Thursday, October 30, 2008

ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬੱਰਾਂ ਵਿਚੋਂ ਬੋਲ,

ਤੇ ਅੱਜ ਕਿਤਾਬੇ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ,

ਇਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਨ,

ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਨ,

ਉਠ ਦਰਮਾਨਦਾਂ ਦਿਆਂ ਦਰਦਿਆ ਉਠ ਤੱਕ ਅਪਣਾ ਪੰਜਾਬ,

ਅੱਜ ਬੇਲੇ ਲਾਸ਼ਾਂ ਵਿਸ਼ੀਆਂ ਤੇ ਲਹੂ ਦੀ ਭਰੀ ਚਨਾਬ,

ਕਿਸੇ ਨੇ ਪੰਜਾਂ ਪਾਣੀਆਂ ਵਿੱਚ ਦਿੱਤਾ ਜ਼ਹਿਰ ਰੱਲਾ,

ਤੇ ਉਹਨਾ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ,

ਜਿਥੇ ਵਜਦੀ ਫੂਕ ਪਿਆਰ ਦੀ ਵੇ ਉਹ ਵੰਝਲੀ ਗਈ ਗੁਆਚ,

ਰਾਂਝੇ ਦੇ ਸੱਬ ਵੀਰ ਅੱਜ ਭੁਲ ਗਏ ਉਸਦੀ ਜਾਚ,

ਧਰਤੀ ਤੇ ਲਹੂ ਵਸੀਆ, ਕੱਬਰਾਂ ਪਈਆਂ ਚੋਣ,

"ਚੰਨੀ" ਦਿਆਂ ਸ਼ਹਿਜਾਦਿਆਂ ਅੱਜ ਵਿੱਚ ਮਜ਼ਾਰਾਂ ਰੌਣ,

ਅੱਜ ਸੱਬ 'ਕੈਦੋਂ' ਬਣ ਗਏ, ਹੁਸਨ ਇਸ਼ਕ ਦੇ ਚੋਰ,

ਅੱਜ ਕਿਥੋਂ ਲਿਆਈਏ ਲੱਭ ਕੇ ਵਾਰਿਸ ਸ਼ਾਹ ਇਕ ਹੋਰ,

ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬੱਰਾਂ ਵਿਚੋਂ ਬੋਲ,

ਤੇ ਅੱਜ ਕਿਤਾਬੇ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ...

www.channi5798.blogspot.com

Monday, October 27, 2008
www.channi5798.blogspot.com
ਹਾਂ ਮਾਲਕ ਉੱਜੜੇ ਰਾਹਾਂ ਦੇ,ਆਬਾਦ ਕਰਨ ਦੀ ਲੋੜ ਨਹੀਂ

