Tuesday, September 23, 2008

ਮੈਂ ਕੀ ਅਰਜ ਕਰਾਂ ਰੱਬਾ...

ਬਸ ਐਨੀ ਕੁ ਮਿਹਰ ਚਾਹੀਦੀ...

ਅਸੀ ਪਾਇਆ ਹੋਵੇ ਕੋਟ,ਗਲ ਟਾਈ ਲਾਉਣ ਵਾਲੀ ਚਾਹੀਦੀ..

ਜੇ ਪੀਂਦੇ ਹੋਈਏ ਸ਼ਰਾਬ,ਹਥ੍ਥੋਂ ਪੈੱਗ ਖੋਣ ਵਾਲੀ ਚਾਹੀਦੀ..

ਯਾਰ ਬੜੇ ਸੌਖੇ ਰਹਿੰਦੇ ਆ,ਕੋਈ ਸਤਾਉਣ ਵਾਲੀ ਚਾਹੀਦੀ..

ਬਹੁਤ ਸੌਂ ਕੇ ਦੇਖ ਲਿਆ,ਕੋਈ ਜਗਾਉਣ ਵਾਲੀ ਚਾਹੀਦੀ ..

ਦਿਲਾਂ ਨਾਲ ਖੇਡਦੀਆਂ ਤੇ ਬਹੁਤ ਦੇਖੀਆਂ ਨੇਂ..

ਸਾਨੂੰ ਕੋਈ ਦਿਲ ਲਾਉਣ ਵਾਲੀ ਚਾਹੀਦੀ

(www.channi5798.blogspot.com)
ਸਾਡੇ ਵਰਗੇ ਫ਼ਕੀਰਾਂ ਦਾ ਕੀ ਜੀਣਾ ਤੇ ਕੀ ਮਰਨਾ ਏ

ਸਾਡੀ ਕਿਸਮਤ ਦੇ ਵਿੱਚ ਹਾਰ ਲਿਖੀ ਤੇ ਅਸੀਂ ਪੈਰ-ਪੈਰ ਤੇ ਹਰਨਾ ਏ

ਸਾਡੇ ਜੀਣ ਦੀ ਕਿਸੇ ਨੂੰ ਖੁਸ਼ੀ ਨਹੀਂ ਨਾ ਮਰਨ ਦਾ ਗਮ ਕਿਸੇ ਕਰਨਾ ਏ

ਸਾਡੀ ਬੇਵੱਸ ਲਾਸ਼ ਨੂੰ ਵੇਖ ਨਾ ਦਿਲ ਕਿਸੇ ਦਾ ਭਰਨਾ ਏ

ਸਾਡੀ ਕਬਰ ਤੇ ਕੋਈ ਫ਼ੁੱਲ ਉੱਗਣਾ ਨਹੀਂ ਨਾ ਫ਼ੁੱਲ ਕਿਸੇ ਨੇ ਧਰਨਾ ਏ........

(www.channi5798.blogspot.com)

ਜਦੋ ਮਰਜ਼ੀ ਪੜ ਲਵੀਂ ਖੁੱਲੀ ਕਿਤਾਬ ਜਿਹਾਂ ਹਾਂ ਮੈਂ

ਅੱਖਾਂ ਖੋਲ ਕੇ ਵੀ ਵੇਖ ਸਕੇ, ਅਜਿਹੇ ਖਾਬ ਜਿਹਾ ਹਾਂ ਮੈਂ ,

ਜਿੰਨਾ ਜਾਣੋਗੇ ਉੰਨਾ ਹੀ ਡੂੱਬੋਗੇ, ਸੱਚੀ ਚ੍ਨਾਬ ਜਿਹਾ ਹਾਂ ਮੈਂ,

ਕੋਰੇ ਕਾਗਜ਼ ਵਰਗਾ ਹਾਂ ਮੈਂ,ਕੋਰੇ ਹਿਸਾਬ ਜਿਹਾ ਹਾਂ ਮੈਂ,

ਜੇ ਗੱਲ ਅਦਬ ਦੀ ਕਰੇ ਤਾਂ ਝੁਕ੍ਦੇ ਅਦਾਬ ਜਿਹਾ ਹਾਂ ਮੈਂ,

     ਜਲ੍ਦੇ ਹੋਏ ਦੀਪ ਜਿਹਾ,ਜਾਂ ਕਿਸੇ ਆਬ ਜੇਹਾ ਹਾਂ ਮੈਂ...........

