Friday, September 26, 2008

ਐਵੇਂ ਕਹੀ ਜਾਣ ਧੋਖੇਬਾਜ਼ ਲੋਕੀ ਸਾਹਿਬਾ ਨੂੰ,

ਉਹਦੀ ਕਿਸਮਤ ਚ ਲਿਖਿਆ ਇਹ ਇਲਜ਼ਾਮ ਕਮਾਉਣਾ ਸੀ.

ਅੱਜ ਯਾਰ ( ਮਿਰਜ਼ਾ ) ਮਰਾ ਕੇ ਬਣੀ ਧੋਖੇਬਾਜ਼,

ਜੇ ਵੀਰ ਮਰਾਉਂਦੀ ਤਾਂ ਵੀ ਧੋਖੇਬਾਜ਼ ਕਹਾਉਣਾ ਸੀ.....

(www.channi5798.blogspot.com)
ਤੀਲੇ ਚਾਰ ਟਿਕਾਏ ਮਰ ਕੇ ਝੱਖੜ ਆਣ ਖਿਲਾਰ ਗਿਆ,

ਤੂੰ ਤਾ ਘੱਟ ਨਾ ਕੀਤੀ ਨੀ ਅੜੀਏ ਸਾਡਾ ਹੀ ਦਿਲ ਸਹਾਰ ਗਿਆ,

ਮੈਂ ਬੁਰੇ ਵਖਤ ਨੂੰ ਆਖਾਂ ਚੰਗਾ ਜਿਹੜਾ ਖੋਟੇ ਖਰੇ ਨਿਤਾਰ ਗਿਆ,

  ਹਾਏ ਪਿਆਰ ਸ਼ਬਦ ਉਂਜ ਸੋਹਣਾ ਏ ,ਹੋ ''ਚੰਨੀ'' ਲਈ ਬੇਕਾਰ ਗਿਆ....


(www.channi5798.blogspot.com)

ਕਿੰਝ ਰੋਕਾਂ ਅੱਗੇ ਖੜ ਕੇ ਜਾਦੇ ਸੱਜਣਾਂ ਨੂੰ,

ਹੁਣ ਕੀ ਮੈ ਆਖਾਂ ਲੜ ਕੇ ਜਾਦੇ ਸੱਜਣਾਂ ਨੂੰ,

ਸਾਨੂੰ ਛੱਡ ਕੇ ਚੁੱਪ ਚੁੱਪੀਤੇ ਤੁਰ ਚੱਲ ਏ,

ਕੋਈ ਪੁਛੇ ਬਾਹੋ ਫੜ ਕੇ ਜਾਦੇ ਸੱਜਣਾਂ ਨੂੰ,

ਉੱਚਾ ਨੀਵਾਂ ਮਾੜਾ ਕੁਝ ਵੀ ਬੋਲਿਆ ਨਹੀ,

ਫੇਰ ਬੋਲ ਨੇ ਕਿਹੜੇ ਰੜਕੇ ਜਾਦੇ ਸੱਜਣਾਂ ਨੂੰ,

ਵੱਜਾਹ ਕੋਈ ਨਾ ਦੱਸੀ ਖਚਰੇ ਹਾਸੇ ਦੀ,

ਅਸੀ ਪੁਿਛਆ ਅਥਰੂ ਭਰ ਕੇ ਜਾਦੇ ਸੱਜਣਾਂ ਨੂੰ,

ਕੀ ਦੇਣਾ "ਚੰਨੀ" ਨੇ ਿਦਲ ਦੀ ਗਾਨੀ ਿਵੱਚ,

ਚੰਦ ਸ਼ੇਅਰ ਹੀ ਿਦੱਤੇ ਮੜ ਕੇ ਜਾਦੇ ਸੱਜਣਾਂ ਨੂੰ...............

(www.channi5798.blogspot.com)


ਕੋਈ ਪੁਛਦਾ ਪੁਛਦਾ ਖੁਦਾ ਤੋ ਧਨ ਦੋਲਤ

ਕੋਈ ਪੁਛਦਾ ਦਿਲ ਦਾ ਹਾਣੀ

ਮੇਰਾ ਇਕੋ ਸਵਾਲ ਖੁਦਾ ਤੋ

ਮੈਨੂੰ ਮੋਤ ਕਦੋ ਹੈ ਆਣੀ

ਜੇ ਮੋਤ ਹੈ ਅਗਲੇ ਪਲਾਂ ਚ ਆਣੀ

ਤਾਂ ਕੁਝ ਪਲ ਰਬਾ ਠਹਿਰੀ

ਗਮ ਦੇ ਮਰੁਥਲ ਚ ਭਟਕਾ

ਸਿਰ ਤੇ ਤਪਦੀ ਸਿਖਰ ਦੁਪਿਹਰੀ

ਮੁੰਹ ਵਿੱਚ ਨਾ ਕੋਈ ਪਾਣੀ ਪਾਵਣ ਵਾਲਾ

ਪੀ ਲੈਣ ਦੇ ਮੈੰਨੂ ਹਝੂੰਆ ਦਾ ਪਾਣੀ

ਮੇਰਾ ਇਕੋ ਸਵਾਲ..................,,

ਕੀ ਕਰਨਾ ਇਸ ਜਿੰਦਗੀ ਦਾ

ਜਿਸਨੇ ਕੀਤੀ ਬੇਵਫਾਈ

ਹੰਝੂ ਧੋਖੇ ਤੋਹਮਤਾ

ਇਹੀ ਕੀਤੀ ਮੈੰ ਕਮਾਈ

ਖੁਸ਼ਿਆ ਵੰਡਣ ਲਘਿਆ ਰੱਬਾ

ਕੀਤੀ ਵੰਡ ਤੂੰ ਕਾਣੀ

ਮੇਰਾ ਇਕੋ ਸਵਾਲ..........

ਵਿੱਚ ਬਚਪਨੇ ਪਲੋਸ ਕੇ ਮੱਥਾ

ਹਰ ਕੋਈ ਅਪਣਾ ਕਹਿ ਜਾਦਾੰ

ਵਿੱਚ ਜਵਾਨੀ ਆ ਕੇ ਫਿਰ

ਹਰ ਇਕ ਪਰਦਾ ਲਹਿ ਜਾਦਾੰ

ਰਿਸ਼ਤੇ ਨਾਤਿਆ ਦੀ ਤਾੰ ਫਿਰ

ਉਲਝ ਜਾੰਦੀ ਹੈ ਤਾਣੀ

ਮੇਰਾ ਇਕੌ ਸਵਾਲ...........