ਕੈਦੀ ਹਾਂ ਗਮ ਦੇ ਪਿੰਜਰੇ ਦੇ,ਆਜ਼ਾਦ ਕਰਨ ਦੀ ਲੋੜ ਨਹੀਂ

ਨਹੀਂ ਹੁੰਦਾ ਅਸਰ ਦੁਆਵਾਂ ਦਾ,ਫਰਿਆਦ ਕਰਨ ਦੀ ਲੋੜ ਨਹੀਂ

ਅਸੀਂ ਅੱਤ ਹਾਂ ਹੋਈ ਤਬਾਹੀ ਦੇ,ਬਰਬਾਦ ਕਰਨ ਦੀ ਲੋੜ ਨਹੀਂ

ਕੰਮ ਕਿਸੇ ਦੇ ਆਉਣੇ ਵਾਲੇ ਨਹੀਂ,ਕਿਤੇ ਪੂਰੀ ਪਾਉਣੇ ਵਾਲੇ ਨਹੀਂ

ਬਸ ਭੁੱਲੇ-ਵਿਸਰੇ ਚੰਗੇ ਆਂ ਸਾਨੂੰ ਯਾਦ ਕਰਨ ਦੀ ਲੋੜ ਨਹੀਂ

ਪਤਾ ਨਹੀਂ ਇਹ ਮਨ ਕੀ ਸਾਥੋਂ ਕਰਵਾਉਣਾ ਚਾਹੁੰਦਾ ਹੈ

ਕਿਉਂ ਇਹ ਹਰ ਇਕ ਸੋਹਣੀ ਚੀਜ਼ ਨੂੰ ਅਪਨਾਉਣਾ ਚਾਹੁੰਦਾ ਹੈ

ਹੈ ਭਾਵੇਂ ਸਭ ਕੁਝ ਕੋਲ ਇਸਦੇ

ਪਰ ਅਜੇ ਵੀ ਪਤਾ ਨਹੀਂ ਕੀ ਪਾਉਣਾ ਚਾਹੁੰਦਾ ਹੈ

ਅਸੀਂ ਰਹਿਣਾ ਚਾਹੁੰਦੇ ਹਾਂ ਆਜ਼ਾਦ

ਪਰ ਲਗਦਾ ਇਹ ਚੰਦਰਾ ਸਾਨੂੰ ਗੁਲਾਮ ਬਣਾਉਣਾ ਚਾਹੁੰਦਾ ਹੈ

ਪਤਾ ਨਹੀਂ ਕੀ ਸਾਥੋਂ ਇਹ ਕਰਵਾਉਣਾ ਚਾਹੁੰਦਾ ਹੈ.......

Sunday, October 26, 2008

ਓਹਦੇ ਵਿਛੋੜੇ ਨੇ ਲਾਈ ਪੀੜ ਐਸੀ,

ਜਿਹੜੀ ਅਰਸੇ ਬਾਅਦ ਵੀ ਮੁਕਦੀ ਨਹੀਂ,

ਓਹਨੂੰ ਰੋਕਿਆ ਪਰ ਓਹ ਨਹੀਂ ਰੁਕੀ,

ਜਿਵੇਂ ਮੁੱਠੀ ਵਿੱਚ ਰੇਤ ਕੱਦੇ ਰੁਕਦੀ ਨਹੀਂ,

ਓਹਦੇ ਦਿਲ ਦਿਆਂ ਰੱਬ ਕਰੇ ਪੂਰੀਆਂ ਹੌਣ,

ਸਾਨੂੰ ਪਰਵਾਹ ਅਪਣੇ ਕਿਸੇ ਸੁੱਖ ਦੀ ਨਹੀਂ,

ਓਹਦੇ ਬਿਨਾ ਹੋ ਗਏ ਜਿੰਦਾ ਲਾਸ਼ ਵਰਗੇ,

ਤੇ ਲਾਸ਼ ਦੀ ਕੱਦੇ ਕੋਈ ਰਗ ਦੁੱਖਦੀ ਨਹੀਂ....

www.channi5798.blogspot.com

ਉਸ ਪਿਆਰ ਦੀ ਮੈੰਨੂ ਚਾਹ ਨਹੀਂ,

ਮੁੱੜ ਕੇ ਜਿੱਸ ਨੇ ਮੁੱਕ ਜਾਨਾ,

ਉਸ ਯਾਰ ਦੀ ਮੈੰਨੂ ਤਾੰਘ ਨਹੀਂ,

ਅੱਧ-ਵੱਟੇ ਜਿੱਸ ਨੇ ਰੁੱਕ ਜਾਨਾ,

ਚਾਹੁੰਦਾ ਹਾਂ ਅਜਿਹਾ ਹਮਸਫ਼ਰ,

ਮੰਜ਼ਲ ਤੱਕ ਸਾਥ ਨਿਭਾਏ ਜਿਹੜਾ,

ਸਾਡੇ ਪਿਆਰ ਦਿਆਂ ਲੋਗ ਮਿਸਾਲਾਂ ਦੇਣ,

ਐਸਾ ਪਿਆਰ ਮੇਰੇ ਨਾਲ ਪਾਏ ਜਿਹੜਾ.....