(www.channi5798.blogspot.com)


ਚੜੀ ਜਵਾਨੀ ਆਸ਼ਿਕ ਮੇਰੀ ਹੋ ਗਈ ਦੁਨੀਆ ਸਾਰੀ.....

ਜਿੱਦਰੋਂ ਲੰਗਾ ਕਰੇ ਸਲਾਮਾਂ ਹਰ ਕੋਈ ਵਾਰੋ ਵਾਰੀ

ਕਹਿ ਦਿਉ ਮੇਰੀ ਮਾਂ ਨੂੰ ਮੈਨੂੰ ਹੁਣ ਨਾ ਰੱਖੇ ਕੁਆਰੀ

ਉਹਨੇ ਮੈਨੂੰ ਲੈ ਜਾਣਾ ਮੇਰੀ ਜਿਹਦੇ ਨਾਲ ਸੱਜਰੀ ਯਾਰੀ

ਸੱਜਨਾ ਤੇਰਾ ਪਿਆਰ ਮਾਰਦਾ ਸੀਨੇ ਦੇ ਵਿੱਚ ਛੱਲਾਂ

ਖੁਸ਼ਿਆਂ ਦੇ ਨਾਲ ਸ਼ੋਕ ਸੰਦੂਰੀ ਹੋਇਆਂ ਮੇਰਿਆਂ ਗੱਲਾਂ

ਪੈਰ ਮਰੋੜੇ ਲੱਕ ਨੂੰ ਜੱਦ ਮੈਂ ਚਾਲ ਹੰਸ ਦੀ ਚੱਲਾਂ

ਸਿਰ ਤੋ ਹੁਸਨ ਦਾ ਹੜ ਲੰਗ ਚਲਿਆ ਕਿਵੇਂ ਇਸ ਨੂੰ ਠੱਲਾਂ 
♥ღ♥

(www.channi5798.blogspot.com)
ਜ਼ਿਂਦ੍ਗੀ ਦੀ ਮੇਰੀ ਅਨੋਖੀ ਅੱਜ ਸ਼ਾਮ ਹੋਵੇ....
ਤਾਰਿਆ ਤੇ ਲਿਖਿਆ ਮੇਰੀ ਮੋਤ ਦਾ ਪੇਗਾਮ ਹੋਵੇ....

ਗੂੜੀ ਆਵੇ ਐਸੀ ਨੀਂਦ ਕੋਈ ਨ ਜਗਾ ਸਕੇ....
ਮੇਰੇ ਦੂਖਾਂ ਦਾ ਜ਼ਿਂਦ੍ਗੀ ਚ’ ਆਖਰੀ ਮੂਕਾਮ ਹੋਵੇ....

ਐ ਕਲਮ ਜ਼ਰਾ ਕਾਗ੍ਜ ਤੇ ਆਹੀਸਤਾ ਚੱਲ....
ਸ਼ਾਇਦ ਮੇਰੀ ਜ਼ਿਂਦ੍ਗੀ ਦਾ ਆਖਰੀ ਕਲਾਮ ਹੋਵੇ.... 

ਜ਼ਿਂਦ੍ਗੀ ਦੂਬਾਰਾ ਜਿਉਣ ਦਾ ਚਿੱਤ ਨਾ ਕਰੇ....
ਕਾਸ਼, ਐਸਾ ਨ੍ਸ਼ੀਲਾ ਮੋਤ ਦਾ ਇਹ ਜਾਮ ਹੋਵੇ....

ਚਾਰੇ ਪਾਸੇ ਮਹਿਕ੍ਣ ਕਲੀਆਂ, ਖੂਸ਼ੀਆ ਬੇ-ਹਿਸਾਬ... 
'ਚੰਨੀ’ ਤੇਰੀ ਮੋਤ ਦਾ ਐਸਾ ਕੋਈ ਅਂਜਾਮ ਹੋਵੇ.... 
‘ਚੰਨੀ’ ਤੇਰੀ ਮੋਤ ਦਾ ਐਸਾ ਕੋਈ ਅਂਜਾਮ ਹੋਵੇ.....

