Sunday, July 26, 2009

ਮੇਰੇ ਧਰਮ ਨੇ ਕੀ ਨਹੀ ਸਿਖਾਇਆ,

ਕਿਹੜੇ ਰਾਹ ਨਹੀ ਪਾਇਆ ਮੈਨੂੰ ,

ਤੁਰੇ ਆਪਾ ਰਾਹ ਏਸ ਇਕ ਦਿਨ,

ਪਰ ਵਿਚੋ ਵਿਚ ਆਪਾ ਇਧਰ ਉਧਰ ਨਿਕਲ ਪਏ

ਫ਼ੇਰ ਇਕ ਦੂਜੇ ਨੂੰ ਵੇਖਦੇ ਹਾਕਾਂ ਮਾਰਦੇ ਠੀਕ ਗਲਤ ਕਹਿੰਦੇ ਰਹੇ,

ਚੁਪ ਹੋ ਜਾਦੇ ਕਦੇ ਰੋਲ਼ਾ ਪਾਉਦੇ ਏਸ ਰੋਲ਼ੇ ਵਿਚ ਅਸੀ ਸਾਰਾ ਕੁਸ਼ ਭੁਲ ਗਏ ਤੇ ਦੋਸ਼ੀ ਹੋ...

This share was submitted by Ranjeet Singh.
www.channi5798.blogspot.com
www.desicomments.com/tag/channi-phullewalia

Saturday, July 25, 2009

ਇੱਕ ਨੂੰ ਇੱਕ ਨਾਲ ਮਿੱਤਰੋ ਇੱਥੇ ਸਬਰ ਨਹੀਂ ਮਿਲਦਾ,
ਰਾਂਝੇ ਨੂੰ ਸੱਚੀ ਹੀਰ, ਹੀਰ ਨੂੰ ਲਵਰ ਨਹੀਂ ਮਿਲਦਾ,
ਇੱਕ ਲੈਲਾ ਨੂੰ 7-7 ਮਜਨੂੰ Phone ਘਮਾਓਦੇਂ ਨੇਂ,
ਅੱਜ ਕੱਲ ਮੁੰਡੇ ਕੁੜੀਆਂ Phone ਤੇ ਦਿਲ ਵਟਾਓਦੇ ਨੇ..

ਸ਼ੁਰੂ ਸ਼ੁਰੂ ਵਿੱਚ ਗਿਫਟਾਂ ਤੋਂ ਗੱਲ ਚੱਲਦੀ ਪਿਆਰਾਂ ਦੀ,
ਬਹੁਤਾ ਚਿਰ ਫਿਰ ਦਾਲ ਨਾ ਗਲਦੀ ਬੇਰੁਜਗਾਰਾਂ ਦੀ,
ਪੈਸੇ ਵਾਲੀ ਆਸਾਮੀ ਲੱਭ ਕੇ ਨਵੀਂ ਟਿਕਾਂਓਦੇ ਨੇ,
ਅੱਜ ਕੱਲ ਮੁੰਡੇ ਕੁੜੀਆਂ ਨੋਟਾਂ ਲਈ ਦਿਲ ਵਟਾਓਦੇ ਨੇ..

ਕਈ ਆਸ਼ਿਕ ਗੱਪ ਮਾਰ ਕੇ ਸਿਰਾ ਹੀ ਲਾ ਦਿੰਦੇ,
ਗੱਲੀਂ ਬਾਤੀਂ ਕੁੜੀ ਦਾ Foriegn ਟੂਰ ਲਵਾ ਦਿੰਦੇ,
ਕੁੜੀਆਂ ਨੂੰ ਵੀ ਸੁਪਨੇ ਅਕਸਰ ਬਾਹਰ ਦੇ ਆਂਓਦੇ ਨੇ,
ਅੱਜ ਕੱਲ ਮੁੰਡੇ ਕੁੜੀਆਂ N.R.I ਚਾਹੁੰਦੇ ਨੇ..