www.channi5798.blogspot.com
ਇਹ ਖਬਰ ਕਿਸ ਨੂੰ ਸੀ ਏਦਾ ਦਿਲ ਵਟਾਏ ਜਾਣਗੇ,

ਫਾਸਲੇ ਸਦੀਆ ਦੇ ਘੜੀਆਂ ਵਿਚ ਮਿਟਾਏ ਜ਼ਾਣਗੇ ।

ਪਲ ਤੁਹਾਡੇ ਨਾਲ ਬੀਤੇ ਨਾ ਭੁਲਾਏ ਜਾਣਗੇ ,

ਸੁਪਨਿਆ ਦੇ ਮਹਿਲ ਇਹ ਸਾਥੋ ਨਾ ਢਾਹੇ ਜਾਣਗੇ ।

ਨੈਣ ਉਸਦੇ ਕਿਹ ਗ਼ਏ ਜੋ ਮੂਕ ਭਾਸ਼ਾ ਵਿਚ ਸ਼੍ਦੇਸ਼,

ਮੂਕ ਇਸ ਸ਼੍ਦੇਸ਼ ਦੇ ਨਗਮੇ ਬਣਾਏ ਜਾਣਗੇ ।

ਜਦ ੳਦਾਸੀ ਦੇ ਹਨੇਰੇ ਵਧਣ ਲੱਗਣਗੇ ਕਦੀ,

'ਚੰਨੀ' ਤੇਰੇ ਹਾਸਿਆਂ ਦੇ ਤਦ ਜਗਾਏ ਜਾਣਗੇ ।

ਯਾਦ ਆਵੇਗੀ ਤੁਹਾਡੀ ਦੂਰ ਹੋਵੋਗੇ ਤੁਸੀ,

ਹੌਕਿਆਂ ਦੇ ਸਾਜ ਤੇ ਫਿਰ ਗੀਤ ਗ਼ਾਏ ਜਾਣਗੇ ।

ਦੀਦ ਤੇਰੀ ਦੀ ਤੇ੍ਹ ਜਦ ਅਖੀਆਂ ਨੇ ਨਾਂ ਸਹੀ,

ਸਾਥੀਆ ਫਿਰ ਹੰਝੂਆਂ ਦੇ ਮੀਹ ਵਰਾਏ ਜਾਣਗੇ ।

www.channi5798.blogspot.com
ਜੇ ਪਰਖਣਾ ਕਿਸੇ ਨੂੰ ਦਿਲ ਤੋਂ ਪਰਖੋ ,

ਸ਼ਕਲ ਸੂਰਤ ਤੋਂ ਪਰਖਣਾ ਵੀ ਕੀ ਪਰਖਣ .

ਦੁੱਖ ਹੁੰਦਾ ਬੜਾ ਸੱਜਣਾ ਦੇ ਵਿਛੋੜੇ ਦਾ ,

ਸੱਟ ਲੱਗੀ ਤੇ ਤੜਫ਼ਣਾ ਵੀ ਕੀ ਤੜਫ਼ਣਾ .

ਟੁਕੜੇ ਦਿਲ ਦੇ ਲੱਖਾਂ ਜਦ ਹੋ ਜਾਣ ,

ਫ਼ੇਰ ਇਕੱਲਾ ਧੜਕਣ ਦਾ ਧੜਕਣਾਂ ਵੀ ਕੀ ਧੜਕਣਾਂ .

ਨੀਂਦ ਉੱਡ ਜਾਂਦੀ ਓਹਦੀ ਯਾਦ ਚ ਖੰਬ ਲਾਕੇ ,

ਅੱਖਾਂ ਚ ਸੁਪਨਿਆ ਦਾ ਰੜਕਣਾ ਵੀ ਕੀ ਰੜਕਣਾ .

ਜਦ ਨਿਕਲ ਜਾਂਦੀ ਜਾਨ ਓਹਦੀ ਯਾਦ ਚ ,

ਫ਼ੇਰ ਉਸਦਾ ਵਾਪਸ ਪਰਤਣਾ ਵੀ ਕੀ ਪਰਤਣਾ.....

www.channi5798.blogspot.com
ਰੱਬ ਕਰੇ ਮੰਨਜ਼ੂਰ ਇੱਕੋ ਗੱਲ ਅਸੀਂ ਚਾਹੀਏ,

ਤੂੰ ਅੱਖਾਂ ਸਾਵੇ ਹੋਵੇਂ ਜਦੋਂ ਦੁਨੀਆਂ ਤੋ ਜਾਈ ਏ..


ਇਸ ਸ਼ਰਤ ਤੇ ਪੁੱਗੇ ਸਾਨੂੰ ਪੋਟਾ ਪੋਟਾ ਹੋਣਾ,


ਤੂੰ ਗਿਣੇ ਪੋਟਿਆਂ ਤੇ ਅਸੀਂ ਗਿਣਤੀ ਚ ਆਈ ਏ..


