Saturday, February 21, 2009

ਨਸ਼ੇ ਪਤੇ ਤੋਂ ਦੂਰ ਰਹਿਏ,ਹੱਥ ਬੋਤਲ ਨੂੰ ਕਦੇ ਨਹੀ ਲਾਈਦਾ......
ਮੀਟ ਮੁਰ੍ਗਾ ਤਾਂ ਬਹੁਤ ਦੂਰ ਹੈ,ਕਦੇ ਆਂਡਾਂ ਵੀ ਨਹੀ ਖਾਈਦਾ........
ਮਾੜੇ ਕੰਮਾਂ ਵੱਲ ਧਿਆਨ ਨਾ ਦੇਕੇ,ਪੱਤ ਧਰਮ ਦੀ ਰਖ੍ਖੀਂ ਜਾਨੇ ਆਂ...
ਹੋਰ ਆਪ੍ਨੇ ਬਾਰੇ ਕੀ ਦੱਸੀਏ,ਬੱਸ ਰੱਬ ਦਾ ਦਿੱਤਾ ਖਾਈ ਜਾਨੇ ਆਂ.....

ਕੁੜੀਆਂ ਦੀ ਜੇ ਗੱਲ ਕਰੀਏ,ਅਖਾਂ ਵਿੱਚ ਅੱਖ ਨੁੰ ਨਹੀ ਪਾਈਦਾ....
ਨੇੜੇ ਜਾਨ ਨੂੰ ਦਿੱਲ ਤਾਂ ਬਹੁਤ ਕਰ੍ਦਾ.ਪਰ ਦੂਰੋਂ ਹੀ ਕੰਮ ਚਲਾਈਦਾ....
ਕਿੰਝ ਅੱਖ ਦੇ ਵਾਰ ਤੋਂ ਬੱਚੂ ਕੋਈ,ਇਹ੍ਨਾ ਦੇ ਤਕੜੇ ਬੜੇ ਨਿਸ਼ਾਨੇ ਆ....
ਹੋਰ ਅਪਨੇ ਬਾਰੇ ਕੀ ਦੱਸੀਏ,ਬੱਸ ਰੱਬ ਦਾ ਦਿੱਤਾ ਖਾਨੇ ਆ....

ਪੜਾਈ ਵਿੱਚ ਕੁਛ ਕੰਮ੍ਜ਼ੋਰ ਹਾਂ,ਪਰ ਕਾਲ੍ਜ਼ ਰੋਜ਼ ਹੈ ਜ਼ਾਈਦਾ......
ਜੱਦ ਜੁੜ ਜਾਏ ਢਾਣੀ ਯਾਰਾਂ ਦੀ.ਫ਼ੇਰ ਖੌਫ਼ ਕਿਸੇ ਦਾ ਨਹੀ ਖਾਈ ਦਾ.....
ਲੈਕਚਰ ਕਦੇ ਕੋਈ ਲਾਇਆ ਨਹੀ,ਸਾਡੇ ਕੋਲ ਬੜੇ ਬਹਾਨੇ ਆ.....
ਹੋਰ ਅਪਨੇ ਬਾਰੇ ਕੀ ਦੱਸੀਏ,ਬੱਸ ਰੱਬ ਦਾ ਦਿੱਤਾ ਖਾਨੇ ਆ.......

ਚੰਨੀ ਪਹਿਲਾਂ ਪੰਗਾਂ ਲੈਂਦਾ ਨਹੀ,ਪਰ ਮੰਦਾਂ ਵੀ ਨਹੀ ਕਹਾਈ ਦਾ.....
ਮਾੜੀ ਸੰਗਤ ਤੋਂ ਦੂਰ ਰਹੀਏ,ਮਿਤਰੋ ਪਹਾੜ ਬਣ ਜਾਈਏ ਰਾਈ ਦਾ....
ਬਹੁਤਾ ਅੱਸੀਂ ਮੰਗਦੇ ਨਹੀ,ਬੱਸ ਮਾਪਿਆਂ ਦਾ ਆਸ਼ਿਰ੍ਵਾਦ ਚਾਹੁੰਦੇ ਆ....
ਹੋਰ ਆਪਨੇ ਬਾਰੇ ਕੀ ਦੱਸੀਏ,ਬੱਸ ਰੱਬ ਦਾ ਦਿੱਤਾ ਖਾਨੇ ਆ....!!!

WWW.CHANNI5798.BLOGSPOT.COM