Sunday, October 26, 2008

ਜਿੰਦਗੀ ਤਾਂ ਜੀਅ ਰਿਹਾਂ,
ਇੱਕ ਕੁੜੀ ਦੀ ਉਡੀਕ ਵਿੱਚ,
ਉੰਝ ਓਹਦੀ ਉਡੀਕ ਤੋਂ ਬਿਨਾ,
ਹੋਰ ਕੋਈ ਬਹਾਨਾ ਨਹੀਂ ਏ ਜੀਣ ਦਾ !

ਜਦੋਂ ਮੇਰੇ ਕੋਲ ਸੀ ਤਾਂ,
ਕੋਈ ਵੀ ਪਲ ਓਹਨੂੰ ਵੇਖੇ ਬਿਨਾ ਨਈ ਸੀ ਗੁਜਰਦਾ,
ਹੁਣ ਓਹਦੀ ਤਸਵੀਰ ਵੇਖ ਕੇ ਹੀ ਸਾਰ ਲਈਦਾ,
ਕੀ ਕਰੀਏ ਹੋਰ ਕੋਈ ਬਹਾਨਾ ਨਈ ਏ ਜੀਣ ਦਾ !

ਅਜੇ ਤਾਈਂ ਆਪਣੇ ਦਿਲ ਨੂੰ ਪੁੱਛੀਦੈ,
ਕਿਹੜੀ ਗਲਤੀ ਦੀ ਸਜਾ ਮਿਲੀ ਏ ਤੈਂਨੂੰ,
ਦਿਲ ਵੀ ਸਾਰੇ ਦੋਸ਼ ਮਾੜੇ ਲੇਖਾਂ ਦੇ ਸਿਰ ਮੜ ਦਿੰਦੈ,
ਕੀ ਕਰੀਏ ਹੋਰ ਕੋਈ ਬਹਾਨਾ ਨਈ ਏ ਜੀਣ ਦਾ !


ਬਿਨਾ ਦੱਸਿਆਂ ਬਿਨਾ ਮਿਲਿਆਂ ਹੀ ਤੁਰ ਗਈ ਸੀ,
ਮੈ ਵੀ ਝੱਲਾ ਸੀ ਦਿਲ ਵਾਲੀ ਗੱਲ ਨਾ ਕਹਿ ਸਕਿਆ,
ਹੁਣ ਓਹਦੀ ਤਸਵੀਰ ਨਾਲ ਹੀ ਪਿਆਰ ਜਤਾ ਲਈਦੈ,
ਕੀ ਕਰੀਏ ਹੋਰ ਕੋਈ ਬਹਾਨਾ ਨਈ ਏ ਜੀਣ ਦਾ !

ਇੱਕ ਅਹਿਸਾਨ ਕਰ ਜਾਂਦੀ ਜਾਣ ਵੇਲੇ,
ਕੋਈ ਸਿਰਨਾਵਾਂ ਹੀ ਛੱਡ ਜਾਂਦੀ ਚਿੱਠੀ ਪਾਓਣ ਨੂੰ,
ਹੁਣ ਤਾਂ ਖੱਤ ਲਿਖ ਕੇ ਓਹਦੀ ਤਸਵੀਰ ਨੂੰ ਹੀ ਸੁਣਾ ਲੈਂਦਾ,
ਕੀ ਕਰੀਏ ਹੋਰ ਕੋਈ ਬਹਾਨਾ ਨਈ ਏ ਜੀਣ ਦਾ !

www.channi5798.blogspot.com