Friday, December 26, 2008

ਜੇ ਬੋਤਲ ਵਿੱਚੋਂ ਪੀਤੀ ਹੁੰਦੀ ਤਾਂ ਲੈਹ ਜਾਣੀ ਸੀ,

ਇਹਨਾਂ ਤਰਸਦੀਆਂ ਅੱਖੀਆਂ ਨੂੰ ਨੀਂਦਰ ਪੈ ਜਾਣੀ ਸੀ,

ਪਰ ਤੂੰ "ਚੰਨੀ" ਅੱਖੀਆਂ ਵਿੱਚੋਂ ਪੀ ਬੈਠਾ ਏ,

ਹੁਣ ਨੀ ਬੱਚਦਾ,ਕਰ ਕਮਲਿਆ ਕੀ ਬੈਠਾ ਏ...

WWW.CHANNI5798.BLOGSPOT.COM
ਕਈ ਲਿਖਦੇ ਨੇ ਦਿਲ ਪਰਚਾਉਣ ਲਈ,

ਕਈ ਲਿਖਦੇ ਨੇ ਨਾਮ ਕਮਾਉਣ ਲਈ ,

ਕਈ ਲਿਖਦੇ ਨੇ ਸੱਜਣਾਂ ਤੱਕ ਦਿਲ ਵਾਲੀ ਗੱਲ ਪਹੁੰਚਾਉਣ ਲਈ,

ਸਾਨੂੰ ਵੀ ਇਸ਼ਕ ਹੋ ਗਿਆ ਏ ਵੱਖਰੀ ਕਿਸਮ ਦਾ,

''ਚੰਨੀ''ਲਿਖਦਾ ਏ ਇਸ਼ਕ ਪੁਗਾਉਣ ਲਈ...

www.channi5798.blogspot.com

Thursday, December 18, 2008

ਅਸੀਂ ਹੁਣ ਉਹਨਾਂ ਦਾ ਖਿਆਲ ਛੱਡ ਤਾ,

ਸੱਭ ਕੁੱਝ ਉਮਰਾਂ ਦੇ ਨਾਲ ਛੱਡ ਤਾ,

ਜਿਹੜੇ ਪਲ ਜਿੰਦਗੀ ਚ ਉਹਨਾਂ ਨਾਲ ਬਿਤਾਏ,

ਉਹ ਪਲਾਂ ਵਾਲਾ ਜਿੰਦਗੀ ਚੌਂ ''ਫੂਲੇਵਾਲੀਆ'' ਸਾਲ ਕੱਡ ਤਾ...

www.channi5798.blogspot.com
ਬੇਗਰਜਾਂ ਦੀ ਦੁਨੀਆਂ ਵਿੱਚ,ਪੈਗਾਮ ਕਹਿਣ ਤੋਂ ਡਰਦੇ ਹਾਂ,
ਬਦਨਾਮ ਨਾ ਕਿਧਰੇ ਹੋ ਜਾਵੇ, ਓਹਦਾ ਨਾਮ ਲੈਣ ਤੋਂ ਡਰਦੇ ਹਾਂ.

ਅਲਫਾਜ਼ ਮੇਰੇ ਰੁਕ ਜਾਂਦੇ ਨੇ, ਸੀਨੇ ਵਿੱਚੋਂ ਉੱਠ ਕੇ ਬੁੱਲ੍ਹਾਂ ਤੇ,
'ਓਹ ਮੇਰੀ ਰੂਹ ਦਾ ਹਿੱਸਾ ਏਂ',ਸ਼ਰੇਆਮ ਕਹਿਣ ਤੋਂ ਡਰਦੇ ਹਾਂ.

ਸੁਣਿਆ ਹੈ, ਘਰ ਵਿੱਚ ਆਏ ਮਹਿਮਾਨ, ਦੋ ਚਾਰ ਦਿਨ ਹੀ ਰੁਕਦੇ ਨੇ,
ਇਸੇ ਗੱਲ ਕਰਕੇ, ਓਹਨੂੰ ਮਹਿਮਾਨ ਕਹਿਣ ਤੋਂ ਡਰਦੇ ਹਾਂ.