ਮੈਨੁੰ ਲੋਰ ਨਾ ਕਬਰ ਦੀ ਕੋਈ

ਮੇਰੀ ਰਾਖ ਰੋਹੀਆਂ ਚ ਖਿਲਾਰ ਦਿਉ

ਮੇਰੀ ਯਾਦ ਜਿਹਨ ਵਿੱਚ ਰਖਿਉ ਨਾ

ਮੇਰੀ ਲਾਸ਼ ਨਾਲ ਇਸ ਨੂੰ ਸ਼ਾਰ ਦਿਉ

ਮਿਲ ਜਾਣਾ 'ਚੰਨੀ' ਨੇ ਅੱਜ ਉਸੇ ਵਿੱਚ

ਜਿਹਰੀ ਰੇਤ ਉਮਰ ਭਰ ਛਾਣੀ

ਮੇਰਾ ਇਕੋ ਸ਼ਵਾਲ ਖੁਦਾ ਤੋਂ

ਮੈਨੂੰ ਮੋਤ ਕਦੋਂ ਹੈ ਆਣੀ

(www.channi5798.blogspot.com)

Thursday, September 25, 2008

ਮੈਂ ਹਰ ਰੋਜ਼ ਕਹੀ ਬਾਤ ਆਪਣੇ ਦਿਲ ਦੀ,

ਤੇ ਓਹ ਮਿੰਨਾ੍ ਮਿੰਨਾ੍ ਮੁਸਕਾਉਂਦੀ ਰਹੀ..

ਮੈਂ ਸੋਚਿਆ ਉਹਨੂੰ ਮਿਲਦੈ ਸਕੂਨ ਮੇਰੀ ਬਾਤ ਸੁਣ ਕੇ,

ਪਰ ਉਹ ਬਾਤ ਮੁਕਣ ਦੀ ਊਡੀਕ ਕਰਦੀ ਰਹੀ,

ਓਹਨੇ ਵੀ ਕਰਨੀ ਸੀ ਕੋਈ ਗਲ ਦਿਲ ਦੀ,

ਮੈਂ ਨਾ ਸਮਝਿਆ,

ਤੇ ਉਹ ਮੇਰੀ ਨਾ-ਸਮਝੀ ਤੇ,

ਮੁਸਕਰਾ ਕੇ ਹੰਝੂ ਵਹਾਉਂਦੀ ਰਹੀ.....

(www.channi5798.blogspot.com)
ਸਲਾਮਤ ਰੱਖੀਂ ਮੇਰੇ ਯਾਰ ਨੂੰ ਰੱਬਾ,

ਦੁੱਖ ਹੋਵੇ ਨਾਂ ਕਦੀ ਨਸੀਬ ਉਸਨੂੰ,

ਲੱਖ ਦੂਰੀਆਂ ਹੋਣ ਸਾਡੇ ਵਿੱਚ ਭਾਵੇਂ,

ਰੱਖੀਂ ਦਿਲ ਦੇ ਸਦਾ ਕਰੀਬ ਉਸਨੂੰ........

(www.channi5798.blogspot.com)

ਹੁਣ ਸਾਥਣ ਮੇਰੀਆਂ ਬਣ ਗਈਆਂ,

ਇੱਕ ਬੋਤਲ ਤੇ ਦੂਜੀ ਕਲਮ ਕੁਡ਼ੇ......

(www.channi5798.blogspot.com)

ਮਹਿਕ ਬਿਨਾਂ ਨਾਂ ਕਦੇ ਫੁੱਲ ਦੀ ਕਦਰ ਪੈਂਦੀ,

ਫੁੱਲ ਬਿਨਾਂ ਨਾਂ ਹਾਰ ਪਰੋਏ ਜਾਂਦੇ,

ਮਾਪਿਆਂ ਬਿਨਾਂ ਨਾਂ ਜਿੰਦਗੀ ਚ' ਐਸ਼ ਹੁੰਦੀ,

ਯਾਰ ਬਿਨਾਂ ਨਾਂ ਦੁੱਖਡ਼ੇ ਰੋਏ ਜਾਂਦੇ...

(www.channi5798.blogspot.com)


ਗਲਤੀ ਉਹਨੇਂ ਵੀ ਕੀਤੀ

ਮਾਫ ਮੈਂਥੋਂ ਵੀ ਨਾਂ ਹੋਇਆ,

ਪਿਆਰ ਉਹਨੇਂ ਵੀ ਨਾਂ ਕੀਤਾ

ਨਿਭਾ ਮੈਂਥੋਂ ਵੀ ਨਾਂ ਹੋਇਆ,

ਯਾਰੀ ਸੀ ਸਾਡੀ ਗਲਾਸ ਕੱਚ ਦਾ

ਉਹਨੇਂ ਹੱਥੋਂ ਛੱਡ ਦਿੱਤਾ,

ਫਡ਼ ਮੈਂਥੋਂ ਵੀ ਨਾਂ ਹੋਇਆ....

(www.channi5798.blogspot.com)
























(www.channi5798.blogspot.com)

























(www.channi5798.blogspot.com)






















(www.channi5798.blogspot.com)





















(www.channi5798.blogspot.com)
ਮਾਫ ਕਰੀਂ ਵੇ ਰੱਬਾ

ਮੈਂ ਕਿਸੇ ਨੂੰ ਤੇਰਾ ਦਰਜਾ ਦੇ ਬੈਠਾ,

ਤੇਰੀ ਦਿੱਤੀ ਇਸ ਜਿੰਦ ਨਿਮਾਣੀ ਚੋਂ

ਕਿਸੇ ਨੂੰ ਕਰਜ਼ਾ ਦੇ ਬੈਠਾ,

ਅਣਭੋਲ ਉਮਰ ਚ ਕੀਤੀ ਮੈਂ ਗਲਤੀ

ਨੈਣਾ ਨਾਲ ਨੈਣ ਮਿਲਾ ਬੈਠਾ,

ਲੋਕਾਂ ਨੇ ਤੈਨੂੰ ਯਾਰ ਬਣਾਇਆ ਸੀ

ਮੈਂ ਯਾਰ ਨੂੰ ਰੱਬ ਬਣਾ ਬੈਠਾ........

