Sunday, July 26, 2009

ਮੇਰੇ ਧਰਮ ਨੇ ਕੀ ਨਹੀ ਸਿਖਾਇਆ,

ਕਿਹੜੇ ਰਾਹ ਨਹੀ ਪਾਇਆ ਮੈਨੂੰ ,

ਤੁਰੇ ਆਪਾ ਰਾਹ ਏਸ ਇਕ ਦਿਨ,

ਪਰ ਵਿਚੋ ਵਿਚ ਆਪਾ ਇਧਰ ਉਧਰ ਨਿਕਲ ਪਏ

ਫ਼ੇਰ ਇਕ ਦੂਜੇ ਨੂੰ ਵੇਖਦੇ ਹਾਕਾਂ ਮਾਰਦੇ ਠੀਕ ਗਲਤ ਕਹਿੰਦੇ ਰਹੇ,

ਚੁਪ ਹੋ ਜਾਦੇ ਕਦੇ ਰੋਲ਼ਾ ਪਾਉਦੇ ਏਸ ਰੋਲ਼ੇ ਵਿਚ ਅਸੀ ਸਾਰਾ ਕੁਸ਼ ਭੁਲ ਗਏ ਤੇ ਦੋਸ਼ੀ ਹੋ...

This share was submitted by Ranjeet Singh.
www.channi5798.blogspot.com
www.desicomments.com/tag/channi-phullewalia

Saturday, July 25, 2009

ਇੱਕ ਨੂੰ ਇੱਕ ਨਾਲ ਮਿੱਤਰੋ ਇੱਥੇ ਸਬਰ ਨਹੀਂ ਮਿਲਦਾ,
ਰਾਂਝੇ ਨੂੰ ਸੱਚੀ ਹੀਰ, ਹੀਰ ਨੂੰ ਲਵਰ ਨਹੀਂ ਮਿਲਦਾ,
ਇੱਕ ਲੈਲਾ ਨੂੰ 7-7 ਮਜਨੂੰ Phone ਘਮਾਓਦੇਂ ਨੇਂ,
ਅੱਜ ਕੱਲ ਮੁੰਡੇ ਕੁੜੀਆਂ Phone ਤੇ ਦਿਲ ਵਟਾਓਦੇ ਨੇ..


ਸ਼ੁਰੂ ਸ਼ੁਰੂ ਵਿੱਚ ਗਿਫਟਾਂ ਤੋਂ ਗੱਲ ਚੱਲਦੀ ਪਿਆਰਾਂ ਦੀ,
ਬਹੁਤਾ ਚਿਰ ਫਿਰ ਦਾਲ ਨਾ ਗਲਦੀ ਬੇਰੁਜਗਾਰਾਂ ਦੀ,
ਪੈਸੇ ਵਾਲੀ ਆਸਾਮੀ ਲੱਭ ਕੇ ਨਵੀਂ ਟਿਕਾਂਓਦੇ ਨੇ,
ਅੱਜ ਕੱਲ ਮੁੰਡੇ ਕੁੜੀਆਂ ਨੋਟਾਂ ਲਈ ਦਿਲ ਵਟਾਓਦੇ ਨੇ..


ਕਈ ਆਸ਼ਿਕ ਗੱਪ ਮਾਰ ਕੇ ਸਿਰਾ ਹੀ ਲਾ ਦਿੰਦੇ,
ਗੱਲੀਂ ਬਾਤੀਂ ਕੁੜੀ ਦਾ Foriegn ਟੂਰ ਲਵਾ ਦਿੰਦੇ,
ਕੁੜੀਆਂ ਨੂੰ ਵੀ ਸੁਪਨੇ ਅਕਸਰ ਬਾਹਰ ਦੇ ਆਂਓਦੇ ਨੇ,
ਅੱਜ ਕੱਲ ਮੁੰਡੇ ਕੁੜੀਆਂ N.R.I ਚਾਹੁੰਦੇ ਨੇ..


Computer ਯੁੱਗ ਵਿੱਚ ਆਸ਼ਿਕੀ ਹੋ ਗਈ ਬਹੁਤ ਹੀ Easy ਆ,
ਪੜਨ ਬਾਹਾਨੇ ਕੁੜੀ ਮੁੰਡੇ ਨਾਲ Net ਤੇ Busy ਆ,
ਘਰ ਦੇ ਸੋਚਣ ਕੋਰਸ ਖੌਰੇ ਆਓਖੇ ਆਂਓਦੇ ਨੇ,
ਅੱਜ ਕੱਲ ਮੁੰਡੇ ਕੁੜੀਆਂ Net ਤੇ ਦਿਲ ਵਟਾਓਦੇ ਨੇ......