ਤੇਰੇ ਕੋਲ ਬਿਹ ਕੇ ਸਾਨੂੰ ਮਹਿਸੂਸ ਹੁੰਦਾ ਕੀ,


ਸਾਥੋਂ ਹੁੰਦਾ ਨਹੀ ਬਿਆਨ ਕਿੰਨੇਂ ਗੀਤ ਲਿੱਖੀ ਜਾਈ ਏ..


ਨਿਗਾਹ ਤੇਰੇ ਵੱਲ ਜਾਵੇ ਤਾ ਗੁਣ ਦਿਸਦੇ ਨੇ ਲੱਖਾਂ,


ਐਬ ਦਿਸਦੇ ਕਰੋੜਾਂ ਜਦੋ ਸ਼ੀਸ਼ੇ ਸਾਵੇ ਜਾਈ ਏ..


ਕਿੰਨੇਂ ਚੰਨੀ ਦੇ ਗੁਨਾਹ ਬਖਸ਼ਾਉਣ ਵਾਲੇ ਰਹਿੰਦੇ,


ਦੇ ਦੇ ਆਗਿਆ ਕੇ ਮਾਫੀਆਂ ਮੰਗਣ ਕਦੋ ਆਈ ਏ....

www.channi5798.blogspot.com
ਉਤਲੀ ਹਵਾ 'ਚੋ ਮੁੜ ਪਿਆ ਧਰਤੀ ਤੇ ਆ ਰਿਹਾ,

ਔਕਾਤ ਦੇ ਵਿੱਚ ਰਹਿਣ ਦੀ ਆਦਤ ਮੈ ਪਾ ਰਿਹਾ,

ਓਏ ਚੰਗਾ ਹੋਇਆ ਮੇਰੇ ਬਿਨਾ ਉਹਨਾ ਦਾ ਸਰ ਗਿਆ,

ਮੈ ਉਹਦੀ ਯਾਦ ਤੋ ਪੱਲਾ ਛੁਡਾ ਰਿਹਾ,

ਮਿੱਠੀਆ ਗੱਲਾਂ ਵਿੱਚ ਆਉਣ ਦੀ ਆਦਤ ਹੈ ਚਿਰਾਂ ਦੀ,

ਰੱਜਿਆ ਨਹੀ ਹਾਲੇ ਵੀ ਧੋਖੇ ਹੀ ਮੈ ਖਾ ਰਿਹਾ,

ਮੈ ਕਿੰਨੇ ਜੋਗਾ ਪੁਹੰਚ ਕਿੰਨੀ ਸੋਚ ਦਾ ਕਿਓ ਨਹੀ,

ਲੇਖਾ ਵਿੱਚ ਜੋ ਲਿਖਿਆ ਨਹੀ ਮੈ ਕਾਤੋ ਚਾਹ ਰਿਹਾ....?