(www.channi5798.blogspot.com)

Wednesday, September 24, 2008

ਪਿਆਰ ਉਹ ਜੇ ਰੂਹਾਂ ਦੇ ਤੱਕ ਗੁਜਰੇ,

ਤੱਕ ਕੇ ਪਿਆਰ ਜਤਾਉਣਾਂ ਕੋਈ ਪਿਆਰ ਨਹੀਂ,

ਦਿਲਾਂ ਵਿੱਚ ਜੇ ਫਾਂਸਲੇ ਰਹਿ ਜਾਵਣ,

ਸੱਜਣ ਗਲ ਨਾਲ ਲਾਉਣਾਂ
ਕੋਈ ਪਿਆਰ ਨਹੀਂ,

ਜਿਉਂਦੇ ਯਾਰ ਦੇ ਦਿਲ ਨੂੰ ਦੁੱਖ ਦੇ ਕੇ,

ਪਿੱਛੋਂ ਕਬਰ ਤੇ ਆਉਣਾ ਕੋਈ
ਪਿਆਰ ਨਹੀਂ.....

(www.channi.blogspot.com)

ਜਿੰਨਾ ਤੋਂ ਕੀਤੀ ਵਫਾ ਦੀ ਆਸ ਅਸੀਂ

ਅਕਸਰ ਕੀਤੀ ਬੇਵਫਾਈ ਉਸਨੇਂ

ਥੋਡ਼ਾ ਜਿਹਾ ਸਾਥ ਗੁਜਾਰਿਆ ਤਾਂ "ਚੰਨੀ" ਨਾਲ ਕੀ ਗੁਜਾਰਿਆ,

ਉਸ ਤੋਂ ਕਿਤੇ ਲੰਬੀ ਦਿੱਤੀ ਜੁਦਾਈ ਉਸਨੇਂ........

(www.channi.blogspot.com)
ਹਮ ਸੇ ਕੋਈ ਗਿਲਾ ਹੋ ਤੋ ਮਾਫ ਕਰਨਾਂ

ਯਾਦ ਨਾਂ ਕਰ ਪਾਏ ਤੋ ਮਾਫ ਕਰਨਾਂ,

ਦਿਲ ਸੇ ਨਹੀਂ ਤੋ ਭੁਲਾਏਂਗੇ ਆਪਕੋ,

ਮਗਰ ਜਹ ਦਿਲ ਹੀ ਰੁਕ ਜਾਏ ਤੋ ਮਾਫ ਕਰਨਾਂ.....

(www.channi.blogspot.com)

Tuesday, September 23, 2008

ਮੇਰਾ ਹਰ ਦਿਨ ਤਨਹਾ ਤੇ ਸ਼ਾਮ ਉਦਾਸ ਹੁੰਦੀ ਏ, 
ਦਿਨੇ ਲੋਕਾਂ ਦੇ ਤਾਅਨੇ ਤੇ ਸ਼ਾਮੀ ਤੇਰੀ ਯਾਦ ਹੁੰਦੀ ਏ, 


ਕਦੇ ਪੁੱਛ ਗਿੱਛ ਨਹੀਂ ਸੀ ਮੇਰੀ, 
ਹੁਣ ਹਰ ਥਾਂ ਚਰਚਾ ਮੇਰੀ ਆਮ ਹੁੰਦੀ ਏ


ਤੇਰੇ ਕਿਹੇ ਪੀਣੀ ਤਾਂ ਮੈਂ ਛੱਡ ਦਿੱਤੀ ਸੀ, 
ਪਰ ਯਾਰਾਂ ਵੱਲੋਂ ਪਿਲਾਈ ਹਰ ਘੁੱਟ ਤੇਰੇ ਨਾਮ ਹੁੰਦੀ ਏ 


ਦਿਲ ਚੋਂ ਸਿੰਮਦੇ ਖੂਨ ਤੋਂ ਕੀ ਡਰਨਾਂ, 
ਪੀ ਕੇ ਜਿਗਰ ਦਾ ਖੂਨ ਸੱਜਣਾਂ ਮੁਹੱਬਤ ਜਵਾਨ ਹੁੰਦੀ ਏ 


ਜੇ ਦਿਲੋ ਹੋ ਮਜਬੂਰ ਬਹਿ ਗਏ ਤੇਰੀਆਂ ਰਾਹਾਂ , 
ਇੰਝ ਠੋਕਰਾਂ ਤਾਂ ਨਾ ਮਾਰ ਅੜਿਆਂ ਪੱਥਰਾਂ ਚ ਵੀ ਜਾਨ ਹੁੰਦੀ ਏ 


ਯਾਰ ਮੇਰੇ ਪੁੱਛਦੇ ਮੇਰੇ ਪਿਆਰ ਦੀ ਕਹਾਣੀ, 
ਬਸ ਹੱਸ ਕੇ ਚੁੱਪ ਕਰ ਜਾਨਾਂ ਦੱਸਿਆਂ ਮੁਹੱਬਤ ਬਦਨਾਮ ਹੁੰਦੀ ਏ


ਪਿਆਰ ਦੇ ਪੈਂਡੇ ਬੜੇ ਬਿਖੜੇ ਨੇ ਯਾਰੋ, 
ਰਿਹੋ ਬੱਚ ਕੇ ਇੱਥੇ ਇੱਜਤ ਵੀ ਨੀਲਾਮ ਹੁੰਦੀ ਏ..............

(www.channi5798.blogspot.com)
ਯਾਦ ਆਉਣਗੇ ਨਜ਼ਾਰੇ ਮਾਣੇ ਜ਼ਿੰਦਗੀ ਚ' ਜੋ

ਦਿਨ ਕਾਲਜਾਂ ਚ ਬੀਤੇ ਉਹ ਸਾਰੇ ਯਾਦ ਆਉਣਗੇ,

ਚਾਹੇ ਮਿਲ ਜਾਵੇ ਐਸ਼ ਕੁੱਲ ਵਿੱਚ ਪਰਦੇਸਾਂ

ਧੁੱਪਾਂ ਸਹਿ ਗੇੜੇ 'ਉਹਦੇ' ਪਿੱਛੇ ਮਾਰੇ ਯਾਦ ਆਉਣਗੇ ,



ਰਿਹਾ ਰੱਬ ਵਾਂਗ ਜਿਹਨਾ ਤੇ ਭਰੋਸਾ ਦਿਲ ਨੂੰ,

ਨਾਲ ਡਟਦੇ ਰਹੇ ਸੱਚੇ ਉਹ ਯਾਰ ਯਾਦ ਆਉਣਗੇ,

ਹਿੱਕ ਤਾਣ ਜੋ ਖਿਲਾਫ ਸਾਡੇ ਰਹੇ ਲੜਦੇ

ਵੈਰੀ ਦੁਸ਼ਮਣ ਤੇ ਖਾਂਦੇ ਸੀ ਜੋ ਖਾਰ ਯਾਦ ਆਉਣਗੇ,

ਨਹੀਂ ਭੁੱਲਣੀ ਉਹ ਰੂਹ ਜਿਸ ਪਿਆਰ ਸੀ ਸਿਖਾਇਆ

ਦਿਲ ਜਿੱਤ ਕੇ ਵੀ ਜੀਹਤੋਂ ਗਏ ਹਾਰ ਯਾਦ ਆਉਣਗੇ,

ਜਿਹੜੇ ਪੈਰ- ਪੈਰ ਉੱਤੇ ਦੁੱਖ-ਸੁੱਖ ਸੀ ਵੰਡਾਉਂਦੇ

ਸੀ ਕਲਾਸਮੇਟ ਲੈਂਦੇ ਮੇਰੀ ਸਾਰ ਯਾਦ ਆਉਣਗੇ...



