Tuesday, September 23, 2008


ਸਾਡੀ ਜ਼ਿਦੰਗੀ ਚ ਕਿਉਂ ਆਉਂਦੀ ਕੋਈ ਬਹਾਰ ਨਹੀਂ


ਕਿਉਂ ਸਾਡੀ ਕਿਸਮਤ ਚ ਮਨ ਚਾਹਿਆ ਪਿਆਰ ਨਹੀਂ

ਕਿਉਂ ਕੱਲੇ ਹੀ ਘੁੰਮਦੇ ਰਹਿਨੇ ਹਾਂ ਜਿੰਦਗੀ ਦੀਆਂ ਰਾਹਾਂ ਚ

ਕਿਉਂ ਸਾਡੀ ਕਿਸਮਤ ਚ ਲਿਖਿਆ ਸਾਡਾ ਯਾਰ ਨਹੀਂ

ਹਰ ਵੇਲੇ ਤਕਦਾ ਰਹਿਨਾ ਆ ਹੱਥੇਲਿਆਂ ਆਪਣੀਆਂ ਨੂੰ

ਕਿਉਂ ਸਾਡੇ ਨਸੀਬਾਂ ਚ ਲਿਖੀ ਕੋਈ ਬਹਾਰ ਨਹੀਂ

ਮਜਬੂਰ ਹੋ ਜਾਨਾ ਆ ਕਿਉਂ ਦਿਲ ਦੇ ਹੱਥੋਂ ਮੈਂ

ਕਿਉਂ ਸਾਡੀ ਕਿਸਮਤ ਚ ਲਿਖਿਆ ਕੋਈ ਸ਼ਿੰਗਾਰ ਨਹੀਂ

ਹਰ ਵੇਲੇ ਬੇਚੈਨ ਰਹਿੰਦਾ ਦਿਲ ਉਹਦੇ ਵਿਯੋਗ ਚ

ਕਿਉਂ ਆਉਂਦਾ ਨਹੀਂ ਸਾਡੇ ਦਿਲ ਨੂੰ ਇੱਕ ਪਲ ਵੀ ਕਰਾਰ ਨਹੀਂ

ਲੱਖਾਂ ਦੀਵਾਨੀਆਂ ਨੇ ਸਾਡੀਆਂ ਇਸ ਦੁਨੀਆ ਚ

ਫਿਰ ਵੀ ਕਹਿੰਨੇ ਹਾਂ ਤੇਰੇ ਸਿਵਾ ਮੇਰਾ ਕਿਸੇ ਹੋਰ ਨਾਲ

ਕੋਈ ਸਰੋਕਾਰ ਨਹੀਂ

ਇਨਾਂ ਪਿਆਰ ਕਰਦਾਂ ਹਾਂ ਉਹਨੂੰ ਮੈਂ

ਪਰ ਫਿਰ ਵੀ ਕਿਉਂ ਉਸਦਾ ਦਿਲ ਮੇਰੇ ਲਈ ਬੇਕਰਾਰ ਨਹੀਂ

ਥੱਕ ਗਿਆਂ ਹਾਂ ਰੱਬ ਕੋਲੋਂ ਮੰਗ ਦੁਆਵਾਂ

ਕਿਉਂ ਰੱਬ ਨੇ ਵੀ ਸੁਨੀ ਸਾਡੀ ਫਰਿਆਦ ਨਹੀਂ!!!!!!

(www.channi5798.blogspot.com)