Sunday, October 26, 2008

ਬੁੱਲਾਂ ਉੱਤੇ ਕਿੰਨੇ ਹੀ ਜਵਾਬ ਰੌਂਦੇ ਹੌਣਗੇ,

ਡੋਬਕੇ ਦੌ ਦਿਲਾਂ ਨੂੰ ਛਨਾਬ ਰੌਂਦੇ ਹੌਣਗੇ,

ਦੌ ਪਲ ਬਹਿਕੇ ਮਾਰਗੇ ਊਡਾਰੀ ਜੋ,

ਓਨਾਂ ਤਿਤਲੀਆਂ ਨੂੰ ਗੁਲਾਬ ਰੌਂਦੇ ਹੌਣਗੇ,

ਪਾਗਲਾਂ ਦੇ ਵਾਂਗ ਕਰ ਖੁਦ ਨਾਲ ਗੱਲਾਂ ਹੀ,

ਉੱਚੀ-ਉੱਚੀ ਜਨਾਬ ਰੌਂਦੇ ਹੌਣਗੇ,

ਮਾਰਕੇ ਊਡਾਰੀ ਜੋ ਸੀ ਬਦਲਾਂ ਨੂੰ ਚੁੰਮਦੇ,

ਪਿੰਜਰੇ ਚ ਬੰਦ ਓਹ ਊਕਾਬ ਰੌਂਦੇ ਹੌਣਗੇ,

ਰੀਝਾਂ ਦਿਆਂ ਪਾ ਕੇ ਲ਼ੀਰਾਂ ਗਲ ਵਿੱਚ ਰਾਤਾਂ ਨੂੰ,

ਅੱਖਾਂ ਦਿਆਂ ਗਲੀਆਂ ਚ ਖ੍ਹਵਾਬ ਰੌਂਦੇ ਹੌਣਗੇ,

ਕੱਲੇ ਕਿਤੇ ਬਹਿਕੇ ਓਹ ਕਰ-ਕਰ ਯਾਦ ਸਾਨੂੰ,

ਮੁੱਖ ਉੱਤੇ ਰੱਖਕੇ ਕਿਤਾਬ ਰੌਂਦੇ ਹੌਣਗੇ,

ਫ਼ਰੌਲੀਂ ਤੂੰ ਪੁਰਾਣੀਆਂ ਕਿਤਾਬਾਂ ਕਿਤੇ ਗੌਰ ਨਾਲ,

ਯਾਰਾ ਤੈਨੂੰ ਦਿੱਤੇ ਜੋ ਗੁਲਾਬ ਰੌਂਦੇ ਹੌਣਗੇ...

www.channi5798.blogspot.com