Sunday, October 26, 2008

ਇਹ ਖਬਰ ਕਿਸ ਨੂੰ ਸੀ ਏਦਾ ਦਿਲ ਵਟਾਏ ਜਾਣਗੇ,

ਫਾਸਲੇ ਸਦੀਆ ਦੇ ਘੜੀਆਂ ਵਿਚ ਮਿਟਾਏ ਜ਼ਾਣਗੇ ।

ਪਲ ਤੁਹਾਡੇ ਨਾਲ ਬੀਤੇ ਨਾ ਭੁਲਾਏ ਜਾਣਗੇ ,

ਸੁਪਨਿਆ ਦੇ ਮਹਿਲ ਇਹ ਸਾਥੋ ਨਾ ਢਾਹੇ ਜਾਣਗੇ ।

ਨੈਣ ਉਸਦੇ ਕਿਹ ਗ਼ਏ ਜੋ ਮੂਕ ਭਾਸ਼ਾ ਵਿਚ ਸ਼੍ਦੇਸ਼,

ਮੂਕ ਇਸ ਸ਼੍ਦੇਸ਼ ਦੇ ਨਗਮੇ ਬਣਾਏ ਜਾਣਗੇ ।

ਜਦ ੳਦਾਸੀ ਦੇ ਹਨੇਰੇ ਵਧਣ ਲੱਗਣਗੇ ਕਦੀ,

'ਚੰਨੀ' ਤੇਰੇ ਹਾਸਿਆਂ ਦੇ ਤਦ ਜਗਾਏ ਜਾਣਗੇ ।

ਯਾਦ ਆਵੇਗੀ ਤੁਹਾਡੀ ਦੂਰ ਹੋਵੋਗੇ ਤੁਸੀ,

ਹੌਕਿਆਂ ਦੇ ਸਾਜ ਤੇ ਫਿਰ ਗੀਤ ਗ਼ਾਏ ਜਾਣਗੇ ।

ਦੀਦ ਤੇਰੀ ਦੀ ਤੇ੍ਹ ਜਦ ਅਖੀਆਂ ਨੇ ਨਾਂ ਸਹੀ,

ਸਾਥੀਆ ਫਿਰ ਹੰਝੂਆਂ ਦੇ ਮੀਹ ਵਰਾਏ ਜਾਣਗੇ ।

www.channi5798.blogspot.com