ਜੱਗ ਸਾਰਾ ਜਿਸਨੂੰ ਰੱਬ ਆਖੇ, ਅੱਜ ਤੱਕ ਕਿਸੇ ਨੂੰ ਮਿਲਿਆ ਨਹੀਂ,
ਬੱਸ ਏਸੇ ਗੱਲ ਦੇ ਮਾਰੇ ਹੀ "ਚੰਨੀ", ਓਹਨੂੰ ਭਗਵਾਨ ਕਹਿਣ ਤੋਂ ਡਰਦੇਂ ਹਾਂ...

www.channi5798.blogspot.com
ਆਪਨੇ ਬਾਰੇ ਕੁਝ ਦਸ ਦੇ,

ਅਸੀ ਹੱਸ ਕੇ ਆਖਿਆ ਓਹਨਾ ਨੂੰ,

ਦਿਲ ਰੌਂਦਾ ਏ ਬੁਲ ਹਸਦੇ.

ਅਸੀ ਸੋਚਿਆ ਕਿਵੇਂ ਦੱਸੀਏ,

ਪਰ ਲੱਭਿਆ ਨਾ ਕੋਈ ਚਾਰਾ ਏ,

ਸਭ ਰਿਸ਼ਤੇ ਨਾਤੇ ਝੂਠੇ ਨੇ,

ਇਕ ਸੱਚਾ ਰੱਬ ਦਾ ਸਹਾਰਾ ਏ...

www.channi5798.blogspot.com

ਦੇਗੀ ਸੀ ਜਵਾਬ ਥਾਂਏ ਰਹਿ ਗਿਆ ਖੜਾ,

ਠੇਕੇ ਉੱਤੇ ਬਹਿਕੇ ਨੀਂ ਮੈਂ ਰੋਇਆ ਸੀ ਬੜਾ.

ਟੁੱਟੀ ਵਾਲੇ ਦਿਨ ਜਿਹੜੀ ਪੀਤੀ ਬੱਲੀਏ,

ਬੋਤਲ ਚ’ ਓਹੀ ਮੈਂ ਸ਼ਰਾਬ ਸਾਂਭੀ ਪਈ ਆ.

ਕੱਲੀ-ਕੱਲੀ ਸੋਹਣੀਏਂ,ਮੈਂ ਯਾਦ ਸਾਂਭੀ ਪਈ ਆ...


www.channi5798.blogspot.com

Saturday, December 13, 2008

ਰੱਬ ਰੱਬ ਕਰਦੇ ਉਮਰ ਬੀਤੀ,

ਰੱਬ ਕੀ ਹੈ ਕਦੇ ਸੋਚਿਆ ਹੀ ਨਹੀਂ,

ਬਹੁਤ ਕੁਝ ਮੰਗ ਲਿਆ ਤੇ ਬਹੁਤ ਕੁਝ ਪਾਇਆ,

ਰੱਬ ਵੀ ਪਾਉਣਾ ਹੈ ਕਦੇ ਸੋਚਿਆ ਹੀ ਨਹੀਂ….

