspot.com)