Saturday, October 25, 2008

ਦੁਸ਼ਮਨ ਕਰ ਜਾਏ ਵਾਰ ਤਾਂ ਸੀਨੇ ਜਰ਼ ਲਾਂਗੇ

ਯ਼ਾਰ ਕਰੇ ਪਿੱਠ ਵਾਰ ਤਾਂ ਓਹਦਾ ਕੀ ਕਰੀਏ

ਇਸ਼ਕ ਸਮੁੰਦਰ ਤਰਨਾਂ ਕਹਿੜਾ ਔਖ਼ਾ ਏ

ਯ਼ਾਰ ਡੋਬੇ ਵਿੱਚਕਾਰ ਤੇ ਓਹਦਾ ਕੀ ਕਰੀਏ

ਜਿਨ ਸੱਜਣਾਂ ਬਿਨ ਦੁਨੀਆਂ ਤੇ ਨਈਂ ਦੌ ਪਲ਼ ਵੀ ਭਰਵਾਸਾ

ਓਹ ਸੱਜਣਂ ਜਦੋਂ ਜਿੰਦਗੀ ਵਿੱਚੋਂ ਵੱਟ ਜਾਂਦੇ ਨੇ ਪਾਸਾ

ਪੀੜਾਂ ਐਵੀਂ ਸੀਨੇ ਦੇ ਵਿੱਚ ਦੱਬ ਲੈਂਦੇ

ਪਰ ਯ਼ਾਰ ਪੁੱਛੇ ਨਾ ਸਾਰ਼ ਤੇ ਓਹਦਾ ਕੀ ਕਰੀਏ

ਕੀਤੀਆਂ ਹੋਵਣਂ ਜਦੋਂ ਕਿਸੇ ਨੂੰ ਦੋਵੀਂ ਹੱਥੀ ਛਾਂਵਾਂ

ਓਹ ਸੱਜਣਂ ਗ਼ੈਰਾਂ ਨਾਲ ਰਲ਼ ਜਦੋਂ ਵੱਡ ਜਾਂਦੇ ਨੇ ਬਾਹਵਾਂ

ਗ਼ੈਰਾਂ ਕੋਲੋਂ ਜਿੱਤਣਾਂ ਸਾਨੂੰ ਆਉਂਦਾ ਏ

ਆਪਣੇਂ ਈ ਦੇ ਜਾਣਂ ਹਾਰ ਤੇ ਓਹਦਾ ਕੀ ਕਰੀਏ

ਪਰੀਤ਼ ਨੇ ਖੋਇਆ ਇੱਕ ਤੇ ਓਹਨੂੰ ਮਿਲ ਗਏ ਹੋਰ ਹਜ਼ਾਰਾਂ

ਪੈਰਾਂ ਹੇਠਾਂ ਤਲੀਆਂ ਦਿੱਤੀਆਂ ਨਾਗਰੇ ਵਰਗੇ ਯ਼ਾਰਾਂ

ਪੈਰਾਂ ਹੇਠਾਂ ਤਲੀਆਂ ਦਿੱਤੀਆਂ ਮੁਲਤਾਨੀ ਜਹੇ ਯ਼ਾਰਾਂ

ਤੁਰ ਗਏ ਜਹਿੜੇ ਓਹ ਵੀ ਸੀ ਉੰਝ ਫ਼ੁੱਲਾਂ ਜਹੇ

ਪਰ ਕਿਸੇ ਦਾ ਬਣਂ ਗਏ ਹਾਰ ਤੇ ਓਹਦਾ ਕੀ ਕਰੀਏ

ਹਾਏ ਓਹਦਾ ਕੀ ਕਰੀਏ, ਹਾਏ ਓਹਦਾ ਕੀ ਕਰੀਏ.....

www.channi5798.blogspot.com