Monday, May 25, 2009

ਜਿਥੋਂ ਮਧੂਮੱਖੀ ਨੂੰ ਸ਼ਹਿਦ ਮਿਲੇ,

ਮੈ ਉਹ ਫ਼ੁੱਲ ਹੋਣ ਨੂੰ ਸਹਿਕਦਾ ਹਾਂ!


www.channi5798.blogspot.com
ਗਲ਼ ਲਗ ਰੋਈਆਂ ਤੇਰੀਆਂ ਗਲੀਆਂ...

ਯਾਦਾਂ ਦੇ ਵਿਚ ਮੁੜ ਮੁੜ ਸੁਲਗਣ ...

ਮਹਿੰਦੀ ਲਗੀਆਂ ਤੇਰੀਆਂ ਤਲੀਆਂ...

ਮੱਥੇ ਦਾ ਦੀਵਾ ਨਾ ਬਲਿਆ...

ਤੇਲ ਤਾਂ ਪਾਇਆ ਭਰ ਭਰ ਪਲ਼ੀਆਂ...

ਇਸ਼ਕ ਮੇਰੇ ਦੀ ਸਾਲ-ਗਿਰਾ ਤੇ..

ਇਹ ਕਿਸ ਘਲੀਆਂ ਕਾਲੀਆਂ ਕਲੀਆਂ...

‘ਸ਼ਿਵ’ ਨੂੰ ਯਾਰ ਆਏ ਜਦ ਫੂਕਣ ...

ਸਿਤਮ ਤੇਰੇ ਦੀਆਂ ਗੱਲਾਂ ਚਲੀਆ..

www.channi5798.blogspot.com


ਖੁਦ ਤੁਰ ਗਈ ਮੈਨੂੰ ਸਜਾ ਦੇ ਗਈ ,

ਯਾਦਾਂ ਸਹਾਰੇ ਜੀਉਨ ਦੀ ਸਲਾਹ ਦੇ ਗਈ ,

ਉਹ ਜਾਣਦੀ ਸੀ ਮੈ ਉਹਦੇ ਬਿਨਾ ਜੀ ਨਹੀਂ ਸਕਦਾ,

ਤਾਂ ਵੀ ਚੰਦਰੀ ਲੰਬੀ ਉਮਰ ਦੀ ਦੁਆ ਦੇ ਗਈ..