ਠੇਕਾ ਮਿੱਤਰਾਂ ਦਾ 22 no. , ਤੇ ਭੋਲੂ ਗੇਮਾਂ ਵਾਲਾ,

ਕੀਤੀ ਰੱਜ-ਰੱਜ ਐਸ਼ ਉਹ ਟਿਕਾਣੇ ਯਾਦ ਆਉਣਗੇ,

ਗਿੱਧੇ-ਭੰਗੜੇ ਅਖਾੜਿਆਂ ਚ ਰੋਣਕਾਂ ਸੀ ਜੋ

ਜੱਸਾ,ਢਿੱਲੋਂ,ਰੋਬੀ,ਸ਼ਸ਼ੀ ਵਰਗੇ  ਯਾਦ ਆਉਣਗੇ,

ਮਹਿਕ ਸਰੋਂ ਦੇ ਫੁੱਲਾਂ ਦੀ ਚਾਹੁਦੇਂ ਫਾਰਮ ਤੇ ਜੋ

ਨੀਲਾ ਫੋਰਡ, ਬੰਬੀ-ਖਾਲ਼, ਖੂਹ ਪੁਰਾਣੇ ਯਾਦ ਆਉਣਗੇ,

ਲਾ ਕੇ ਪੈੱਗ ਜ਼ਿੱਦ ਜੱਟਾਂ ਵਾਲੀ ਸਦਾ ਸੀ ਪੁਗਾਈ

ਹੋ ਕੇ ਟੈਟ ਗਾਏ ਸੜਕਾਂ ਤੇ ਗਾਣੇ ਯਾਦ ਆਉਣਗੇ..........

(www.channi5798.blogspot.com) 



















(www.channi5798.blogspot.com)
ਕੁਝ ਖੇਲ ਅਸਾਂ ਵੀ ਖੇਲੇ ਸਾਂ,

ਰੱਬ ਜਾਣੇਂ ਕੈਸਾ ਖੇਲ ਹੋਇਆ,

ਇੱਕ ਐਸਾ ਯਾਰ ਬਣਾਂ ਬੈਠੇ,

ਨਾਂ ਵਿੱਛਡ਼ ਸਕੇ ਨਾਂ ਮੇਲ ਹੋਇਆ.....

(www.channi.blogspot.com)
ਕਿਵੇਂ ਕਰਾਂ ਧੰਨਵਾਦ ਓਹਨਾ ਸੱਜਣਾ ਦਾ,

ਜਿੰਨਾ ਇਸ ਪੱਥਰ ਨੂੰ ਵੀ ਅਪਣਾਇਆ ਹੋਇਆ ਏ,

ਹੱਸਦੇ ਨੂੰ ਹਸਾਇਆ ਤੇ ਰੋਦੇਂ ਨੂੰ ਗਲ ਲਾਇਆ ਹੋਇਆ ਏ,

ਪਤਾ ਨਹੀਂ ਕਿਸ ਗਲੀ ਵਿੱਚ ਹੋ ਜਾਣੀ ਸੀ ਜਿੰਦਗੀ ਦੀ ਸ਼ਾਮ,

ਮੈਨੂੰ ਮੇਰੇ ਯਾਰਾਂ ਨੇ ਹਰ ਮੋੜ ਤੇ ਬਚਾਇਆ ਹੋਇਆ ਏ................

(www.channi5798.blogspot.com)















(www.channi5798.blogspot.com)
ਇੱਕ ਦੂਜੇ ਬਿਨਾਂ ਕਦੇ ਕੱਟਦੇ ਨਾ ਪਲ ਸੀ

ਨਾ ਹੀ ਲਕੋਈ ਕਦੇ ਆਪਣੀ ਕੋਈ ਗੱਲ ਸੀ

ਨਸ਼ਾ ਏ ਮੁਹੱਬਤਾਂ ਦਾ ਜੀਹਨੇ ਪੀ ਲਿਆ

ਉਹਨੂੰ ਪਤਾ ਕਿੰਨਾਂ ਕ ਸਰੂਰ ਹੁੰਦਾ ਏ

ਜਦੋਂ ਆਪਣਾ ਕੋਈ ਅੱਖੀਆਂ ਤੋਂ ਦੂਰ ਹੁੰਦਾ ਏ

     ਓਦੋਂ ਯਾਰਾਂ ਦੁੱਖ ਤਾਂ ਜਰੂਰ ਹੁੰਦਾਂ ਏ......

(www.channi5798.blogspot.com)


ਕੁਆਰਾ ਬੰਦਾ ਨਾਰ ਦੇ ਦੀਦਾਰ ਲਈ ਮਰਦਾ
ਵਿਆਹੇ ਨੂੰ ਨਿਆਣਿਆਂ ਦਾ ਭਾਰ ਤੰਗ ਕਰਦਾ
ਜੁਆਨੀ ਵਿੱਚ ਇਸ਼ਕੇ ਤੋਂ ਭਾਗਾਂ ਵਾਲਾ ਬੱਚਦਾ
ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚਦਾ

ਗੱਭਰੂ ਨੂੰ ਮਾਣ ਹੁੰਦਾ ਡੌਲਿਆਂ ਦੇ ਜ਼ੋਰ ਦਾ
ਰੱਬ ਨਾਲੋਂ ਜੱਟ ਨੂੰ ਭਰੋਸਾ (ਬਾਰਾਂ) ਬੋਰ ਦਾ
ਕੈਪਟਨ ਅੱਖਵਾਊਂਦਾ ਜੇਹੜਾ ਭੰਗੜੇ 'ਚ ਜੱਚਦਾ
ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚਦਾ

ਤੋਰ ਤੋਂ ਪਛਾਣ ਹੁੰਦੀ ਗਿੱਧਿਆਂ ਦੀ ਰਾਣੀ ਦੀ
ਆਕੜਾਂ ਦੀ ਭਰੀ ਲੋਕੋ ਟਿੱਚ ਨਹੀਂ ਜਾਣੀਦੀ
ਤੁਰਦੀ ਦਾ ਘੱਗਰਾ ਵੀ ਨਾਲ ਨਾਲ ਨੱਚਦਾ
ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚਦਾ

ਵਿਹਲੜਾਂ ਬੇਕਾਰਾਂ ਦੀ ਨਾ ਬਾਤ ਕੋਈ ਪੁੱਛਦਾ
ਅਣਖਾਂ ਸੁਆਲ ਹੁੰਦਾ ਵੈਲੀਆਂ ਦੀ ਮੁੱਛ ਦਾ
ਟੁੱਟ ਜਾਵੇ ਨਸ਼ਾ ਫ਼ੇਰ ਅਮਲੀ ਨਾ ਬੱਚਦਾ
ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚਦਾ

ਲਗਦੇ ਨੇ ਮੇਲੇ ਘੜੀ ਖੁਸ਼ੀਆਂ ਦੀ ਆਈ ਹੋਵੇ
ਕੱਠਿਆਂ ਨੇ ਬਹਿ ਕੇ ਕਿਤੇ ਮਹਿਫ਼ਲ ਸਜਾਈ ਹੋਵੇ
ਪੀਣ ਦਾ ਨਜ਼ਾਰਾ ਜੇ ਗਲਾਸ ਹੋਵੇ ਕੱਚ ਦਾ
ਚੁੱਲ੍ਹਾ ਛੜਿਆਂ ਦਾ ਬੁੱਝ ਬੁੱਝ ਕੇ ਹੀ ਮੱਚਦਾ...............

(www.channi5798.blogspot.com)
ਜਿਹੜੇ ਮੈਨੂੰ ਆਖਦੇ ਕੇ ਪੱਲੇ ਤੇਰੇ ਕੱਖ ਵੀ ਨਹੀਂ,ਬੜੀ ਮਿਹਰਬਾਨੀ ਉਹਨਾਂ ਵੱਡੇ ਸਰਦਾਰਾਂ ਦੀ

ਜਿਹੜੇ ਮੈਨੂੰ ਔਖੇ ਵੇਲੇ ਕੱਲੇ ਨੂੰ ਹੀ ਛੱਡ ਤੁਰੇ,ਬੜੀ ਮਿਹਰਬਾਨੀ ਉਹਨਾਂ ਸਾਰਿਆਂ ਹੀ ਯਾਰਾਂ ਦੀ

ਜਿੰਨਾਂ ਮੋਕਾ ਵੇਖ ਕੇ ਖੁਬਾਇਆ ਛੁਰਾ ਧੋਖੇ ਨਾਲ,ਬੜੀ ਮਿਹਰਬਾਨੀ ਧੋਖਾ ਦੇਣੇਆਂ ਮੱਕਾਰਾਂ ਦੀ,

ਜਿਹੜੇ ਮੇਰੀ ਪਿੱਠ ਪਿੱਛੇ ਕਰਨ ਬੁਰਾਈ ਸਦਾ,ਬੜੀ ਮਿਹਰਬਾਨੀ ਮੂੰਹ ਦੇ ਮਿੱਠੇ ਗਮਖਾਰਾਂ ਦੀ,

ਜਿੰਨਾਂ ਨੇ ਬੇਰਹਿਮ ਹੋ ਕੇ ਖ਼ਬਰ ਸੁਣਾਈ ਮਾੜੀ,ਬੜੀ ਮਿਹਰਬਾਨੀ ਉਹਨਾਂ ਚਿੱਠੀਆਂ ਤੇ ਤਾਰਾਂ ਦੀ,

ਜਿਹੜੇ ਮੇਰੇ ਰਾਹੀਂ ਮੈਨੂੰ ਸਾੜਣ ਲਈ ਵਿਛ ਜਾਂਦੇ,ਬੜੀ ਮਿਹਰਬਾਨੀ ਉਹਨਾਂ ਮੰਘੇ-ਅੰਗਿਆਰਾਂ ਦੀ,

ਜਿੰਨਾਂ ਨੇ ਕਦੀ ਮੈਨੂੰ ਵੱਡਿਆ ਜਾਂ ਵੱਡਣਾ ਹੈ,ਬੜੀ ਮਿਹਰਬਾਨੀ ਉਹਨਾਂ ਤੀਰਾਂ-ਤਲਵਾਰਾਂ ਦੀ,

ਜਿਹੜੇ ਮੈਨੂੰ ਬੇਗੁਰਾ ਤੇ ਬੇਗੁਣਾ ਦੱਸਦੇ ਨੇ ,ਬੜੀ ਮਿਹਰਬਾਨੀ ਉਹਨਾਂ ਸਾਰੇ ਗੁਣਕਾਰਾਂ ਦੀ...........

(www.channi5798.blogspot.com)























(www.channi5798.blogspot.com)


















(www.channi5798.blogspot.com)
ਐਵੇਂ ਰੁੱਸ ਕੇ ਨਾ ਸਾਥੋਂ ਮੁੱਖ ਮੋਡ਼ ਮਿੱਤਰਾ

ਸਾਡਾ ਤੇਰੇ ਤੋਂ ਬਗੈਰ ਕਿਹਡ਼ਾ ਹੋਰ ਮਿੱਤਰਾ

ਓਥੇ ਹੁੰਦੀ ਹੈ ਉਮੀਦ ਜਿੱਥੇ ਜ਼ੋਰ ਮਿੱਤਰਾ

ਤੈਨੂੰ ਮੇਰੀ ਨਹੀਂ ਪਰ ਮੈਨੂੰ ਤੇਰੀ ਲੋਡ਼ ਮਿੱਤਰਾ......

(www.channi5798.blogspot.com)











(www.channi5798.blogspot.com)
















(www.channi5798.blogspot.com)
ਸਾਨੂੰ ਚੰਨ ਚੰਨ ਨਾ ਕਿਹ ਸੱਜਣਾ

ਅਸੀ ਅੰਬਰੋ ਟੁੱਟੇ ਤਾਰੇ ਹਾ

ਸਾਨੂੰ ਏਨਾ ਨਾ ਤਡ਼ਪਾਇਆ ਕਰ

ਅਸੀ ਪਿਹਲਾ ਹੀ ਗਮਾ ਦੇ ਮਾਰੇ ਹਾ

ਸਾਡੇ ਏਨੇ ਇਮਤਿਹਾਨ ਨਾ ਲੈ

ਅਸੀ ਥੋੜੀਆ ਉਮਰਾਂ ਵਾਲੇ ਹਾ.....

