Tuesday, January 20, 2009

ਦੁੱਖਾਂ ਦੇ ਨਾਲ ਪਿਆਰ ਸੀ ਮੈਨੂੰ,

ਤਾਂ ਹੀ ਤੇਰੇ ਨਾਲ ਪਿਆਰ ਪਾ ਲਿਆ,

ਟੁੱਟਣ ਵਾਲੀ ਚੀਜ਼ ਸੀ ਕੋਈ,

ਤਾਂ ਹੀ ਤੂੰ ਦਿਲ ਤੋੜ ਗਈ,

ਮੈਂ ਹੀ ਸ਼ਾਇਦ ਖੇਡ ਕੋਈ ਸਾਂ,

ਤਾਂ ਹੀ ਤੇ ਤੂੰ ਖੇਡ ਗਈ...

www.channi5798.blogspot.com


ਲੇਖਾਂ ਵਿਚ ਲਿਖੀ ਤਕਦੀਰ ਧੋਖਾ ਦੇ ਗਈ,

ਸਾਨੂੰ ਵੀ ਤਾਂ ਰਾਝੇ ਵਾਲੀ ਹੀਰ ਧੋਖਾ ਦੇ ਗਈ,

ਸੋਚਿਆ ਸੀ ਹੱਥ ਕਦੇ ਲਾਉਣਾ ਨੀ ਸ਼ਰਾਬ ਨੂੰ,

ਪਰ ਏਹ ਆਉਦੇ ਜਾਦੇ ਸਾਹਾਂ ਵਾਗੂੰ ਹੱਡਾਂ ਵਿਚ ਬਹਿ ਗਈ,

ਕਰਦੀ ਹੈ ਵਫ਼ਾ ਤੇ ਦਿੰਦੀ ਹੈ ਸਹਾਰਾ,

ਸੱਚ ਕਹਿੰਦਾ ਏ "ਚੰਨੀ" ਵਫ਼ਾ ਤਾਂ ਹੁਣ ਸ਼ਰਾਬ ਕੋਲ ਰਹਿ ਗਈ...

www.channi5798.blogspot.com

ਕੁਝ ਲੋਕ ਸਾਡੇ ਨਾਂ ਤੋਂ ਖਫਾ ਨੇ,

ਕੁਝ ਲੋਕ ਸਾਡੇ ਲਿਖਣੇ ਤੋਂ ਖਫਾ ਨੇ,

ਪਰ ਅਜਿਹੇ ਵੀ ਕੁਝ ਸਖਸ਼ ਨੇ ਇਸ ਜੱਗ ਉੱਪਰ,

ਜੋ ਸਾਡੇ ਜਿਊਂਦੇ ਰਹਿਣ ਤੋਂ ਖਫਾ ਨੇ,

ਪਰ ਫੇਰ ਵੀ ਅਸਾਂ ਨਾ ਤਾਂ ਨਾਮ ਬਦਲਿਆ ਤੇ ਨਾ ਲਿਖਣਾ ਛੱਡਿਆ,

ਡਰ ਇਸ ਜੱਗ ਦਾ ਮਨੋਂ ਭੁਲਾ ਕੇ ਜਾਨ ਨੂੰ ਯਾਰ ਦੇ ਹਵਾਲੇ ਕਰ ਛੱਡਿਆ,

ਪਰ ''ਚੰਨੀ'' ਦੇ ਯਾਰ ਵੀ ਬੇਵਫ਼ਾ ਨਿਕਲੇ,

ਨਾ ਤਾਂ ਮਰਨ ਲਈ ਆਖਿਆ ਤੇ ਨਾ ਜਿਉਂਦੇ ਰਹਿਣ ਲਈ ਕੁਝ ਪੱਲੇ ਛੱਡਿਆ...

www.channi5798.blogspot.com

ਰਦਾ ਹਾਂ ਬੇਨਤੀ ਆਪਣੇ ਸੱਭ ਯਾਰਾਂ ਨੂੰ,

ਕਰੀਓ ਨਾ ਇਸ਼ਕ ਅੱਜ ਕਲ ਦੀ
ਆਂ ਨਾਰਾਂ ਨੂੰ,

ਲਾਉਂਦੀਆਂ ਨੇ ਯਾਰੀ ਇਕ ਦੂਜੀ ਨੂੰ ਵਿਖਾਉਣ ਲਈ,

ਦਿੰਦੀਆਂ ਨੇ ਧੋਖਾ ਫਿਰ ਜੱਗ ਨੂੰ ਹਸਾਉਣ ਲਈ,

ਠੱਗਿਆ ਗਿਆ ਚੰਨੀ ਇਸ ਇਸ਼ਕ ਦੇ ਬਜ਼ਾਰ ਵਿੱਚ,

ਹਾਰੀ ਬੈਠਾ ਸੱਭ ਉਸ ਕੁੜੀ ਦੇ ਪਿਆਰ ਵਿੱਚ...

