Saturday, August 1, 2009

ਅਸੀਂ ਰੱਜ ਗਏ ਹਾਂ ਯਾਰਾਂ ਤੋਂ ਲੁਕ ਲੁਕ ਕੇ ਹੁੰਦਿਆਂ ਵਾਰਾਂ ਤੋਂ,
ਮੋਢੇ ਤੇ ਰੱਖ਼ ਕੇ ਹੋਰਾਂ ਦੇ ਜੋ ਲਾਉਂਣ ਨਿਸ਼ਾਨੇ ਵੇਖ ਲਏ,
ਹੁਣ ਦੁਸ਼ਮਣੀਆਂ ਹੀ ਦੇ ਰੱਬ਼ਾ ਅਸੀਂ ਬੜੇ ਯਾਰਾਨੇ ਵੇਖ ਲਏ..

ਮੈਂ ਦੀਵਾ ਲੱਗਦਾ ਜਿਹਨਾਂ ਨੂੰ ਮੇਰੇ ਸੂਰਜ਼ ਬਣਨ ਤੋਂ ਡਰਦੇ ਨੇ,
ਇਹਨੂੰ ਕਿਸੇ ਤਰੀਕੇ ਗੁੱਲ ਕਰੀਏ ਹਵਾ ਨਾਲ ਸਲਾਹਾਂ ਕਰਦੇ ਨੇ,
ਮਿੱਤਰ ਹੀ ਸੜਨ ਤਰੱਕੀਆਂ ਤੇ ਕਲਯੁਗੀ ਜਮਾਨੇ ਵੇਖ ਲਏ,
ਹੁਣ ਦੁਸ਼ਮਣੀਆਂ ਹੀ ਦੇ ਰੱਬ਼ਾ ਅਸੀਂ ਬੜੇ ਯਾਰਾਨੇ ਵੇਖ ਲਏ..

ਮਹਿਫਿ਼ਲ ਦੇ ਵਿੱਚ ਮਿੱਠ ਬੋਲਿਆਂ ਦੀ ਮੈਂ ਵਾਂਗ ਕੋਕੜੂ ਕੜਕ ਰਿਹਾਂ,
ਮੈਂ ਕਿਸੇ ਦੇ ਦਿਲ ਵਿੱਚ ਧੜਕ ਰਿਹਾਂ ਤੇ ਕਿਸੇ ਦੀ ਅੱਖ਼ ਵਿੱਚ ਰੜਕ ਰਿਹਾਂ,
ਇੱਕ ਝੂਠ਼ੀ ਤੌਮਤ਼ ਲਾ ਆਪਣੇਂ ਬਣਦੇ ਬੇਗ਼ਾਨੇ ਵੇਖ਼ ਲਏ,
ਹੁਣ ਦੁਸ਼ਮਣੀਆਂ ਹੀ ਦੇ ਰੱਬ਼ਾ ਅਸੀਂ ਬੜੇ ਯਾਰਾਨੇ ਵੇਖ ਲਏ..

ਅਸੀ ਪੈਰਾਂ ਥੱਲੇ ਹੱਥ ਦਿੱਤੇ ਓਹਨਾਂ ਸਾਡੇ ਪੈਰੀ ਕੱਚ ਦਿੱਤੇ,
ਕੁਰਬਾਨ ਕੁੰਡਲੀਆਂ ਜ਼ੁਲਫਾਂ ਦੇ ਜਿਹਨਾਂ ਸੱਪਣੀਆਂ ਬਣ ਕੇ ਡੱਸ ਦਿੱਤੇ,
ਦੇਬੀ ਦੇ ਉੱਜੜਨਂ ਦੇ ਕਿੰਝ ਬਣੇਂ ਬਹਾਨੇ ਵੇਖ਼ ਲਏ,
ਹੁਣ ਦੁਸ਼ਮਣੀਆਂ ਹੀ ਦੇ ਰੱਬ਼ਾ ਅਸੀਂ ਬੜੇ ਯਾਰਾਨੇ ਵੇਖ ਲਏ

This Share was submitted by Harpreet Sandhu.
http://www.channi5798.blogspot.com/
www.desicomments.com/tag/channi-phullewalia