Computer ਯੁੱਗ ਵਿੱਚ ਆਸ਼ਿਕੀ ਹੋ ਗਈ ਬਹੁਤ ਹੀ Easy ਆ,
ਪੜਨ ਬਾਹਾਨੇ ਕੁੜੀ ਮੁੰਡੇ ਨਾਲ Net ਤੇ Busy ਆ,
ਘਰ ਦੇ ਸੋਚਣ ਕੋਰਸ ਖੌਰੇ ਆਓਖੇ ਆਂਓਦੇ ਨੇ,
ਅੱਜ ਕੱਲ ਮੁੰਡੇ ਕੁੜੀਆਂ Net ਤੇ ਦਿਲ ਵਟਾਓਦੇ ਨੇ......

This share was submitted by Tanvir.
www.channi5798.blogspot.com
www.desicomments.com/tag/channi-phullewalia
ਆਓ ਸਾਰੇ ਰਲ ਮਿਲ ਬੈਠੀਏ ਕੇ ਗੱਲ ਤੁਰੇ
ਪੰਜਾਬ ਤੇ ਪੰਜਾਬੀ ਬਾਰੇ ਸਿਫਤ ਸਲਾਹ ਹੋਵੇ
ਵਿਰਸੇ ਨੂੰ ਸਾਭੀਏ ਤੇ ਵੰਡੀਏ ਜਹਾਨ ਵਿੱਚ
ਘਰ ਵੀ ਸਲਾਹੀਏ ਬਾਹਰ ਤਾ ਵਾਹ ਵਾਹ ਹੋਵੇ
ਕੌਮਾ ਨੂੰ ਬਚਾਇਆ ਜਾਦਾ ਸਾਂਭ ਕੇ ਜੁਬਾਨਾ ਤਾਈ
ਬੋਲੀ ਜੇਹਦੀ ਮੁੱਕ ਜਾਵੇ ਕੌਮ ਓ ਤਬਾਹ ਹੋਵੇ
ਮਾਪਿਆ ਦੇ ਦਿਲਾ ਤੋ ਬੱਚਿਆ ਦੇ ਦਿਲਾ ਤੱਕ
ਬੋਲੀਆ ਅਖਾਣਾ ਗੀਤਾ ਕਿੱਸਿਆ ਦਾ ਰਾਹ ਹੋਵੇ.

This share was submitted by Gurpreet Singh.
www.channi5798.blogspot.com
www.desicomments.com/tag/channi-phullewalia
ਤਰਸਦੀ ਹੀ ਰਹਿ ਗਈ ਇਹ ਉਮਰ ਤੇਰੇ ਸਾਥ ਨੂੰ,

ਉੰਝ ਸਫ਼ਰ ਦੇ ਵਿੱਚ ਬਥੇਰੇ ਕਾਫ਼ਲੇ ਮਿਲਦੇ ਰਹੇ.

ਕੱਲ ਫਿਰ ਸੂਰਜ ਚੜੇਗਾ, ਹੋ ਨਾ ਉਦਾਸ ਐਵੇਂ,

ਸੁ਼ਕਰ ਹੈ ਇਉ ਕਹਿਣ ਵਾਲੇ ਦਿਨ ਢਲੇ ਮਿਲਦੇ ਰਹੇ,

ਤੇਰੇ ਵਾਂਗੂ ਨਾਮ ਮੇਰਾ ਨਾ ਕਿਸੇ ਨੇ ਵੀ ਲਿਆ ਉੰਝ ਬੁਲਾਵੇ,

ਦਾਅਵਤਾਂ,ਸੱਦੇ ਬੜੇ ਮਿਲਦੇ ਰ
ਹੇ..
This share was submitted by Rajwansh Gill.
www.channi5798.blogspot.com/
www.desicomments.com/tag/channi-phullewalia/