This share was submitted by Tanvir.
www.channi5798.blogspot.com
www.desicomments.com/tag/channi-phullewalia
ਆਓ ਸਾਰੇ ਰਲ ਮਿਲ ਬੈਠੀਏ ਕੇ ਗੱਲ ਤੁਰੇ
ਪੰਜਾਬ ਤੇ ਪੰਜਾਬੀ ਬਾਰੇ ਸਿਫਤ ਸਲਾਹ ਹੋਵੇ
ਵਿਰਸੇ ਨੂੰ ਸਾਭੀਏ ਤੇ ਵੰਡੀਏ ਜਹਾਨ ਵਿੱਚ
ਘਰ ਵੀ ਸਲਾਹੀਏ ਬਾਹਰ ਤਾ ਵਾਹ ਵਾਹ ਹੋਵੇ
ਕੌਮਾ ਨੂੰ ਬਚਾਇਆ ਜਾਦਾ ਸਾਂਭ ਕੇ ਜੁਬਾਨਾ ਤਾਈ
ਬੋਲੀ ਜੇਹਦੀ ਮੁੱਕ ਜਾਵੇ ਕੌਮ ਓ ਤਬਾਹ ਹੋਵੇ
ਮਾਪਿਆ ਦੇ ਦਿਲਾ ਤੋ ਬੱਚਿਆ ਦੇ ਦਿਲਾ ਤੱਕ
ਬੋਲੀਆ ਅਖਾਣਾ ਗੀਤਾ ਕਿੱਸਿਆ ਦਾ ਰਾਹ ਹੋਵੇ.

This share was submitted by Gurpreet Singh.
www.channi5798.blogspot.com
www.desicomments.com/tag/channi-phullewalia
ਤਰਸਦੀ ਹੀ ਰਹਿ ਗਈ ਇਹ ਉਮਰ ਤੇਰੇ ਸਾਥ ਨੂੰ,

ਉੰਝ ਸਫ਼ਰ ਦੇ ਵਿੱਚ ਬਥੇਰੇ ਕਾਫ਼ਲੇ ਮਿਲਦੇ ਰਹੇ.

ਕੱਲ ਫਿਰ ਸੂਰਜ ਚੜੇਗਾ, ਹੋ ਨਾ ਉਦਾਸ ਐਵੇਂ,

ਸੁ਼ਕਰ ਹੈ ਇਉ ਕਹਿਣ ਵਾਲੇ ਦਿਨ ਢਲੇ ਮਿਲਦੇ ਰਹੇ,

ਤੇਰੇ ਵਾਂਗੂ ਨਾਮ ਮੇਰਾ ਨਾ ਕਿਸੇ ਨੇ ਵੀ ਲਿਆ ਉੰਝ ਬੁਲਾਵੇ,

ਦਾਅਵਤਾਂ,ਸੱਦੇ ਬੜੇ ਮਿਲਦੇ ਰ
ਹੇ..
This share was submitted by Rajwansh Gill.
www.channi5798.blogspot.com/
www.desicomments.com/tag/channi-phullewalia/

Monday, July 20, 2009

ਅਸੀਂ ਆਪਣੇ ਆਪ ਤੇ ਕਦੇ ਗਰੂਰ ਨਹੀਂ ਕੀਤਾ,

ਦੋਸਤੀ ਕਰਨ ਲਈ ਮਜ਼ਬੂਰ ਨਹੀਂ ਕੀਤਾ,

ਜਿਸ ਨੂੰ ਦਿਲ ਵਿੱਚ ਵਸਾ ਲਿਆ ਅਸੀਂ,

ਫਿਰ ਅਸੀਂ ਉਸਨੂੰ ਕਦੇ ਦਿਲ ਤੋਂ ਦੂਰ ਨਹੀ ਕੀਤਾ........
This share was submitted by channi phullewalia.
www.channi5798.blogspot.com
www.desicomments.com/tag/channi-phullewalia
ਯਾਦਾਂ ਦੇ ਸਾਗਰਾਂ ਦੀ ਗਹਿਰਾਈ 'ਚ ਕੁਝ ਬੇੜੇ ਸੱਧਰਾਂ ਦੇ ਵੀ ਗ਼ਰਕ ਹੋਏ,

ਕੁੱਝ ਬਾਲਪਨ ਦੇ ਸੁਪਨੇ ਤੇ ਕੁਝ ਅੱਲੜਪੁਣੇ ਦੀਆਂ ਰੀਝਾਂ ਦਾ ਅਖ਼ਿਰ ਇਹੋ ਅੰਜਾਮ ਹੋਣਾ ਸੀ?