www.channi5798.blogspot.com

ਬੁੱਲਾਂ ਉੱਤੇ ਕਿੰਨੇ ਹੀ ਜਵਾਬ ਰੌਂਦੇ ਹੌਣਗੇ,

ਡੋਬਕੇ ਦੌ ਦਿਲਾਂ ਨੂੰ ਛਨਾਬ ਰੌਂਦੇ ਹੌਣਗੇ,

ਦੌ ਪਲ ਬਹਿਕੇ ਮਾਰਗੇ ਊਡਾਰੀ ਜੋ,

ਓਨਾਂ ਤਿਤਲੀਆਂ ਨੂੰ ਗੁਲਾਬ ਰੌਂਦੇ ਹੌਣਗੇ,

ਪਾਗਲਾਂ ਦੇ ਵਾਂਗ ਕਰ ਖੁਦ ਨਾਲ ਗੱਲਾਂ ਹੀ,

ਉੱਚੀ-ਉੱਚੀ ਜਨਾਬ ਰੌਂਦੇ ਹੌਣਗੇ,

ਮਾਰਕੇ ਊਡਾਰੀ ਜੋ ਸੀ ਬਦਲਾਂ ਨੂੰ ਚੁੰਮਦੇ,

ਪਿੰਜਰੇ ਚ ਬੰਦ ਓਹ ਊਕਾਬ ਰੌਂਦੇ ਹੌਣਗੇ,

ਰੀਝਾਂ ਦਿਆਂ ਪਾ ਕੇ ਲ਼ੀਰਾਂ ਗਲ ਵਿੱਚ ਰਾਤਾਂ ਨੂੰ,

ਅੱਖਾਂ ਦਿਆਂ ਗਲੀਆਂ ਚ ਖ੍ਹਵਾਬ ਰੌਂਦੇ ਹੌਣਗੇ,

ਕੱਲੇ ਕਿਤੇ ਬਹਿਕੇ ਓਹ ਕਰ-ਕਰ ਯਾਦ ਸਾਨੂੰ,

ਮੁੱਖ ਉੱਤੇ ਰੱਖਕੇ ਕਿਤਾਬ ਰੌਂਦੇ ਹੌਣਗੇ,

ਫ਼ਰੌਲੀਂ ਤੂੰ ਪੁਰਾਣੀਆਂ ਕਿਤਾਬਾਂ ਕਿਤੇ ਗੌਰ ਨਾਲ,

ਯਾਰਾ ਤੈਨੂੰ ਦਿੱਤੇ ਜੋ ਗੁਲਾਬ ਰੌਂਦੇ ਹੌਣਗੇ...

www.channi5798.blogspot.com
ਮਿਰਜੇ ਦੇ ਤੀਰ ਤੇ ਵਾਰਿਸ਼ ਦੀ ਹੀਰ,
ਲੋਕੀ ਲੱਭਦੇ ਫਿਰਨਗੇ |

ਪਂਜਾਬ ਦੀ ਬਹਾਰ ਤੇ ਪਂਜਾਬੀ ਸੱਭਿਆਚਾਰ,
ਲੋਕੀ ਲੱਭਦੇ ਫਿਰਨਗੇ |

ਕੋਇਲ ਦੀ ਕੂਕ ਤੇ ਬਿਂਦਰਖੀਐ ਦੀ ਹੂਕ,
ਲੋਕੀ ਲੱਭਦੇ ਫਿਰਨਗੇ |

ਪਿੰਡ ਦੀਆ ਗਲੀਆਂ ਤੇ ਮਾਨਕ ਦੀਆ ਕਲੀਆ,
ਲੋਕੀ ਲੱਭਦੇ ਫਿਰਨਗੇ |

ਸ਼ਿਵ ਦੇ ਗੀਤ ਤੇ ਪੰਜਾਬ ਦਾ ਸੰਗੀਤ,
ਲੋਕੀ ਲੱਭਦੇ ਫਿਰਨਗੇ |

ਤੱਕਰੀ ਤੇ ਵੱਟੇ ਤੇ ਸਿਰਾਂ ਤੇ ਦੂਪੱਟੇ,
ਲੋਕੀ ਲੱਭਦੇ ਫਿਰਨਗੇ |

ਮਾਂ ਦਾ ਪਿਆਰ ਤੇ "ਚੰਨੀ" ਵਰਗਾ ਯਾਰ,
ਲੋਕੀ ਲੱਭਦੇ ਫਿਰਨਗੇ |

www.channi5798.blogspot.comਸ਼ੌਕ ਨਹੀ ਸੀ ਸਾਨੂੰ ਆਸ਼ਕੀ ਦਾ,

ਹਰਕਤਾ ਉਸ ਦੀਆ ਨੇ ਆਸ਼ਕ ਬਣਾ ਦਿੱਤਾ,

ਆਪਣੇ ਆਪ ਵਿੱਚ ਰਹਿੰਦਾ ਸੀ ਮਸਤ ਕਦੇ,

ਅੱਜ ਯਾਦਾਂ ਉਹ ਦੀਆਂ ਨੇ ਗਮਾਂ ਵਿੱਚ ਪਾ ਦਿੱਤਾ,

ਜਿਹੜਾ ਦਾਰੂ ਤੋਂ ਨਫਰਤ ਕਰਦਾ ਸੀ,

ਪੈੱਗ ਓਸ ਨੇ ਬੁੱਲਾ ਨੂੰ ਲਵਾ ਦਿਤਾ

ਨਹੀਂ ਬਹਿੰਦਾ ਸੀ ਕਦੇ ਸ਼ਰਾਬੀਆ ਵਿੱਚ,

ਪਿਆਰ ਓਸ ਦੇ ਨੇ "ਵੈਲੀ" ਬਣਾ ਦਿੱਤਾ

ਪਿਆਰ ਓਸ ਦੇ ਨੇ "ਵੈਲੀ" ਬਣਾ ਦਿੱਤਾ........

www.channi5798.blogspot.com
ਜਿੰਦਗੀ ਤਾਂ ਜੀਅ ਰਿਹਾਂ,
ਇੱਕ ਕੁੜੀ ਦੀ ਉਡੀਕ ਵਿੱਚ,
ਉੰਝ ਓਹਦੀ ਉਡੀਕ ਤੋਂ ਬਿਨਾ,
ਹੋਰ ਕੋਈ ਬਹਾਨਾ ਨਹੀਂ ਏ ਜੀਣ ਦਾ !