(www.channi5798.blogspot.com) 
ਫੁੱਲਾਂ ਦੇ ਕੋਮਲ ਅਹਿਸਾਸ ਵਰਗੀ ਇਹ ਕੁੜੀ ਡਾਡ੍ਹੀ ਭਾਵੁਕ ਜਿਹੀ ਏ

ਖੁੱਲ੍ਹੇ ਅਸਮਾਨ ਵਿੱਚ ਉਡਾਰੀਆਂ ਲਾਉਣ ਨੂੰ ਤਾਂ ਓਸਦਾ ਦਿਲ ਬਹੁਤ ਕਰਦੈ 

ਪਰ ਤੇਜ ਹਵਾਵਾਂ ਤੋ ਡਰਦੀ ਏ  

ਕਦੀ ਕਦੀ ਬਾਲਾਂ ਵਾਗੂੰ ਓਸ ਦੀਆਂ ਮੋਟੀਆਂ ਮੋਟੀਆਂ ਖਾਮੋਸ਼ ਅੱਖਾਂ ਵਿੱਚ ਮੈ ਕਈ ਸੁਖਨੇ ਤਰਦੇ ਵੇਖੇ ਨੇ

ਤੇ ਕਦੀ ਕਦੀ ਓਸ ਦੀ ਹਿਕ ਵਿੱਚ ਮੈਨੂੰ ਕੋਈ ਤੁਫਾਨ ਛੂਕਦਾ ਸੁਣਦਾ ਏ......

(www.channi5798.blogspot.com)

ਫੁੱਲਾਂ ਦੇ ਕੋਮਲ ਅਹਿਸਾਸ ਵਰਗੀ ਇਹ ਕੁੜੀ ਡਾਡ੍ਹੀ ਭਾਵੁਕ ਜਿਹੀ ਏ

ਖੁੱਲ੍ਹੇ ਅਸਮਾਨ ਵਿੱਚ ਉਡਾਰੀਆਂ ਲਾਉਣ ਨੂੰ ਤਾਂ ਓਸਦਾ ਦਿਲ ਬਹੁਤ ਕਰਦੈ 

ਪਰ ਤੇਜ ਹਵਾਵਾਂ ਤੋ ਡਰਦੀ ਏ  

ਕਦੀ ਕਦੀ ਬਾਲਾਂ ਵਾਗੂੰ ਓਸ ਦੀਆਂ ਮੋਟੀਆਂ ਮੋਟੀਆਂ ਖਾਮੋਸ਼ ਅੱਖਾਂ ਵਿੱਚ ਮੈ ਕਈ ਸੁਖਨੇ ਤਰਦੇ ਵੇਖੇ ਨੇ

ਤੇ ਕਦੀ ਕਦੀ ਓਸ ਦੀ ਹਿਕ ਵਿੱਚ ਮੈਨੂੰ ਕੋਈ ਤੁਫਾਨ ਛੂਕਦਾ ਸੁਣਦਾ ਏ......

(www.channi5798.blogspot.com)

ਕਰਕੇ ਮੇਰੇ ਨਾਲ ਜ਼ਰਾ ਮੁਹੱਬਤ ਤਾਂ ਦੇਖਦਾ
ਦਿਲ ਚ’ ਮੇਰੇ ਕਿੰਨੀ ਸੀ ਚਾਹਤ ਤਾਂ ਦੇਖਦਾ

ਜਾਣ ਪਿਛੋਂ ਤੇਰੇ ਬੀਤੀ ਕੀ ਦਿਲ ਤੇ ਮੇਰੇ
ਇੱਕ ਬਾਰ ਮੁੜਕੇ ਮੇਰੀ ਹਾਲਤ ਤਾਂ ਦੇਖਦਾ

ਨੈਣੀਂ ਉਡੀਕ ਸੀ ਤੇਰੀ ਮਰ ਜਾਣ ਤੋਂ ਵੀ ਬਾਦ
ਚੁੱਕਕੇ ਜ਼ਰਾ ਕਫਨ ਮੇਰੀ ਸੂਰਤ ਤਾਂ ਦੇਖਦਾ

ਸਾਹਾਂ ਤੌਂ ਵੱਧ ਕੇ ਚਾਹਿਆ ਤੈਨੂੰ ਮੈਂ ਦੋਸਤਾ
ਤੇਰੀ ਪੈ ਗਈ ਸੀ ਮੈਨੂੰ ਆਦਤ ਤਾਂ ਦੇਖਦਾ

ਦੀਵਾਨਗੀ ਲਿਆਈ ਤੇਰੀ ਕਿਸ ਮਕਾਮ ਤੇ
ਮੈ-ਖਾਨਿਆ ਚ ਮੇਰੀ ਤੂੰ ਸ਼ੋਹਰਤ ਤਾਂ ਦੇਖਦਾ

ਮਾਰੀ ਤੂੰ ਦਿਲ ਨੂੰ ਠੋਕਰ ਪੱਥਰ ਸਮਝ ਕੇ ਸੁਣ
ਇਸ ਨੂੰ ਸੀ ਤੇਰੀ ਕਿੰਨੀ ਕੁ ਹਸਰਤ ਤਾਂ ਦੇਖਦਾ

ਵਰ੍ਹ ਗਿਆ ਐ ਸਾਵਣ ਸਾਗਰ ਤੇ ਹੀ ਕਿਓਂ?
ਥਲਾਂ ਨੂੰ ਵੀ ਸੀ ਤੇਰੀ ਜ਼ਰੂਰਤ ਤਾਂ ਦੇਖਦਾ

ਕਰਦਾ ਨ ਚਾਹੇ ਉਲਫਤਾਂ ,ਨਫਰਤ ਤੇ ਕਰਦਾ ਤੂੰ
ਅਸੀ ਕਿੰਝ ਨਿਭਾਂਵਦੇ ਹਾਂ ਅਦਾਵਤ ਤਾਂ ਦੇਖਦਾ.........


