Monday, October 27, 2008

ਹਾਂ ਮਾਲਕ ਉੱਜੜੇ ਰਾਹਾਂ ਦੇ,ਆਬਾਦ ਕਰਨ ਦੀ ਲੋੜ ਨਹੀਂ

ਕੈਦੀ ਹਾਂ ਗਮ ਦੇ ਪਿੰਜਰੇ ਦੇ,ਆਜ਼ਾਦ ਕਰਨ ਦੀ ਲੋੜ ਨਹੀਂ

ਨਹੀਂ ਹੁੰਦਾ ਅਸਰ ਦੁਆਵਾਂ ਦਾ,ਫਰਿਆਦ ਕਰਨ ਦੀ ਲੋੜ ਨਹੀਂ

ਅਸੀਂ ਅੱਤ ਹਾਂ ਹੋਈ ਤਬਾਹੀ ਦੇ,ਬਰਬਾਦ ਕਰਨ ਦੀ ਲੋੜ ਨਹੀਂ

ਕੰਮ ਕਿਸੇ ਦੇ ਆਉਣੇ ਵਾਲੇ ਨਹੀਂ,ਕਿਤੇ ਪੂਰੀ ਪਾਉਣੇ ਵਾਲੇ ਨਹੀਂ

ਬਸ ਭੁੱਲੇ-ਵਿਸਰੇ ਚੰਗੇ ਆਂ ਸਾਨੂੰ ਯਾਦ ਕਰਨ ਦੀ ਲੋੜ ਨਹੀਂ

ਪਤਾ ਨਹੀਂ ਇਹ ਮਨ ਕੀ ਸਾਥੋਂ ਕਰਵਾਉਣਾ ਚਾਹੁੰਦਾ ਹੈ

ਕਿਉਂ ਇਹ ਹਰ ਇਕ ਸੋਹਣੀ ਚੀਜ਼ ਨੂੰ ਅਪਨਾਉਣਾ ਚਾਹੁੰਦਾ ਹੈ

ਹੈ ਭਾਵੇਂ ਸਭ ਕੁਝ ਕੋਲ ਇਸਦੇ

ਪਰ ਅਜੇ ਵੀ ਪਤਾ ਨਹੀਂ ਕੀ ਪਾਉਣਾ ਚਾਹੁੰਦਾ ਹੈ

ਅਸੀਂ ਰਹਿਣਾ ਚਾਹੁੰਦੇ ਹਾਂ ਆਜ਼ਾਦ

ਪਰ ਲਗਦਾ ਇਹ ਚੰਦਰਾ ਸਾਨੂੰ ਗੁਲਾਮ ਬਣਾਉਣਾ ਚਾਹੁੰਦਾ ਹੈ

ਪਤਾ ਨਹੀਂ ਕੀ ਸਾਥੋਂ ਇਹ ਕਰਵਾਉਣਾ ਚਾਹੁੰਦਾ ਹੈ.......