Monday, July 20, 2009

ਅਸੀਂ ਆਪਣੇ ਆਪ ਤੇ ਕਦੇ ਗਰੂਰ ਨਹੀਂ ਕੀਤਾ,

ਦੋਸਤੀ ਕਰਨ ਲਈ ਮਜ਼ਬੂਰ ਨਹੀਂ ਕੀਤਾ,

ਜਿਸ ਨੂੰ ਦਿਲ ਵਿੱਚ ਵਸਾ ਲਿਆ ਅਸੀਂ,

ਫਿਰ ਅਸੀਂ ਉਸਨੂੰ ਕਦੇ ਦਿਲ ਤੋਂ ਦੂਰ ਨਹੀ ਕੀਤਾ........
This share was submitted by channi phullewalia.
www.channi5798.blogspot.com
www.desicomments.com/tag/channi-phullewalia
ਯਾਦਾਂ ਦੇ ਸਾਗਰਾਂ ਦੀ ਗਹਿਰਾਈ 'ਚ ਕੁਝ ਬੇੜੇ ਸੱਧਰਾਂ ਦੇ ਵੀ ਗ਼ਰਕ ਹੋਏ,

ਕੁੱਝ ਬਾਲਪਨ ਦੇ ਸੁਪਨੇ ਤੇ ਕੁਝ ਅੱਲੜਪੁਣੇ ਦੀਆਂ ਰੀਝਾਂ ਦਾ ਅਖ਼ਿਰ ਇਹੋ ਅੰਜਾਮ ਹੋਣਾ ਸੀ?

ਦੁਨੀਆਂ ਦੀਆਂ ਰੰਗੀਨੀਆਂ ਵੀ ਹੁਣ ਕਿਸੇ ਬੇਰਹਮ ਕਸਾਈ ਦੇ ਦਾਤ ਵਾਂਗੂੰ,

ਇਸ ਦਿਲ ਦੇ ਕਈ ਟੁਕੜੇ ਕਰ ਜਾਂਦੀਆਂ ਨੇ,

ਕਿਸੇ ਦੇ ਪਿਆਰ 'ਚ ਕੰਨ ਪੜਵਾ ਕੇ ਨਾਥ ਬਣ ਜਾਣਾ ਵੀ ਕੋਈ ਔਖਾ ਨਹੀਂ,

ਹੈ ਪਰ ਔਖਾ ਤਾਂ ਓਸ ਪਿਆਰ ਦੇ ਦਰਦ ਦਾ ਬੋਝ ਚੁਪ ਚਾਪ ਹੰਢਾਉਣਾ,

ਏਸ ਰਾਜ਼ ਨੂੰ ਕੋਈ ਇਕਤਰਫ਼ਾ ਇਸ਼ਕ 'ਚ ਸੜਨ ਵਾਲਾ ਹੀ ਸਮਝ ਸਕਦਾ,

ਹੋਰ ਹੁਣ ਇਸ ਬੰਜਰ ਦਿਲ ਵਿਚ ਵੀ ਕੁਝ ਨਹੀਂ ਰਿਹਾ,

ਕੁਝ ਨਕਲੀ ਜਿਹੇ ਹਾਸੇ ਤੇ ਠੰਡੇ ਹਓਕਿਆਂ ਦੇ ਸਿਵਾ,

ਇਸ ਵਿਰਾਨੀ ਜ਼ਿੰਦਗੀ ਨੂੰ ਬਸ ਉਡੀਕ ਹੈ ਇਕ ਹੋਰ ਪਤਝੜ ਦੀ,

ਤਾਂ ਜੋ ਇਸ ਮੁਰਝਾਏ ਫੁੱਲ ਨੂੰ ਮਿੱਟੀ ਨਸੀਬ ਹੋ ਜਾਵੇ.......
This share was submitted by channi phullewalia.
www.channi5798.blogspot.com
www.desicomments.com/tag/channi-phullewalia
ਮਿਲਦੇ ਰਹਿਨ ਯਾਰ ਤੇਰੇ ਵਰਗੇ,