ਟੁੱਟੇ ਕੱਚ ਵਾਂਗੂਂ ਦਿਲਾਂ ਵਿੱਚ ਪਾ ਕੇ ਤਰੇੜਾਂ,

ਕਿਸ ਗੱਲ ਦਾ ਸੀ ਤੈਨੂੰ ਹੰਕਾਰ ਹੋ ਗਿਆ,

ਅੱਜ ਯਾਦਾਂ ਵਾਲੇ ਸਫਿਆਂ ਨੂੰ ਫੋਲਦਿਆਂ ਹੋਇਆ,

ਹਰ ਅੱਖਰ ਚੋਂ ਤੇਰਾ ਸੀ ਦੀਦਾਰ ਹੋ ਗਿਆ…

www.channi5798.blogspot.com
ਕਦੇ ਥੌੜਾ ਕਦੇ ਬਹੁਤਾ ਖੁਸ਼ ਹੋ ਲਈਦਾ,

ਆਇਆ ਅੱਖ ਵਿੱਚ ਹੰਝੂ ਲਕੋ ਲਈਦਾ,

ਓਹਨੁੰ ਫੁੱਲ ਹੀ ਪਸੰਦ, ਸਾਨੂੰ ਕੰਢੇ ਵੀ ਪਸੰਦ,

ਅਸੀਂ ਕੰਢਿਆਂ ਦਾ ਹਾਰ ਵੀ ਪਰੋ ਲਈਦਾ,

ਯਾਦ ਸੱਜਣਾ ਦੀ ਆ ਕੇ ਬੜਾ ਹੀ ਸਤਾਵੇ,

ਓਦੌਂ ਬੈਠ ਕਿਸੇ ਨੁਕਰੇ ਹੀ ਰੋ ਲਈਦਾ,

ਜਿਹੜਾ ਸਮਝੇ ਬੇਗਾਨਾ, ਓਹਦੇ ਨਾਲ ਕੀ ਯਾਰਾਨਾ,

ਜਿਹੜਾ ਆਪਣਾ ਬਣਾਵੇ, ਓਹਦਾ ਹੋ ਲਈਦਾ...

www.channi5798.blogspot.com

Friday, December 12, 2008

ਮੈਨੂੰ ਹਰ ਕੇ ਜਿਤਣ ਦੀ ਆਸ
ਮੈਂ ਨਹੀਂ ਅਜੇ ਉਦਾਸ ।

ਕੀ ਹੋਇਆਂ ਜੇ ਲੁਟਿਆ ਮੇਰਾ ਸੰਸਾਰ ਗਿਆ ,
ਮੈਨੂੰ ਉਜੜ ਕੇ ਵਸਣ ਦੀ ਆਸ
ਮੈਂ ਨਹੀ ਅਜੇ ਉਦਾਸ ।

ਮੁੜ ਆਉਣ ਦਾ ਉਹ ਕਹਿ ਗਿਆ ਹੈ
ਮੈਨੂੰ ਬਿਛੜ ਕੇ ਮਿਲਣ ਦੀ ਆਸ
ਮੈਂ ਨਹੀ ਅਜੇ ਉਦਾਸ ।

ਤਨ ਨਾਲ ਖੇਡਣ ਵਾਲੇ ਮਿਲ ਪੈਣ ਅਨੇਕਾਂ,
ਮੇਰੀ ਰੂਹ ਦੀ ਜੋ ਪਿਆਸ ਬੁਝਾਵੇ
ਮੈਨੂੰ ਅਜੇ ਉਹਦੇ ਮਿਲਣ ਦੀ ਆਸ
ਮੈਂ ਨਹੀ ਅਜੇ ਉਦਾਸ ।

ਮੈਨੂੰ ਹਰ ਦਿਨ ਚੜ੍ਹਦੇ ਨੂੰ,
ਤਕਦੀਰਾਂ ਦੇ ਨਾਂ ਲੜਦੇ ਨੂੰ
ਇੱਕ ਨਵੇਂ ਜਖਮ ਦੀ ਆਸ
ਮੈਂ ਨਹੀ ਅਜੇ ਉਦਾਸ...

www.channi5798.blogspot.com
ਨਿਭਾਉਣ ਵਾਲਿਆ ਦੀ ਗੱਲ ਹੋਰ ਹੁਂਦੀ ਆ.

ਲੋਡ਼ ਵੇਲੇ ਕਂਮ ਆਉਣ ਵਾਲਿਆ ਦੀ ਗੱਲ ਹੋਰ ਹੁਂਦੀ ਆ.

ਗੱਲਾਂ ਤਾ ਸਾਰੀ ਦੁਨੀਆ ਮਾਰਦੀ ਆ.

ਇੱਕ ਅਵਾਜ ਤੇ ਆਉਣ ਵਾਲਿਆ ਦੀ ਗੱਲ ਹੋਰ ਹੁਂਦੀ ਆ.,,

www.channi5798.blogspot.com