Thursday, October 9, 2008

ਵੇ "ਚੰਨੀ"
ਵੇ "
ਚੰਨੀ" ,
ਅਖ ਦੀ ਮਾਰ ਤੋਂ ਬਚੇਆ ਕਰ ,
ਸੋੰਣੇਆ ਦੀਆਂ ਸ਼ੋਖ ਅਦਾਵਾਂ ਤੋਂ ,
ਐਵੇ ਨਾ ਪਿਆਰ ਲੁਟਾਇਆ ਕਰ ,
ਵੇ "
ਚੰਨੀ" ,
ਅਖ ਦੀ ਮਾਰ ਤੋਂ ਬਚੇਆ ਕਰ |

ਆਪਣੇ ਤੋਂ ਓਹਨਾ ਦੇ ਸ਼ਹਿਰ ਦਾ ਸਫਰ ,
ਨਾ ਸ਼ਿਖਰ ਦੁਪਹਿਰੇ ਮਿੰਣੇਆ ਕਰ ,
ਸੂਰਜ ਦੀ ਧੁਪ ਤੋਂ ਤਾਂ ਬਚ ਜਾਂਏਗਾ ,
ਧੁਪ ਰੰਗਿਆ ਤੋਂ ਬਚੇਆ ਕਰ ,
ਵੇ "
ਚੰਨੀ" ,
ਅਖ ਦੀ ਮਾਰ ਤੋਂ ਬਚੇਆ ਕਰ


ਜਿਸ ਪਥ ਦਾ ਦਿਲ ਬਣੇਆ ਓਹਨਾ ਦਾ ,
ਓਸ ਪਥਰ ਦਾ ਪਤਾ ਪੁਛੇਆ ਕਰ ,
ਜਿਹੜੇ ਕਹ ਦਿੰਦੇ ਨੇ " ਮੈਂ ਕਿਆ ਕੰਰੂ"
ਓਹਨਾ ਅਗੇ ਨਾ ਦਿਲ ਖੋਲੇਆ ਕਰ ,
ਵੇ "
ਚੰਨੀ" ,
ਅਖ ਦੀ ਮਾਰ ਤੋਂ ਬਚੇਆ ਕਰ

www.channi5798.blogspot.com