ਜੋ ਹਥ ਫੜ ਕੇ ਤੁਰਨਾ ਸਖਾਓਂਦੇ ਨੇ,

ਜੇ ਆ ਜਾਵੇ ਟੋਇਆ ਕੋਈ,

ਤਾਂ ਡਿਗ ਕੇ ਆਪ ਵਖਓਂਦੇ ਨੇ,

ਆ ਜਾਵੇ ਪੈਰ ਕੰਡਿਆਂ ਤੇ ਮੇਰਾ,

ਤਾਂ ਦਰਦ ਨਾਲ ਕੁਰਲਾਓਂਦੇ ਨੇ,

ਜੇ ਠੇਡਾ ਖਾ ਕੇ ਡਿਗ ਪਵਾਂ,

ਤਾਂ ਉਠਾ ਕੇ ਗਲ ਨਾਲ ਲਾਉਂਦੇ ਨੇ,

ਲਗਦੀ ਏ ਯਾਰੀ ਤੇਰੀ,

ਜਿਉਂ ਆਉਦੇ ਠੰਡੀ ਹਵਾ ਦੇ ਬੁਲੇ ਨੇ...
This share was submitted by channi phullewalia.
www.channi5798.blogspot.com
www.desicomments.com/tag/channi-phullewalia
ਜੇ ਕੋਈ ਪੁੱਛੇ ਤੈਨੂ ਕੋਣ ਹਾਂ ਮੈਂ

ਤੂੰ ਕਹਿ ਦੇਵਿ ਕੋਈ ਖਾਸ ਨਹੀ.

ਇਕ ਦੋਸ੍ਤ ਹੈ ਕੱਚਾ ਪੱਕਾ ਜਿਹਾ,

ਇਕ ਝੂਠ ਹੈ ਅੱਧਾ ਸੱਚਾ ਜਿਹਾ.

ਜਜ਼ਬਾਤਾਂ ਦੇ ਮਨ ਤੇ ਇਕ ਪਰਦਾ ਜਿਹਾ,

ਬਸ ਇਕ ਬਹਾਨਾ ਚੰਗਾ ਜਿਹਾ.

ਜੋ ਜ਼ਿੰਦਗੀ ਦਾ ਏਹੋ ਜਿਹਾ ਸਾਥੀ ਹੈ,

ਜੋ ਕੋਲ ਹੋ ਕੇ ਵੀ ਪਾਸ ਨਹੀ,

ਜੇ ਕੋਈ ਪੁਛਹੇ ਤੈਨੂ ਕੋਣ ਹ ਮੈਂ

ਤੂੰ ਕਹਿ ਦੇਵਿ ਕੋਈ ਖਾਸ ਨਹੀ....
This share was submitted by channi phullewalia.
http://www.channi5798.blogspot.com/
www.desicomments.com/tag/channi-phullewalia
ਜਿਸਮਾਂ ਨੂੰ ਲੋਕੀ ਪਿਆਰ ਕਰਦੇ ,

ਪਿਆਰ ਰੂਹਾਂ ਨੂੰ ਕਰਦਾ ਕੋਈ ਕੋਈ,

ਕੋਠੇ ਚੜ੍ਹ ਕੇ ਪੌੜ੍ਹੀ ਖਿੱਚ ਲੈਂਦੇ ,

ਖੁਸ਼ੀ ਕਿਸੇ ਦੀ ਜਰਦਾ ਕੋਇ ਕੋਇ ,

ਪੈਸੇ ਵਾਲੇ ਦੀ ਲੋਕੀ ਕਰਨ ਪੂਜਾ,

ਹਾਮੀ ਗਰੀਬ ਦੀ ਭਰਦਾ ਕੋਈ ਕੋਈ,

ਚੰਨੀ ਫੂਲੇਵਾਲੀਆ ਸਭ ਨੂੰ ਯਾਦ ਰਖਦਾ ਹੈ,

ਪਰ ਚੰਨੀ ਨੂੰ ਯਾਦ ਰੱਖਦਾ ਕੋਇ ਕੋਇ....!!!