ਦੁਨੀਆਂ ਦੀਆਂ ਰੰਗੀਨੀਆਂ ਵੀ ਹੁਣ ਕਿਸੇ ਬੇਰਹਮ ਕਸਾਈ ਦੇ ਦਾਤ ਵਾਂਗੂੰ,

ਇਸ ਦਿਲ ਦੇ ਕਈ ਟੁਕੜੇ ਕਰ ਜਾਂਦੀਆਂ ਨੇ,

ਕਿਸੇ ਦੇ ਪਿਆਰ 'ਚ ਕੰਨ ਪੜਵਾ ਕੇ ਨਾਥ ਬਣ ਜਾਣਾ ਵੀ ਕੋਈ ਔਖਾ ਨਹੀਂ,

ਹੈ ਪਰ ਔਖਾ ਤਾਂ ਓਸ ਪਿਆਰ ਦੇ ਦਰਦ ਦਾ ਬੋਝ ਚੁਪ ਚਾਪ ਹੰਢਾਉਣਾ,

ਏਸ ਰਾਜ਼ ਨੂੰ ਕੋਈ ਇਕਤਰਫ਼ਾ ਇਸ਼ਕ 'ਚ ਸੜਨ ਵਾਲਾ ਹੀ ਸਮਝ ਸਕਦਾ,

ਹੋਰ ਹੁਣ ਇਸ ਬੰਜਰ ਦਿਲ ਵਿਚ ਵੀ ਕੁਝ ਨਹੀਂ ਰਿਹਾ,

ਕੁਝ ਨਕਲੀ ਜਿਹੇ ਹਾਸੇ ਤੇ ਠੰਡੇ ਹਓਕਿਆਂ ਦੇ ਸਿਵਾ,

ਇਸ ਵਿਰਾਨੀ ਜ਼ਿੰਦਗੀ ਨੂੰ ਬਸ ਉਡੀਕ ਹੈ ਇਕ ਹੋਰ ਪਤਝੜ ਦੀ,

ਤਾਂ ਜੋ ਇਸ ਮੁਰਝਾਏ ਫੁੱਲ ਨੂੰ ਮਿੱਟੀ ਨਸੀਬ ਹੋ ਜਾਵੇ.......
This share was submitted by channi phullewalia.
www.channi5798.blogspot.com
www.desicomments.com/tag/channi-phullewalia
ਮਿਲਦੇ ਰਹਿਨ ਯਾਰ ਤੇਰੇ ਵਰਗੇ,

ਜੋ ਹਥ ਫੜ ਕੇ ਤੁਰਨਾ ਸਖਾਓਂਦੇ ਨੇ,

ਜੇ ਆ ਜਾਵੇ ਟੋਇਆ ਕੋਈ,

ਤਾਂ ਡਿਗ ਕੇ ਆਪ ਵਖਓਂਦੇ ਨੇ,

ਆ ਜਾਵੇ ਪੈਰ ਕੰਡਿਆਂ ਤੇ ਮੇਰਾ,

ਤਾਂ ਦਰਦ ਨਾਲ ਕੁਰਲਾਓਂਦੇ ਨੇ,

ਜੇ ਠੇਡਾ ਖਾ ਕੇ ਡਿਗ ਪਵਾਂ,

ਤਾਂ ਉਠਾ ਕੇ ਗਲ ਨਾਲ ਲਾਉਂਦੇ ਨੇ,

ਲਗਦੀ ਏ ਯਾਰੀ ਤੇਰੀ,

ਜਿਉਂ ਆਉਦੇ ਠੰਡੀ ਹਵਾ ਦੇ ਬੁਲੇ ਨੇ...
This share was submitted by channi phullewalia.
www.channi5798.blogspot.com
www.desicomments.com/tag/channi-phullewalia