www.channi5798.blogspot.com
ਮੇਰੇ ਸੱਜਰੇ ਵੇਖੇ ਖਵਾਂਬਾਂ ਦਾ,

ਇਸ਼ਕੇ ਚ ਰੰਗੇ ਜ਼ਜਬਾਂਤਾਂ ਦਾ,

ਜੋ ਵੀਰਾਨੇ ਕੱਟੀਆਂ ਉਹਨਾਂ ਰਾਤਾਂ ਦਾ,

ਕੀ ਮੁੱਲ ਪਾਵੇਂਗੀ ,

ਤੁੰ ਦੋਲਤ ਸ਼ੋਹਰਤ ਦਾ ਪੁਤਲਾ ਬਣ,

ਛੱਡ ਕੁੱਲੀਆਂ,ਮਹਿਲ ਮੁਨਾਰੇ ਤੱਕ,

ਕੀ ਪਿਆਰ ਨਿਭਾਵੇਂਗੀ,

ਮੈਂ ਪੀਰਾਂ ਫਕੀਰਾਂ ਦੇ ਦਰ ਤੋਂ,

ਕਦੇ ਮੰਦਿਰ ਤੇ ਕਦੇ ਮਸਜ਼ਿਦ ਚੋਂ,

ਇੱਕ ਤੇਰਾ ਚਾਨਣ ਲੱਭਦਾ ਰਿਹਾ,

ਤੇਰੇ ਚੰਨ ਬਣਦੇ ਰਹੇ ਹੋਰ ਕਈ,

ਮੇਰੀਆਂ ਆਂਸਾਂ ਦਾ ਦੀਵਾ ਬੁੱਝਦਾ ਰਿਹਾ,

ਦਿੱਤੇ ਜਖ਼ਮ ਦੁਨੀਆ ਦੇ ਸਹਾਰ ਲਏ,

ਤੇਰਾ ਵਿਛੋੜਾ ਜ਼ਰਿਆ ਜਾਣਾ ਨੀ,

ਇਸ਼ਕੇ ਦੀ ਸੂਲੀ ਹੱਸ ਹੱਸ ਕਬੂਲ ਮੈਨੂੰ,

ਮਾਤਮ ਤੈਥੋਂ ਕਰਿਆ ਜਾਣਾ ਨੀ,

ਅਫਸੋਸ ਰਹੂ ਜਿੰਦਗੀ ਕੱਟੀ ਦਾ,

ਪਰ ਇਸ ਬੰਧਨ ਚੋਂ ਛੁਟਿਆ ਜਾਣਾ ਨੀ,

ਫਕੀਰੀ ਗਲ ਲੈ ਤੁਰਿਆ,

ਤੈਥੋਂ ਨੋਟਾਂ ਚ ਤਰਿਆ ਜਾਣਾ ਨੀ!!!!!!!!!!

www.channi5798.blogspot.com

Wednesday, April 1, 2009

ਖੇਡੀ ਐਸੀ ਖੇਡ ਕਬੱਡੀ,ਬਾਜੇਖਾਨੇ ਝੰਡੀ ਗੱਡੀ,

ਤੇਰੇ ਲਈ ਹਰਜੀਤ ਬਰਾੜਾ ਜਾ ਮਰਨੋ ਨਾ ਮੁੜਿਏ,

ਸ਼ੇਰ ਪੰਜਾਬੀ ਪੁੱਤ ਹਾ, ਹਿੱਕ ਤਾਣ ਕੇ ਤੁਰੀਏ..

www.channi5798.blogspot.com
ਚੜੀ਼ ਜ਼ਵਾਨੀ ਪਈਆਂ ਫਿਕਰਾਂ, ਸਭ ਕੰਮੀ ਕਾਰੀ ਪੈ ਗਏ ਨੇ,

ਕੋਈ ਟਾਵੇਂ ਟਾਵੇਂ ਮਿਲਦੇ ਨੇ, ਬਾਕੀ ਜਾ ਵਿਦੇਸ਼ਾਂ ਵਿਚ ਬਹਿ ਗਏ ਨੇ,

ਕੱਚੀਆਂ ਪੱਕੀਆਂ ਵਾਲੇ ਉਹ ਪਿਆਰ ਗੁਆਚਣ ਲੱਗ ਪਏ ਨੇ,

ਮੈਥੋਂ ਮੇਰੇ ਯਾਰ ਗੁਆਚਣ ਲੱਗ ਪਏ ਨੇ....

www.channi5798.blogspot.com

ਸੌਖੀ ਇਸ਼ਕ ਦੀ ਬਾਜ਼ੀ ਨਹੀ,ਸੌਖੀ ਇਸ਼ਕ ਦੀ ਬਾਜ਼ੀ ਨਹੀਂ,
ਅਸੀਂ ਜਿੰਨਾ ਪਿੱਛੇ ਰੁਲ ਗਏ,.ਉਹ ਤਾਂ ਬੋਲ ਕੇ ਰਾਜ਼ੀ ਨਹੀਂ,
ਅਸੀਂ ਲਿੱਖ-ਲਿੱਖ ਚਿੱਠੀਆਂ ਪਾਉਂਦੇ ਰਹੇ, ਉਹ ਬਿਨਾਂ ਪੜੇ ਹੀ ਤੀਲੀ ਲਾਉਂਦੇ ਰਹੇ.,
ਇਸੇ ਉਮੀਦ ਵਿੱਚ ਲੰਘ ਗਈ ਜ਼ਿੰਦਗੀ ਸਾਡੀ,.ਉਹ ਰੁੱਸਦੇ ਰਹੇ ਅਸੀਂ ਮਨਾਉਂਦੇ ਰਹੇ,
ਚੰਨ-ਤਾਰਿਆਂ ਨਾਲ ਸੀ ਸਾਂਝ ਪਹਿਲਾਂ,.ਹੁਣ ਉਹ ਵੀ ਸਾਨੂੰ ਰੁਵਾ ਜਾਂਦੇ ਨੇ,
ਰਾਤੀਂ ਅੱਖੀਆਂ ਚ ਨੀਂਦ ਤਾਂ ਆਵੇ ਨਾ, ਉਸਦੀ ਯਾਦ ਦੇ ਹੰਝੂ ਜ਼ਰੂਰ ਆ ਜਾਂਦੇ ਨੇ..

www.channi5798.blogspot.com