Monday, September 22, 2008

ਸੱਚੇ ਮਨ ਤੋ ਸਿਮਰਨ ਕਰਿਆ ਹਰ ਇੱਕ ਦੁੱਖ ਮਿਟ ਜਾਵੇ,

ਆਪਣੇ ਅਤੇ ਪਰਾਇਆ ਅੰਦਰ ਕੋਈ ਫ਼ਰਕ ਨਜ਼ਰ ਨਾ ਆਵੇ,

ਉਸ ਤੋ ਮੰਗ ਜੋ ਦੇ ਕੇ ਮੱਗਰੋ ਨਾ ਅਹਿਸਾਨ ਜਤਾਵੇਂ,

ਛੱਡ ਬਾਕੀ ਦਰ ਇੱਕੋ ਮੱਲ ਲੈ ਤੈਨੂੰ ਜੇ ਮੁਕਤੀ ਮਿਲ ਜਾਵੇ

ਲੱਭ ਲੱਭ ਕੇ ਨਜ਼ਰਾ ਥੱਕ ਗਈਆ ਨੇ ਜੇ ਤੂੰ ਸਾਹਮਣੇ ਆਵੇ ਤਾਂ ਮੇਰਬਾਨੀ,

ਤੇਰੇ ਰਾਹਾਂ ਵਿੱਚ ਵਿਛਣ ਨੂੰ ਤਰਸ ਦੇ ਹਾਂ ਜੇ ਸਾਨੂੰ ਖਾਕ ਬਣਾਵੇ ਤਾਂ ਮੇਹਰਬਾਨੀ,

ਰਾਹੋ ਉਕਿਆ ਭੱਟਕਿਆ ਥਿੜਕਿਆ ਨੂੰ ਜੇ ਦਾਤਾ ਰਾਹ ਦਿਖਾਵੇ ਤਾਂ ਮੇਹਰਬਾਨੀ,

ਤੇਰੇ ਨਜ਼ਰ ਵਿੱਚ ਕਿੰਜ ਪਰਵਾਨ ਹੋਣਾ ਜੇ ਤੂੰਹੀਓ ਵੱਲ ਸਿਖਾਵੇ ਤਾਂ ਮੇਹਰਬਾਨੀ,

ਤੇਰੀ ਰਹਿਮਤ ਦੇ ਅਸੀ ਬਲਿਹਾਰ ਜਾਈਏ ਤੇਰੀ ਅਜ਼ਮਤ ਨੂੰ ਕਿਵੇ ਬਿਆਨ ਕਰੀ ਏ,

ਆਪਣੇ ਬਾਰੇ ਤੂੰ "ਚੰਨੀ" ਦੀ ਕਲਮ ਕੋਲੋ ਜੇ ਸਾਈਆਂ ਆਪ ਲਿਖਾਵੇ ਤਾਂ ਮੇਹਰਬਾਨੀ.........

(www.channi5798.blogspot.com)