Sunday, June 21, 2009

ਜਿਥੋਂ-2 ਮੈਨੂੰ ਕਿਤੇ ਜਿੰਦਗੀ ਦਾ ਰਸ ਲੱਭੇ

ਜਿਥੇ-2 ਹਨੇਰਾ ਲੱਗੇ ਨੂਰ ਬਣਦਾ


ਤੇਰਾ ਉੱਥੇ ਹੋਣਾਂ ਤਾਂ ਜਰੂਰ ਬਣਦਾ


ਅੱਖੀਆਂ ਸੁਜਾਉਣ ਵਾਲੇ ਦਰਦਾਂ ਦਾ ਕੋਈ ਟੋਟਾ


ਜਦੋਂ ਕਦੇ ਨੈਣਾਂ ਦਾ ਸਰੂਰ ਬਣਦਾ


ਤੇਰਾ ਉੱਥੇ ਹੋਣਾਂ ਤਾਂ ਜਰੂਰ ਬਣਦਾ


ਥੋੜੇ ਬਹੁਤੇ ਫੁੱਲ ਤਾਂ ਹਰੇਕ ਥਾਈਂ ਖਿਲਦੇ ਨੇ


ਥੋੜੇ ਬਹੁਤੇ ਦੁੱਖ ਵੀ ਹਰੇਕ ਨੂੰ ਹੀ ਮਿਲਦੇ ਨੇ


ਪਰ ਸੀਨੇ ਵਿਚ ਸਦੀਆਂ ਤੋਂ ਦੱਬੀਆਂ ਅਮਾਨਤਾਂ ਚੋਂ


ਜਦੋਂ ਕੋਈ ਕੋਲਾ ਕੋਹਿਨੂਰ ਬਣਦਾ


ਤੇਰਾ ਉੱਥੇ ਹੋਣਾਂ ਤਾਂ ਜਰੂਰ ਬਣਦਾ..
This Share was submitted by Sukhdeep Singh Brar
www.channi5798.blogspot.com/
www.desicomments.com/tag/channi-phullewalia/