www.channi5798.blogspot.com


ਲੱਖ ਭੁਲਾ ਲਈ ਭਾਵੇਂ ਸਾਨੂੰ,

ਚੇਤੇ ਆਉਂਦੇ ਰਹਿਣਾ ਏ,

ਜਿੰਨਾ ਚਿਰ ਏ ਸਾਹ ਚਲਦੇ ਨੇ,

ਤੈਨੂੰ ਚਾਹੁੰਦੇ ਰਹਿਣਾ ਏ,

ਤੂੰ ਚਾਹਵੀਂ ਜਾ ਨਾ ਚਾਹਵੀਂ,

ਪਿਆਰ ਤੇਰਾ ਭੁਲਣਾ ਨਈ,

ਤੂੰ ਆਵੀਂ ਜਾ ਨਾ ਆਵੀਂ

ਪਿਆਰ ਤੇਰਾ ਭੁਲਣਾ ਨਈ.....

ਤੂੰ ਆਵੀਂ ਜਾ ਨਾ ਆਵੀਂ

ਪਿਆਰ ਤੇਰਾ ਭੁਲਣਾ ਨਈ`·.¸¸.·´´¯`··._

www.channi5798.blogspot.com

ਜਿੱਤ ਦਾ ਜਸ਼ਨ ਮਨਾਉਣ ਵਾਲੀਏ,

ਜਿੱਤ ਕੇ ਵੀ ਅੱਜ ਤੂੰ ਹਾਰੀ,

ਮੇਰੀ ਜਿੱਦ ਹੀ ਆਖਿਰ ਮੈਨੂੰ,

ਦੋ ਰਸਤੇ ਤੇ ਲੈ ਆਈ,

ਤੜਫ-ਤੜਫ ਕੇ ਜਾਣ ਜਾਉਗੀ,

ਦਾਗ ਬੇਵਫਾਈ ਦਾ ਸੱਤ ਜਨਮ ਨਈਂ ਲੇਹਣਾ,

ਹਸ਼ਰ ਇਸ਼ਕ ਦਾ ਕੀ ਹੋਣਾ ਸੀ,

ਹੋਰ ਮੈਂ ਤੇਨੂੰ ਦੱਸ ਕੀ ਕੇਹਣਾ...

www.channi5798.blogspot.com

ਕੋਈ-ਕੋਈ ਚਾਹੁੰਦਾ ਅਸੀਂ ਰਹੀਏ ਹੱਸਦੇ,

ਬਹੁਤੇ ਲੋਕ ਅਸਾਂ ਨੂੰ ਰੁਆ ਕੇ ਰਾਜ਼ੀ ਨੇ,

ਬੱਸ ਇਕ-ਦੋ ਜਿੰਨਾ ਆਪਣਾ ਬਨਾਇਆ,

ਬਾਕੀ ਸੱਭ ਮਿੱਟੀ 'ਚ ਮਿਲਾ ਕੇ ਰਾਜ਼ੀ ਨੇ |

www.channi5798.blogspot.comਵਫਾ ਦੀ ਰਾਹ ਵਿਚ ਬੇਵਫਾਈ ਮਿਲ ਜਾਵੇ ਤਾ ਕੀ ਕਰੀਏ,

ਖੁਸੀ ਦੀ ਰਾਹ ਵਿਚ ਗਮ ਮਿਲ ਜਾਵੇ ਤਾ ਕੀ ਕਰੀਏ,

ਕਿਵੇ ਬਚੀਏ ਜਿੰਦਗੀ ਦੀ ਧੋਖੇ ਬਾਜੀ ਤੋ,

ਜੇ ਕੋਈ ਹੱਸ ਕੇ ਧੋਖਾ ਦੇ ਜਾਵੇ ਤਾ ਕੀ ਕਰੀਏ ?