ਜਦੋਂ ਮੇਰੇ ਕੋਲ ਸੀ ਤਾਂ,
ਕੋਈ ਵੀ ਪਲ ਓਹਨੂੰ ਵੇਖੇ ਬਿਨਾ ਨਈ ਸੀ ਗੁਜਰਦਾ,
ਹੁਣ ਓਹਦੀ ਤਸਵੀਰ ਵੇਖ ਕੇ ਹੀ ਸਾਰ ਲਈਦਾ,
ਕੀ ਕਰੀਏ ਹੋਰ ਕੋਈ ਬਹਾਨਾ ਨਈ ਏ ਜੀਣ ਦਾ !

ਅਜੇ ਤਾਈਂ ਆਪਣੇ ਦਿਲ ਨੂੰ ਪੁੱਛੀਦੈ,
ਕਿਹੜੀ ਗਲਤੀ ਦੀ ਸਜਾ ਮਿਲੀ ਏ ਤੈਂਨੂੰ,
ਦਿਲ ਵੀ ਸਾਰੇ ਦੋਸ਼ ਮਾੜੇ ਲੇਖਾਂ ਦੇ ਸਿਰ ਮੜ ਦਿੰਦੈ,
ਕੀ ਕਰੀਏ ਹੋਰ ਕੋਈ ਬਹਾਨਾ ਨਈ ਏ ਜੀਣ ਦਾ !


ਬਿਨਾ ਦੱਸਿਆਂ ਬਿਨਾ ਮਿਲਿਆਂ ਹੀ ਤੁਰ ਗਈ ਸੀ,
ਮੈ ਵੀ ਝੱਲਾ ਸੀ ਦਿਲ ਵਾਲੀ ਗੱਲ ਨਾ ਕਹਿ ਸਕਿਆ,
ਹੁਣ ਓਹਦੀ ਤਸਵੀਰ ਨਾਲ ਹੀ ਪਿਆਰ ਜਤਾ ਲਈਦੈ,
ਕੀ ਕਰੀਏ ਹੋਰ ਕੋਈ ਬਹਾਨਾ ਨਈ ਏ ਜੀਣ ਦਾ !

ਇੱਕ ਅਹਿਸਾਨ ਕਰ ਜਾਂਦੀ ਜਾਣ ਵੇਲੇ,
ਕੋਈ ਸਿਰਨਾਵਾਂ ਹੀ ਛੱਡ ਜਾਂਦੀ ਚਿੱਠੀ ਪਾਓਣ ਨੂੰ,
ਹੁਣ ਤਾਂ ਖੱਤ ਲਿਖ ਕੇ ਓਹਦੀ ਤਸਵੀਰ ਨੂੰ ਹੀ ਸੁਣਾ ਲੈਂਦਾ,
ਕੀ ਕਰੀਏ ਹੋਰ ਕੋਈ ਬਹਾਨਾ ਨਈ ਏ ਜੀਣ ਦਾ !

www.channi5798.blogspot.com
ਲੜਨ ਲੱਗਿਆਂ ਅੱਖਾਂ ਨੂੰ ਰੋਕਿਆ ਨਾ,
ਹੁਣ ਹੰਝੂ ਵਹਾਉਣ ਤੋਂ ਕਿਵੇਂ ਰੋਕਾਂ।

ਉਜੜੇ ਘਰਾਂ ਦੇ ਵਿਚ ਪਰਿੰਦਿਆਂ ਨੂੰ,
ਆਪਣੇ ਘਰ ਬਣਾਉਣ ਤੋਂ ਕਿਵੇਂ ਰੋਕਾਂ।

ਲੁੱਟੇ ਦਿਲ ਨੂੰ ਨਵੀਂ ਉਮੀਦ ਵਾਲੇ,
ਚੰਨੀ ਦੀਵੇ ਜਗਾਉਣ ਤੋਂ ਕਿਵੇਂ ਰੋਕਾਂ।

ਰੋਕ ਸਕਿਆ ਨਾ ਜਾਂਦੀ ਮਹਿਬੂਬ ਆਪਣੀ,
ਉਹਦੀ ਯਾਦ ਨੂੰ ਆਉਣ ਤੋਂ ਕਿਵੇਂ ਰੋਕਾਂ....