www.channi5798.blogspot.com

www.desicomments.com/tag/channi-phullewalia

Thursday, July 9, 2009

ਕਿਸਮਤ ਦੀਆਂ ਕੋਈ ਨਾ ਜਾਣੇ,
ਵਕਤ ਨੂੰ ਮਾਰ ਪਾਉਂਦੀ ਏ ਕਿਸਮਤ

ਰਾਜੇ ਨੂੰ ਵੀ ਏਹ ਰੰਕ ਕਰੇ,
ਰੰਕ ਨੂੰ ਰਾਜ ਦਿਲਾਉਂਦੀ ਏ ਕਿਸਮਤ

ਚੱਲਦਾ ਕੋਈ ਜੋਰ ਨਹੀਂ
ਜਦ ਮਾਤ ਕਿਸੇ ਨੂੰ ਪਾਉਂਦੀ ਏ ਕਿਸਮਤ

ਇਸ ਕਿਸਮਤ ਦੇ ਯਾਰੋਂ ਖੇਡ ਨਿਆਰੇ ਨੇ
ਕਈਆਂ ਦੇ ਪੱਟੇ, ਕਈਆਂ ਭਾਗ ਸੰਵਾਰੇ ਨੇ

ਕਹਿੰਦੇ ਨੇ ਕਿਸਮਤ ਇਨਸਾਨ ਬਣਾਉਂਦਾ ਐ
ਸੱਚ ਕਿੰਨਾ ਕੁ ਐ ਨਜ਼ਰ ਸਭ ਨੂੰ ਆਉਂਦਾ ਐ !!!
This share was submitted by channi phullewalia
www.channi5798.blogspot.com/
www.desicomments.com/tag/channi-phullewalia/

Wednesday, July 8, 2009

ਤੇਰੇ ਤੋਂ ਜਾਨ ਵਾਰ ਦਿਆਂਗੇ,

ਜਿਹੜਾ ਤੈਨੂੰ ਹੱਥ ਲਾਊ,ਉਹ ਬੰਦਾ ਮਾਰ ਦਿਆਂਗੇ,

ਜੇ ਤੂੰ ਫਿਰ ਵੀ ਯਾਰੀ ਨਾ ਨਿਭਾਈ,

ਤਾਂ ਯਾਦ ਰੱਖੀਂ ਗੱਡੀ ਤੈਨੂੰ ਵੀ ਚਾੜ ਦਿਆਂਗੇ..

ਏ ਸੱਚ ਆ ਬਈ,ਫੇਰ ਨਾ ਕਈਂ ਦਸਿੱਆ ਨੀ!!
This share was submitted by channi phullewalia
www.channi5798.blogspot.com/
www.desicomments.com/tag/channi-phullewalia/

Monday, July 6, 2009

ਮੇਰੇ ਗੂ਼ਡ਼ੇ ਮਹਿਰਮ ਯਾਰ ਭਰਾਵਾ ਵਰਗੇ,

ਡਿੱਗਦਿਆਂ ਦੇ ਸਹਾਰੇ ਬਾਹਵਾਂ ਵਰਗੇ..
This share was submitted by channi phullewalia.
www.channi5798.blogspot.com/
www.desicomments.com/tag/channi-phullewalia/

Saturday, July 4, 2009

ਸਾਨੂੰ ਆਸ ਹੈ ਕਦੇ ਤਾ ਇੱਕਠੇ ਹੋਵਾਗੇ ...ਤੇਰੀ ਬੁਕਲ ਚ ਸਿਰ ਰੱਖ ਰੋਵਾਗੇ..