ਠੋਕਰ ਲੱਗੇ ਤੈਨੂੰ ਵੀ ਕਿਸੇ ਦੀ ਮਹੁਬੱਤ ਦੀ,

ਤਦ ਮਹੁਬੱਤ ਮੇਰੀ ਦਾ ਤੈਨੂੰ ਅਹਿਸਾਸ ਹੋਵੇ,

ਤਦ ਤੂੰ ਮੰਗੈ ਦਿਲ ਚੰਨੀ
ਦਾ,

ਪਰ ਤੇਰੇ ਕਦਮਾ ਚ' ਮੇਰੀ ਲਾਸ਼ ਹੋਵੇ...

www.channi5798.blogspot.com

ਚਾਰ ਦਿਨਾਂ ਦਾ ਮੇਲਾ ਇਹ ਜੱਗ ਲੜ ਕੇ ਕੀ ਲੇਣਾ

ਰੱਲ ਕੇ ਵੰਡੀਏ ਪਿਆਰ ਏਥੇ ਸਦਾ ਬੇਠੇ ਨਹੀ ਰਹਿਣਾ

ਨਿੱਕੀ ਗੱਲ ਤੋਂ ਤੋਹਮਤ ਦੇ ਸਿਰ ਤਾਜ ਸਜਾਈ ਏ ਨਾ

ਸੱਚ ਸਿਆਣੇ ਕਹਿੰਦੇ ਆਪਣਾ ਆਪ ਵਿਖਾਈ ਏ ਨਾ..


www.channi5798.blogspot.com

Monday, January 19, 2009

ਅੱਖ ਵਿੱਚ ਪੈ ਜਾਵੇ ਵਾਲ ਤੰਗ ਕਰਦੈ,

ਜ਼ਿੰਦਰੇ ਨੂੰ ਲੱਗ ਜੇ ਜੰਗਾਲ ਤੰਗ ਕਰਦੈ,

ਮਿਲੇ ਨਾ ਜੇ ਸਵਾਰੀ ਬੜੇ ਚੀਕਦੇ ਨੇ ਬੱਸਾਂ ਵਾਲੇ,

ਅਮਲੀ ਦਾ ਜੇ ਮੁੱਕ ਜਾਵੇ ਮਾਲ ਤੰਗ ਕਰਦੈ,

ਘੁੱਟੀ ਚਾਰੇ ਪਾਸਿਓਂ ਰਜ਼ਾਈ ਤਾਂ ਵੀ ਠੰਡ ਲੱਗੇ,

"ਚੰਨੀ" ਛੜੇ ਬੰਦੇ ਨੂੰ ਸਿਆਲ ਤੰਗ ਕਰਦੈ...

www.channi5798.blogspot.com
ਪਡ਼-ਪਡ਼ ਆਲਮ ਫਾਜ਼ਿਲ ਹੋਇਆਂ,

ਕਦੇ ਆਪਣੇ ਆਪ ਨੂੰ ਪਡ਼ਿਆ ਈ ਨਈਂ

ਜਾ-ਜਾ ਵਡ਼ਦਾਂ ਮੰਦਰ-ਮਸੀਤੀਂ ,

ਕਦੇ ਆਪਣੇ ਅੰਦਰ ਵਡ਼ਿਆ ਈ ਨਈਂ

ਐਵੇਂ ਰੋਜ਼ ਸ਼ੈਤਾਨ ਨਾਲ ਲਡ਼ਦਾਂ,

ਕਦੇ ਨਫ਼ਸ ਆਪਣੇ ਨਾਲ ਲਡ਼ਿਆ ਈ ਨਈਂ

"ਚੰਨੀ" ਅਸਮਾਨੀ ਉਡੱਦਿਆਂ ਨੂੰ ਫਡ਼ਦਾਂ,

ਜਿਹਡ਼ਾ ਘਰ ਬੈਠਾ ਉਹਨੂੰ ਫਡ਼ਿਆ ਈ ਨਈਂ...

www.channi5798.blogspot.com
ਮੇਰੇ ਦੇਸ਼ ਬੇਕਦਰੀ ਬੰਦਿਆ ਦੀ ਪੱਥਰਾਂ ਨੂੰ ਹੁੰਦੇ ਸੱਜਦੇ ਨੇ,

ਇੱਥੇ ਧੱਕੇ ਪੈਦੇ ਜਿਊਦਿਆ ਨੂੰ ਮਰਿਆ ਤੋ ਮੇਲੇ ਲੱਗਦੇ ਨੇ.

