Sunday, October 26, 2008

ਰੱਬ ਕਰੇ ਮੰਨਜ਼ੂਰ ਇੱਕੋ ਗੱਲ ਅਸੀਂ ਚਾਹੀਏ,

ਤੂੰ ਅੱਖਾਂ ਸਾਵੇ ਹੋਵੇਂ ਜਦੋਂ ਦੁਨੀਆਂ ਤੋ ਜਾਈ ਏ..


ਇਸ ਸ਼ਰਤ ਤੇ ਪੁੱਗੇ ਸਾਨੂੰ ਪੋਟਾ ਪੋਟਾ ਹੋਣਾ,


ਤੂੰ ਗਿਣੇ ਪੋਟਿਆਂ ਤੇ ਅਸੀਂ ਗਿਣਤੀ ਚ ਆਈ ਏ..


ਤੇਰੇ ਕੋਲ ਬਿਹ ਕੇ ਸਾਨੂੰ ਮਹਿਸੂਸ ਹੁੰਦਾ ਕੀ,


ਸਾਥੋਂ ਹੁੰਦਾ ਨਹੀ ਬਿਆਨ ਕਿੰਨੇਂ ਗੀਤ ਲਿੱਖੀ ਜਾਈ ਏ..


ਨਿਗਾਹ ਤੇਰੇ ਵੱਲ ਜਾਵੇ ਤਾ ਗੁਣ ਦਿਸਦੇ ਨੇ ਲੱਖਾਂ,


ਐਬ ਦਿਸਦੇ ਕਰੋੜਾਂ ਜਦੋ ਸ਼ੀਸ਼ੇ ਸਾਵੇ ਜਾਈ ਏ..


ਕਿੰਨੇਂ ਚੰਨੀ ਦੇ ਗੁਨਾਹ ਬਖਸ਼ਾਉਣ ਵਾਲੇ ਰਹਿੰਦੇ,


ਦੇ ਦੇ ਆਗਿਆ ਕੇ ਮਾਫੀਆਂ ਮੰਗਣ ਕਦੋ ਆਈ ਏ....

www.channi5798.blogspot.com