Monday, January 19, 2009

ਮੇਰੇ ਦੇਸ਼ ਬੇਕਦਰੀ ਬੰਦਿਆ ਦੀ ਪੱਥਰਾਂ ਨੂੰ ਹੁੰਦੇ ਸੱਜਦੇ ਨੇ,

ਇੱਥੇ ਧੱਕੇ ਪੈਦੇ ਜਿਊਦਿਆ ਨੂੰ ਮਰਿਆ ਤੋ ਮੇਲੇ ਲੱਗਦੇ ਨੇ.

ਇੱਥੇ ਜਾਤ ਪਾਤ ਦੇ ਰੱਸਿਆ ਨਾਲ ਗੱਲ ਸਭ ਦਾ ਘੁੱਟਣਾ ਸੌਖਾ ਏ,

ਮੇਰੇ ਦੇਸ਼ 'ਚ ਧਰਮ ਦੇ ਨਾ ਉੱਤੇ ਲੋਕਾ ਨੂੰ ਲੁੱਟਣਾ ਸੌਖਾ ਏ,

ਏ ਰਬ ਦੇ ਨਾਅ ਤੇ ਨੇ ਜਾ ਰੱਬ ਦੇ ਨਾਅ ਤੇ ਠੱਗਦੇ ਦੇ ਨੇ,

ਮਤਲਬਖੌਰੀ ਦੁਨਿਆ ਅੰਦਰ ਕੌਣ ਕਿਸੇ ਦਾ ਕੀ ਲੱਗਦਾ,

ਫੁੱਲਾਂ ਜਿਹੇ "ਚੰਨੀ" ਦਾ ਪੱਥਰਾਂ ਵਿੱਚ ਨਾ ਜੀਅ ਲੱਗਦਾ,

ਇੱਥੇ ਖੋਟੇ ਸਿੱਕੇ ਚਲਦੇ ਨੇ ਖਰਿਆ ਨੂੰ ਠੇਡੇ ਵੱਜਦੇ ਨੇ,

ਇੱਥੇ ਧੱਕੇ ਪੈਦੇ ਜਿਊਦਿਆ ਨੂੰ ਮਰਿਆ ਤੋ ਮੇਲੇ ਲੱਗਦੇ ਨੇ...

www.channi5798.blogspot.com