www.channi5798.blogspot.com
ਕਈ ਦਰਦ ਨੇ ਮੇਰੇ ਸੀਨੇ ਵਿਚ,

ਮੈ ਹਰ ਇਕ ਨੂ ਨਹੀ ਓਹ ਦਸਦਾ ਹਾਂ,

ਕੁਝ ਬੇਲੀ ਚਾਹੁੰਦੇ ਖੁਸ਼ ਰਹਾਂ,

ਬਸ ਓਹਨਾ ਖਾਤਿਰ ਹਸਦਾ ਹਾਂ...

www.channi5798.blogspot.com
ਮੇਰੇ ਦਿਲ ਵਿਚ ਓਠਦੇ ਖਿਆਲ ਕਈ,

ਮੈ ਕਿਓ ਨੀ ਅੱਗੇ ਜਾ ਸਕਿਆ,

ਕੀ ਮੇਰੀ ਕੋਈ ਮਜਬੂਰੀ ਸੀ,

ਜਾ ਨੂੰ ਰਾਸ ਨਾ ਆ ਸਕਿਆ,

ਅੱਜ ਹਰ ਥਾਂ ਮੇਰੇ ਚਰਚੇ ਨੇ,

ਇਹੀ ਤਾ ਮੈ ਕਦੇ ਚਹਿਆ ਸੀ,

ਚਾਹੇ ਹਾਰਿਆ ਵਿਚ ਹੀ ਹੈ,

ਨਾਮ ਜਿਤਿਆ ਵਿਚ ਨਹੀ ਆ ਸਕਿਆ....

www.channi5798.blogspot.com
ਅਸੀਂ ਓਹ ਅਥਰੂ ਨਹੀਂ

ਜਿਹੜੇ ਹਰ ਦਮ ਕਿਰਦੇ ਰਿਹਿੰਦੇ ਨੇ,

ਅਸੀਂ ਓਹ ਫੁੱਲਾਂ ਚੋਂ ਨਹੀਂ

ਜੋ ਬਿਨਾ ਮੌਸਮੋਂ ਖਿੜਦੇ ਰਿਹਿੰਦੇ ਨੇ,

ਅਸੀਂ ਓਹਨਾ ਚੋਂ ਨਹੀਂ

ਮਗਰ ਮਗਰ ਜੋ ਫਿਰਦੇ ਰਿਹਿੰਦੇ ਨੇ......

www.channi5798.blogspot.comਸਾਡੀ ਯਾਰੀ ਤੇ ਸੱਜਣਾ ਮਾਨ ਨਾ ਕਰੀਂ,

ਕੀਤੀ ਆ ਦੋਸਤੀ ਤੇਰੇ ਨਾਲ,

ਸਾਨੂ ਬਦਨਾਮ ਨਾ ਕਰੀਂ.,

ਮੈਂ ਗਰੀਬ ਹਾ, ਦੋਸਤੀ ਗਰੀਬ ਹੈ.

ਤੂ ਅਮੀਰਾਂ ਪਿਛੇ ਲੱਗ ਕੇ,


ਮੇਰੀ ਦੋਸਤੀ ਨੂੰ
ਨੀਲਾਮ ਨਾ ਕਰੀਂ.....

