Saturday, October 25, 2008

ਅਜ ਪੁਛਿੱਆ ਸਾਨੂੰ ਯਾਰਾਂ ਨੇ,
ਆਪਨੇ ਬਾਰੇ ਕੁਜ ਦਸ ਦੇ.


ਅਸੀ ਹਸ ਕੇ ਆਖਿਆ ਓਹਨਾ ਨੂੰ,

ਦਿਲ ਰੌਂਦਾ ਏ ਬੁੱਲ ਹਸਦੇ.

ਕੀ ਦਿਸਏ ਯਾਰੋ ਆਪਨੇ ਬਾਰੇ,
ਪੁਤਲਾ ਹਾ ਮੈ ਮਿੱਟੀ ਦਾ.

ਤਿੰਨ ਰੰਗ ਮੁੱਕ ਜਾਦੇਂ ਜਦ ਓ ਸਜਨਾ,
ਵੇਲਾ ਆਉਂਦਾ ਚਾਦਰ ਚਿਟ੍ਟੀ ਦਾ.

ਯਾਰ ਬੋਲੇ ਏ ਗੱਲਾਂ ਤਾ ਸਬ ਆਮ ਏ,
ਕੀ ਤੇਰੇ ਬੁੱਲਾ ਉਤੇ ਵੀ ਕਿਸੇ ਕੁੜੀ ਦਾ ਨਾਮ ਏ.

ਕੀ ਸਾਡੇ ਵਾਂਗੂ ਵੀ ਹੈ ਤੇਰੇ ਦਿਲ ਵਿਚ ਕੋਈ ਵਸਦਾ,
ਓਹ੍ਲਾ ਕਾਹ੍ਤੋ ਰੱਖਿਆ ਯਾਰਾ ਤੁ ਛੇਤੀ ਕਿਊਂ ਨਈ ਦਸ੍ਦਾ.


ਮੈ ਕੇਹਾ ਯਾਰੋ ਤੁਸੀ ਹੁਨ,ਛੇੜੀ ਇਸ਼੍ਕ ਕਹਾਣੀ ਏ,
ਜਿਸਦੇ ਵਿਚ ਨੇ ਦੁਖ ਬਥੇਰੇ,ਨੇਣਾ ਵਿੱਚ ਖਾਰਾ ਪਾਣੀ ਏ.

ਕੀਤਾ ਸੀ ਅਸੀ ਇਸ਼ਕ ਕਿਸੇ ਨਾਲ,ਦਿਲ ਤੇ ਸੱਟ ਅਸੀ ਖਾਦੀ ਏ,
ਇਸ਼ਕ ਦੀ ਨਾ ਤੁਸੀ ਗਲ ਹੁਨ ਕਰੇਓ,ਇਸ ਕਮ ਚ ਸਿਰ੍ਫ ਬਰ੍ਬਾਦੀ ਏ.

ਯਾਰ ਬੋਲੇ ਹੁਨ ਛਡ ਇਸ਼੍ਕ ਨੁ,ਦਸ ਤੇਨੁ ਕੀ ਪਿਯਾਰਾ ਏ,
ਕੀ ਜਿੰਦਗੀ ਆਪਨੀ ਦਾ,ਤੁ ਲੁਟਿਆ ਕੋਈ ਨਜਾਰਾ ਏ.

ਸੋਚਿਆ ਕੀਵੇਂ ਦੱਸਿਏ,ਪਰ ਲੱਭਿਆ ਨਾ ਕੋਇ ਚਾਰਾ ਏ,
ਸਭ ਰਿਸ਼ਤੇ ਨਾਤੇ ਝੁਠੇ ਨੇ,ਇਕ ਸੱਚਾ ਰੱਬ ਦਾ ਸਹਾਰਾ ਏ....

www.channi5798.blogspot.com