Tuesday, September 23, 2008

ਸ਼ੇਰਾਂ ਦੇ ਡੇਰਿਆਂ ਤੇ ਅਜ ਗਿੱਦੜ ਕਰਨ ਕਲੋਲਾਂ
ਹਥ ਧਰਕੇ ਕਾਲਜੇ ਤੇ ਮੈਂ ਤਾਂ ਦਿਲ ਦੇ ਵਰਕੇ ਫੋਲਾਂ
ਧਰਤੀ ਪੰਜਾਬ ਦੀ ਇਹ ਬੋਲੀ ਭਰ-ਭਰ ਕੇ ਹਟਕੋਰੇ
ਮੇਰੀ ਹਿੱਕ ਤੇ ਦਿੱਲੀਏ ਨੀਂ-ਨੀਂ ਤੂੰ ਹੋਰ ਮਾਰ ਨਾਂ ਲੋਹੜੇ!

ਤੇਰੀ ਪੱਤ ਦੀ ਰਾਖੀ ਨੀਂ ਮੇਰੇ ਕੁੱਖ ਦੇ ਜਾਇਆਂ ਕੀਤੀ
ਅੱਜ ਕੱਢ ਕੇ ਮੱਤਲਬ ਨੂੰ ਨੀਂ ਤੂੰ ਧਾਰ ਲਈ ਬਦਨੀਤੀ
ਇਹ ਸਾਡੇ ਦਿਨ ਜੋ ਖੁਸ਼ੀਆਂ ਦੇ ਨੀਂ ਤੂੰ ਗਮੀਆਂ ਦੇ ਵਿੱਚ ਰੋੜੇ
ਮੇਰੀ ਹਿੱਕ ਤੇ ਦਿੱਲੀਏ ਨੀਂ-ਨੀਂ ਤੂੰ ਹੋਰ ਮਾਰ ਨਾਂ ਲੋਹੜੇ!

ਜੋ ਤੇਰੇ ਹਾਕਮ ਨੇਂ ਮਾਤ ਹੈ ਮੀਰ ਮੰਨੂ ਨੂੰ ਪਾਉੰਦੇ
ਕਰ ਫਾਇਰ ਗੋਲੀਆਂ ਦੇ ਫਿਰਦੇ ਥਾਂ-ਥਾਂ ਮੌਤ ਨਚਾਉੰਦੇ
ਸਿੰਘਾਂ ਨਿਰਦੋਸ਼ਿਆਂ ਦੇ ਨਿੰਬੂਆਂ ਵਾਂਗਰ ਖੂਨ ਨਿਚੋੜੇ
ਮੇਰੀ ਹਿੱਕ ਤੇ ਦਿੱਲੀਏ ਨੀਂ-ਨੀਂ ਤੂੰ ਹੋਰ ਮਾਰ ਨਾਂ ਲੋਹੜੇ!

(www.channi5798.blogspot.com)