This Share was submitted by Channi Phullewalia
www.channi5798.blogspot.com/
www.desicomments.com/tag/channi-phullewalia/
ਲਾਲਪਰੀ ਵਿਚੋ ਮੈਨੂ ਰੰਗ ਦਿਸੇ ਤੇਰਾ ਤਾਹੀ ਮੈ ਬੁਲਾਂ ਦੇ ਨਾਲ ਲਾਵਾਂ ਨੀ,

ਕਚ ਦੇ ਸਮਾਨ ਵਾਂਗੂ ਤਿੜਕ ਜਾਵੀ ਨਾ ਮੈ ਤਾਂ ਏਸ ਗਲੋਂ ਘਬਰਾਵਾਂ ਨੀ...
This Share was submitted by Channi Phullewalia
www.channi5798.blogspot.com/
www.desicomments.com/tag/channi-phullewalia/

ਇੱਕੋ ਛਾਤੀ ਤੇ ਲਗਦੇ ਨੇ ਤਮਗੇ ਤੇ ਗੋਲੀ ਵੀ ,

ਇੱਕੋ ਚਿਹਰੇ ਦਿਸਣ ਹੰਝੂ, ਮੁਸਕਾਨ ਨਿਰਾਲੀ ਭੋਲੀ ਵੀ,

ਜ਼ਹਿਰ ਤੇ ਮਾਖਿਓ ਇੱਕੋ ਵੇਲੇ ਮਿਲਦੇ ਨੇ ਵਿੱਚ ਦੋ ਬੁੱਲੀਆਂ ,

ਇੱਕੋ ਆਕਾਸ਼ ਦੀਆਂ ਨੀਲੱਤਨਾਂ ਬਾਜ਼ ਤੇ ਘੁੱਗੀ ਲਈ ਖੁੱਲੀਆਂ,

ਕਾਲੇ ਬੱਦਲ ਸੀਤਲ-ਪਾਣੀ ਤੇ ਅੱਗ ਬਿਜਲੀ ਵੀ ਵਰਾਂਦੇ ਨੇ ,

ਕੂਮੂਜ਼ ਤੇ ਖੰਜ਼ਰ ਇੱਕੋ ਕਿੱਲੀ ਤੇ ਲਟਕਾਏ ਜਾਂਦੇ ਨੇ ।
This Share was submitted by Channi Phullewalia
www.channi5798.blogspot.com/
www.desicomments.com/tag/channi-phullewalia/

ਬੈਠੇ ਜਨ ਦੀ ਕੋਈ ਨਾ ਦਸ ਸਕੇ ਚਾਲ, ਸੁਚਾਲ

ਸੁੱਤੇ ਤੋਂ ਕੀ ਜਾਣੀਏ ਕਿ ਹੈ ਉਹ ਨੇਤਰਹੀਨ?

ਖਾਂਦਿਆਂ ਦੇਖ ਕਿਸੇ ਦੀ ਹਿੰਮਤ ਦੱਸਣੀ ਬੜੀ ਮੁਹਾਲ

ਚੁੱਪ ਕਦੀ ਨਾ ਦੱਸਦੀ ਕੋਈ ਸਾਫ ਦਿਲ ਏ ਜਾਂ ਮਲੀਨ

ਆ ਪਾਸ ਮੇਰੇ ਕਦੇ ਕਰ ਸਾਂਝਾ ਆਪਣੇ ਦਿਲ ਦਾ ਹਾਲ

ਮੈਂ ਵੀ ਆਸ਼ਿਕ ਹਾਂ ਉਸ ਵਫ਼ਾ ਦਾ ਜਿਹਦਾ ਮੁਖੜਾ ਬੜਾ ਹਸੀਨ

This Share was submitted by Channi Phullewalia
www.channi5798.blogspot.com/
www.desicomments.com/tag/channi-phullewalia/

ਮੇਰਾ ਦਿਲ ਕੋਈ ਨਿਯਮ ਨਹੀਂ ਜਾਣਦਾ,

ਜਾਂ ਇੰਝ ਕਹਿ ਲਵੋ ਕਿ ਇਸਦੇ ਆਪਣੇ ਹੀ ਕਾਨੂੰਨ ਨੇ,

ਜਿਹੜੇ ਸਾਰਿਆਂ ਤੇ ਲਾਗੂ ਨਹੀਂ ਹੁੰਦੇ ।
This Share was submitted by Channi Phullewalia
www.channi5798.blogspot.com/
www.desicomments.com/tag/channi-phullewalia/