(www.channi5798.blogspot.com)
ਕਿਸ ਹਾਲ 'ਚ ਰਹਿੰਦਾ ਹਾਂ , ਤੈਨੂੰ ਕੁਝ ਵੀ ਪਤਾ ਨੀ

ਦਿਲ ਤੇ ਕੀ ਸਹਿੰਦਾ ਹਾਂ , ਤੈਨੂੰ ਕੁਝ ਵੀ ਪਤਾ ਨੀ 

ਕਿੰਨਾਂ ਦੀਆਂ ਗੱਲਾਂ ਨੇ ਮੇਰੀ ਰੂਹ ਨੂੰ ਪੱਛਿਆ ਏ

ਕਿਸ ਕਿਸ ਗੱਲ ਉਤੇ ਮੈਂ ਅੱਖੀਆਂ ਭਰ ਲੈਂਦਾ ਹਾਂ

ਤੈਨੂੰ ਕੁਝ ਵੀ ਪਤਾ ਨੀ




ਕੋਈ ਗਿਣਤੀ ਨਹੀਓ ਕਿੰਨੇ ਫੱਟ ਸਹਾਰੇ ਨੇ

ਕਈ ਚਿਹਰੇ ਭੁਲ ਗਏ ਜਿੰਨ੍ਹਾ ਜਿੰਨ੍ਹਾ ਨੇ ਮਾਰੇ ਨੇ

ਕੀਹਣੇ ਜੜ੍ਹਾਂ ਤੋਂ ਪੁੱਟਿਆ ਏ , ਤੈਨੂੰ ਕੁਝ ਵੀ ਪਤਾ ਨੀ

ਗੱਲ ਲੱਗ ਗੱਲ ਘੁਟਿਆ ਏ , ਤੈਨੂੰ ਕੁਝ ਵੀ ਪਤਾ ਨੀ

ਸਿਦ੍ਹਰੇ ਤੇ ਕਮਲੇ ਨੂੰ, ਕਰਕੇ ਗੱਲਾਂ ਮਿਠੀਆਂ

ਦਿਲ ਵਿੱਚ ਘਰ ਵਿੱਚ ਆ ਕੇ

ਮੈਂਨੂੰ ਕੀਹਨੇ ਕੀਹਨੇ ਲੁਟਿਆ ਏ

ਤੈਨੂੰ ਕੁਝ ਵੀ ਪਤਾ ਨੀ




ਕੁੱਝ ਰਿਸ਼ਤੇ ਕਾਹਤੋਂ , ਕਦੋਂ ਤੇ ਕਿੰਝ ਗਵਾਏ ਮੈਂ

ਜਿੰਦਗੀ ਦੇ ਕਿੰਨੇ ਸਾਲ ਕੀਹਦੇ ਨਾਅ ਲਾਏ ਮੈਂ

ਕੀ ਹਾਦਸੇ ਹੋਏ ਨੇ, ਤੈਨੂੰ ਕੁਝ ਵੀ ਪਤਾ ਨੀ

ਕਿਹੜੇ ਨਾਲ ਖਲੋਏ ਨੇ, ਤੈਨੂੰ ਕੁਝ ਵੀ ਪਤਾ ਨੀ

ਅੱਗੇ ਨਾ ਲੰਘ ਜਾਵਾਂ, ਕਿੰਨ੍ਹਾ ਲੱਤਾਂ ਖਿਚੀਆਂ ਨੇ

ਮੇਰੇ ਤੇ ਹੱਸੇ ਕੌਣ ਮੇਰੇ ਲਈ ਰੋਏ ਨੇ

ਤੈਨੂੰ ਕੁਝ ਵੀ ਪਤਾ ਨੀ




ਮੈਂ ਕਿੰਨਾਂ ਕੱਲਾ ਹਾਂ, ਤੈਨੂੰ ਕੁਝ ਵੀ ਪਤਾ ਨੀ

ਕੋਈ ਰੋਗ ਅਵੱਲਾ ਹਾਂ , ਤੈਨੂੰ ਕੁਝ ਵੀ ਪਤਾ ਨੀ

ਸ਼ਗਨਾ ਦੀ ਮੁੰਦਰੀ ਲਈ, ਊਂਗਲੀ 'ਚੋ ਲਾਹ ਸੁਟਿਆ

ਰੂੜੀ ਤੇ ਪਿਆ ਹੋਇਆ, ਸੱਜਣਾ ਦਾ ਛੱਲਾ ਹਾਂ

ਤੈਨੂੰ ਕੁਝ ਵੀ ਪਤਾ ਨੀ......


(www.channi5798.blogspot.com)
ਪਤਝੜ ਦੀ ਇੱਕ ਸ਼ਾਮ ਸੁਨਹਿਰੀ,ਪੱਤਾ ਪੱਤਾ ਝੜਦਾ ਹੈ

ਚੁੱਪ ਚਪੀਤੇ ਚਿਹਰਾ ਤੇਰਾ,ਯਾਦਾਂ ਵਿੱਚ ਆ ਵੜਦਾ ਹੈ

ਹਰ ਐਸੀਪਤਝੜ ਮਗਰੋਂ,ਕੁਝ ਅੰਦਰ ਮੇਰੇ ਸੜਦਾ ਹੈ

ਲੰਘਿਆ ਹੋਇਆ ਕੱਲ੍ਹ ਮੇਰਾ,ਫਿਰ ਵਰਤਮਾਨ ਹੋ ਖੜ੍ਹਦਾ ਹੈ..........

(www.channi5798.blogspot.com)
ਸਾਡੇ ਨਾਲ ਬੀਤੇ ਵਕਤ ਨੂੰ ਬੁਰਾ ਕਹਿ ਕੇ 

ਦਿਲ 'ਚੋ ਵਿਸਾਰ ਛੱਡਿਆ,

ਜਾਣੀ ਯਾਦਾਂ ਵਾਲੀ ਡਾਇਰੀ ਵਿੱਚੋ ਸਾਡੇ ਨਾਮ ਵਾਲਾ

 ਸਫਾ ਪਾੜ ਛੱਡਿਆ....

(www.channi5798.blogspot.com)
ਦਿੱਲ ਦੇ ਰਿਸ਼ਤੇ ਟੁੱਟਦੇ, ਡੂੰਗੇ ਜ਼ਖਮ ਲਗਾ ਜਾਂਦੇ...
ਪੀੜ ਸਹਿਣ ਦੀ ਉਸਤਤ ਹੌਲੀ ਹੌਲੀ ਆਉਂਦੀ ਏ...

ਤੱਕਣਾ ਛੱਡਿਆ ਤੈਨੂੰ, ਵੇਖੀਂ ਭੁਲ ਵੀ ਜਾਵਾਂਗੇ...
ਜਾਨ ਨਿਕੱਲਦੀ ਆਖਿਰ ਥੋੜਾ ਚਿਰ ਤਾਂ ਲਾਉਂਦੀ ਏ...