ਇੱਥੇ ਜਾਤ ਪਾਤ ਦੇ ਰੱਸਿਆ ਨਾਲ ਗੱਲ ਸਭ ਦਾ ਘੁੱਟਣਾ ਸੌਖਾ ਏ,

ਮੇਰੇ ਦੇਸ਼ 'ਚ ਧਰਮ ਦੇ ਨਾ ਉੱਤੇ ਲੋਕਾ ਨੂੰ ਲੁੱਟਣਾ ਸੌਖਾ ਏ,

ਏ ਰਬ ਦੇ ਨਾਅ ਤੇ ਨੇ ਜਾ ਰੱਬ ਦੇ ਨਾਅ ਤੇ ਠੱਗਦੇ ਦੇ ਨੇ,

ਮਤਲਬਖੌਰੀ ਦੁਨਿਆ ਅੰਦਰ ਕੌਣ ਕਿਸੇ ਦਾ ਕੀ ਲੱਗਦਾ,

ਫੁੱਲਾਂ ਜਿਹੇ "ਚੰਨੀ" ਦਾ ਪੱਥਰਾਂ ਵਿੱਚ ਨਾ ਜੀਅ ਲੱਗਦਾ,

ਇੱਥੇ ਖੋਟੇ ਸਿੱਕੇ ਚਲਦੇ ਨੇ ਖਰਿਆ ਨੂੰ ਠੇਡੇ ਵੱਜਦੇ ਨੇ,

ਇੱਥੇ ਧੱਕੇ ਪੈਦੇ ਜਿਊਦਿਆ ਨੂੰ ਮਰਿਆ ਤੋ ਮੇਲੇ ਲੱਗਦੇ ਨੇ...

www.channi5798.blogspot.com
ਨੀ ਤੂੰ ਹਰ ਇਕ ਦੀ ਨਜ਼ਰਾਂ ਚੋ ਫਿਰੇਂ ਡਿਗਦੀ,

ਕਿਤੇ ਉਠਕੇ ਦਿਖਾਵੇਂ ਤੈਨੂੰ ਤਾਂ ਮੰਨੀਏ,

ਪਹਿਲਾਂ ਪਿਆਰ ਪਾਵੇ ਫੇਰ ਕਰੇ ਧੋਖਾ,

ਯਾਰੀ ਇਕ ਨਾਲ ਲਾਵੇ ਤੈਨੂੰ ਤਾਂ ਮੰਨੀਏ,

ਪਹਿਲਾਂ ਤਾਂ ਕਹਿੰਦੀ ਸੀ ਚੰਨੀ ਫਿਰਦਾ ਮੇਰੇ ਪਿਛੇ,

ਜੇ ਹੁਣ ਪਿਛੇ ਲਾਕੇ ਵਿਖਾਵੇ ਤੈਨੂੰ ਤਾਂ ਮਨਿਏ...

www.channi5798.blogspot.com
ਕਦੀ ਆਪਣੀ ਹੱਸੀ ਤੇ ਵੀ ਆਉਂਦਾ ਗੁੱਸਾ.

ਕਦੀ ਜੱਗ ਨੂੰ ਹਸਾਉਣ ਨੂੰ ਜੀ ਕਰਦਾ.

ਕਦੇ ਰੋਂਦਾ ਨਹੀਂ ਦਿਲ ਕਿਸੇ ਦੀ ਮੌਤ ਉੱਤੇ.

ਕਦੀ ਐਵੇਂ ਹੀ ਰੋਣ ਨੂੰ ਜੀ ਕਰਦਾ.

ਕਦੀ ਅਜਨਬੀ ਦਾ ਸਾਥ ਵੀ ਲਗਦਾ ਚੰਗਾ.

ਕਦੇ ਆਪਣੇ ਵੀ ਲਗਦੇ ਬਿਗਾਨੇ ਜਿਹੇ.

ਕਦੀ ਮੰਗਦਾ ਚੰਨੀ ਇਕ ਹੋਰ ਉਮਰ.

ਕਦੀ ਇਹ ਵੀ ਮਿਟਾਉਣ ਨੂੰ ਜੀ ਕਰਦਾ.

www.channi5798.blogspot.com