(www.channi5798.blogspot.com)
ਪਿਆਰੀ ਜੇਹੀ ਜਾਨ ਮੇਰੀ ਸੋਹਣੀ ਮੁਸਕਾਨ ਏ,
       
          ਮੋਤੀਆਂ ਜਹੇ ਦੰਦ ਚਿੱਟੇ ਲੰਮੀ ਜਹੀ ਰਕਾਨ ਏ,

ਗੁੱਤ ਚੁੰਮੇ ਗਿਟਿੱਆਂ ਨੂੰ ਮੋਰਨੀ ਜੇਹੀ ਚਾਲ ਏ,

          ਬੜਾ ਕੁੱਝ ਕਹਿਣ ਅੱਖਾਂ ਸੋਹਣਾ ਜੇਹਾ ਖਿਆਲ ਏ,

ਹੱਥਾਂ ਦੀਆਂ ਤਲੀਆਂ ਤੇ ਮਹਿੰਦੀ ਬੜੀ ਚੜਦੀ,

         ਵਾਰ-ਵਾਰ ਵੇਖਾਂ ਓਹਦੇ ਉੱਤੇ ਅੱਖ ਖੜਦੀ,

ਬੋਲ ਜਦੋਂ ਪਿਆਰ ਵਾਲੇ ਬੁੱਲੀਆਂ ਚੋਂ ਬੋਲਦੀ,
     
         ਚਾਹੁੰਦੀ ਤਾਂ ਏ ਮੈਨੂੰ ਪਰ ਭੇਦ ਨਈਓਂ ਖੋਲਦੀ,

ਬੁੱਲੀਆਂ ਦੇ ਸਾਹਮਣੇ ਗੁਲਾਬ ਫਿੱਕਾ ਪੈ ਜਾਵੇ,

         ਭੁੱਲਾਂ ਸਭ ਓਹਦਾ ਹੀ ਖਿਆਲ ਚੇਤੇ ਰਹਿ ਜਾਵੇ,

ਨੱਕ ਤਲਵਾਰ ਤਿੱਖਾ ਪਤਲੀ ਪਤੰਗ ਏ,

         ਗੋਰੇ-ਗੋਰੇ ਮੁੱਖੜੇ ਤੇ ਥੋੜੀ-ਥੋੜੀ ਸੰਗ ਏ,

“ ਚੰਨੀ “ ਓਹਦੇ ਨਾਵੇਂ ਜਿੰਦ ਫਿਰਦਾ ਲਿਖਾਓਣ ਨੂੰ,

         ਸੰਗਦੀ ਏ ਜੇਹੜੀ ਉੰਝ ਫਿਰਦੀ ਬੁਲਾਉਣ ਨੂੰ,

ਕੀ ਕਰੇ ਓਹ ਵੀ ਭੈੜੇ ਜੱਗ ਕੋਲੋਂ ਡਰਦੀ,

         ਲਿਖ-ਲਿਖ ਨਾਂ ਮੇਰਾ ਹੱਥ ਰਹਿੰਦੀ ਭਰਦੀ......

(www.channi5798.blogspot.com)
ਕਿਓ ਮਨਾਂ 'ਚ ਫਰਕ ਪੈਦੇ ਨੇ ਸਾਨੂੰ ਹੁਣ ਪਤਾ ਲੱਗਿਆ,

ਲੋਕ ਕਿੰਝ ਦਿਲ ਚੋ ਲਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ,

ਜੋ ਨੇੜੇ ਹੋ ਹੋ ਬਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ,

ਉੱਤੋ ਖੁਸ਼ ਵਿੱਚੋ ਖਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ,

ਕੀ ਜਿੰਦਗੀ ਆਸ਼ਕਾ ਦੀ ਕੀ ਗੀਤਕਾਰਾ ਦੀ,

ਗੀਤਾਂ ਦੇ ਮੁਲ ਵੀ ਪੈਦੇ ਨੇ ਸਾਨੂੰ ਹੁਣ ਪਤਾ ਲੱਗਿਆ,

ਮੂੰਹ ਤੇ ਹਾਜ਼ੂਰ ਜਨਾਬ ਬਾਬਿਓ ਕਹਿਣੇ ਵਾਲੇ,

ਪਿੱਠ ਪਿਛੇ ਕੀ ਕਹਿੰਦੇ ਨੇ ਸਾਨੂੰ ਹੁਣ ਪਤਾ ਲੱਗਿਆ........

(www.channi5798.blogspot.com)