ਦਿੱਲ ਵਿੱਚ ਰਹਿੰਦੇ, ਦਿੱਲ ਚੋਂ ਇਕ ਦਮ ਕੱਢਣੇ ਸੌਖੇ ਨੀ...
ਸੱਜਣ ਹੁੰਦੇ ਨਸ਼ੇਆ ਵਰਗੇ ਛੱਡਣੇ ਸੌਖੇ ਨੀ...

ਖੂਨ 'ਚ ਰਚਿਆ ਤੋਂ, ਜਦ ਵੱਖਰੇ ਹੋਣਾ ਪੈ ਜਾਂਦਾ...
ਓਹਿਓ ਸਕਦਾ ਜਾਣ ਘੜੀ ਏ ਜਿਸ ਦੀ ਆਉਂਦੀ ਏ...

ਗੁਜ਼ਰ ਜਾਣੀ ਏ ਲਗਦੀ ਏ, ਤੂੰ ਗੁਜ਼ਰੇ ਕਲ ਜਿਹੀ
ਸੀਨੇ ਦੇ ਵਿੱਚ ਸਦਾ ਰੜਕਣੇ ਵਾਲੀ ਗੱਲ ਜਿਹੀ....

ਗੱਪ ਜਿਹੀ ਲੱਗਦੀ ਏ, ਜੇ ਕਰ ਮੈਨੂੰ ਕੋਈ ਕਹੇ
ਨੀਲੀਆਂ ਅੱਖਾਂ ਵਾਲੀ ਤੈਨੂੰ ਅਜੇ ਵੀ ਚਾਹੁੰਦੀ ਏ....

(www.channi5798.blogspot.com)

ਸਿਖਰ ਦੁਪਹਿਰ ਸੀ ਉਮਰਾਂ ਦੀ,ਮੈਂ ਰੋਗ ਇਸ਼ਕ ਦਾ ਲਾ ਬੈਠਾ

ਮੈਨੂੰ ਇਸ਼ਕ ਨੇ ਪਾਗਲ  ਕਰ ਦਿੱਤਾ,ਮੈਂ ਆਪਣਾ ਆਪ ਭੁਲਾ ਬੈਠਾ

ਮੈਂ ਬਣਕੇ ਪੀੜ ਮੁਹੱਬਤ ਦੀ,ਜਿੰਦ ਉਹਦੇ  ਨਾਂ ਲਿਖਵਾ ਬੈਠਾ

ਮੇਰੀ ਹਸਰਤ ਚੰਨ ਨੂੰ ਪਾਉਣ ਦੀ ਸੀ,ਕਿਤੇ ਦੂਰ ਉਡਾਰੀ ਲਾਉਣ ਦੀ ਸੀ

ਪਰ ਅੰਬਰੀਂ ਉਡਦਾ ਉਡਦਾ ਮੈਂ,ਅੱਜ ਖੁਦ ਧਰਤੀ ਤੇ ਆ ਬੈਠਾ.........

(www.channi5798.blogspot.com)
ਅੱਜ ਦਿਲ ਦੀ ਕਹਿਣ ਨੂੰ ਜੀ ਕਰਦਾ,

ਤੇਰੇ ਦਿਲ `ਚ ਰਹਿਣ ਨੂੰ ਜੀ ਕਰਦਾ,

  ਖੁਸ਼ੀਆ ਦੇ ਕੇ ਤੈੰਨੂ 

ਤੇਰੇ ਦਰਦ ਸਹਿਣ ਨੁੰ ਜੀ ਕਰਦਾ

ਰੱਬ ਜਾਣੇ ਸਾਡਾ ਕੀ ਰਿਸ਼ਤਾ
 
ਬਸ ਤੈੰਨੂ ਆਪਣਾ ਕਹਿਣ 

   ਨੂੰ ਜੀ ਕਰਦਾ....

(www.channi5798.blogspot.com)
ਦੁਨੀਆਂ ਨਾਲ ਨਹੀਂ ਮਿਲਦੀ ਪਸੰਦ ਸਾਡੀ,

ਅਸੀਂ ਵੱਖਰਾ ਪਸੰਦ ਕੁਝ ਕਰਦੇ ਹਾਂ,

ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ,

ਅਸੀਂ ਤਾਂ ਸਾਫ਼ ਦਿਲ, ਤੇ ਮਿੱਠੜੇ ਬੋਲਾਂ ਤੇ ਮਰਦੇ ਹਾਂ!

(www.channi5798.blogspot.com)

ਲੱਖਾਂ ਗਏ, ਲੱਖਾਂ ਆਏ
ਕਈਆਂ ਨੇ ਡੋਰੇ ਪਾਏ
ਪਰ ਇੱਕ ਦਿਨ ਇੱਕ ਪ੍ਰਦੇਸੀ
ਜਿੰਦਗੀ ਦੇ ਵਿਹੜੇ ਆਇਆ
ਅੱਖੀਆਂ 'ਚੋਂ ਰਾਤਾਂ ਦੀ ਨੀਂਦ
ਜਿਹਨੇ ਦਿਨ ਦਾ ਚੈਨ ਚੁਰਾਇਆ.

ਪਤਾ ਨੀਂ ਕਦ, ਕਿਵੇਂ ਅਸੀਂ
ਇੱਕ ਹੋਏ ਦੋ ਤੋਂ
ਪਹਿਚਾਣ ਲੱਗ ਪਏ
ਇੱਕ ਦੂਜੇ ਨੂੰ ਸੌ ਕੋਹ ਤੋਂ

ਵਿਸ਼ਵਾਸ ਦੀ ਨੀਂਹ ਤੇ
ਪਿਆਰ ਦਾ ਮਹਿਲ
ਉਸਾਰ ਦਿੱਤਾ
ਸਭ ਕੁੱਝ ਉਸ ਪ੍ਰਦੇਸੀ ਉੱਤੋਂ
ਮੈਂ ਹੱਸ-2 ਵਾਰ ਦਿੱਤਾ

ਕੋਈ ਸੱਤ ਜਨਮ ਨਹੀਂ ਦੇ ਸਕਦਾ
ਇੱਕ ਜਨਮ 'ਚ ਐਨਾ ਪਿਆਰ ਦਿੱਤਾ
ਮੈਂ ਵਾਰੇ ਜਾਵਾਂ ਸੋਹਣੇ ਰੱਬ ਤੋਂ
ਜਿਹਨੇ ਮੈਨੂੰ ਸੋਹਣਾ ਯਾਰ ਦਿੱਤਾ...

(www.channi5798.blogspot.com)