www.channi5798.blogspot.com


ਰੰਗ ਬਿਰੰਗੀ ਦੁਨੀਆ ਦੇ ਵਿੱਚ,ਕੀ ਕੀ ਰੰਗ ਵਿਖਾਉਂਦੇ ਲੋਕ

ਵਾਂਗ ਖਿਡੌਣਾ ਦਿਲ ਨਾਲ਼ ਖੇਡਣ,ਇੰਝ ਵੀ ਦਿਲ ਪਰਚਾਉਂਦੇ ਲੋਕ

ਆਪ ਕਿਸੇ ਦੀ ਗੱਲ ਨਾ ਸੁਣਦੇ,ਹੋਰਾਂ ਨੂੰ ਸਮਝਾਉਂਦੇ ਲੋਕ

ਪਹਿਲਾਂ ਜਿਗਰੀ ਯਾਰ ਕਹਾਉਂਦੇ,ਮਗਰੋਂ ਪਿੱਠ ਦਿਖਾਉਂਦੇ ਲੋਕ

ਹੋਰਾਂ ਦੀ ਗੱਲ ਭੰਡਦੇ ਫਿਰਦੇ,ਖ਼ੁਦ ਨੂੰ ਰਹਿਣ ਸਲਾਹੁੰਦੇ ਲੋਕ

ਪਤਾ ਨਹੀਂ ਕਿਉਂ ਆਪ ਨਾ ਕਰਦੇ,ਦੂਜਿਆਂ ਤੋਂ ਜੋ ਚਾਹੁੰਦੇ ਲੋਕ....

www.channi5798.blogspot.com

Saturday, October 25, 2008

ਸਾਡੇ ਹਾਸੇ ਦਾ ਗੁੱਸਾ ਨਾ ਯਾਰ ਕਰਦੇ,

ਕਹਿੰਦੇ ਤੇਰੇ ਦਿਲ ਚ ਦਿਸੇ ਨਾ ਦੁੱਖ ਕੋਈ,

ਕਿਹੰਦੇ 'ਚੰਨੀ' ਕੀ ਜਾਣੇ ਪਾਕ ਮੁਹੱਬਤ ਨੁੰ,

ਜਿਸਦੀ ਅੱਖ ਨਾ ਕਦੇ ਕਿਸੇ ਲਈ ਰੋਈ,

ਫਿਰ ਅਸੀ ਕਿਹਾ ਇਹ ਇਸ਼ਕੇ ਦੀਆ ਚੋਟਾ ਬੁਰੀਆ ਨੇ,

ਇਹ ਇਸ਼ਕ ਆਪ ਸਿਖਾਦਉਗਾ,

ਜੇ ਇਤਬਾਰ ਨਹੀ ਤਾ ਕਦੇ ਮੇਰਾ ਦਿਲ ਵੀ,

ਆਪਣੇ ਜਖਮ ਦਿਖਾਦਉਗਾ,

ਹਾਰ ਕੇ ਇਸ ਪਿਆਰ ਵਿੱਚ ਅਸੀ,

ਹਾਸੇ ਵਿੱਚ ਦੁੱਖ ਛੁਪਾਈ ਬੇਠੇ ਆ,

ਇੱਕ ਹੰਝੁ ਦਾ ਤੁੰ ਕਰੇ ਗੁੱਸਾ,

ਕਿਸੇ ਦੀ ਜੁਦਾਈ ਵਿੱਚ ਰੋ ਰੋ ਅਸੀ ਸੱਤਾ ਅਸਮਾਨਾਂ ਦੇ ਹੰਝੁ ਮੁਕਾਈ ਬੇਠੇ ਆ .....

www.channi5798.blogspot.com

ਅਜ ਪੁਛਿੱਆ ਸਾਨੂੰ ਯਾਰਾਂ ਨੇ,
ਆਪਨੇ ਬਾਰੇ ਕੁਜ ਦਸ ਦੇ.


ਅਸੀ ਹਸ ਕੇ ਆਖਿਆ ਓਹਨਾ ਨੂੰ,

ਦਿਲ ਰੌਂਦਾ ਏ ਬੁੱਲ ਹਸਦੇ.

ਕੀ ਦਿਸਏ ਯਾਰੋ ਆਪਨੇ ਬਾਰੇ,
ਪੁਤਲਾ ਹਾ ਮੈ ਮਿੱਟੀ ਦਾ.

ਤਿੰਨ ਰੰਗ ਮੁੱਕ ਜਾਦੇਂ ਜਦ ਓ ਸਜਨਾ,
ਵੇਲਾ ਆਉਂਦਾ ਚਾਦਰ ਚਿਟ੍ਟੀ ਦਾ.

ਯਾਰ ਬੋਲੇ ਏ ਗੱਲਾਂ ਤਾ ਸਬ ਆਮ ਏ,
ਕੀ ਤੇਰੇ ਬੁੱਲਾ ਉਤੇ ਵੀ ਕਿਸੇ ਕੁੜੀ ਦਾ ਨਾਮ ਏ.

ਕੀ ਸਾਡੇ ਵਾਂਗੂ ਵੀ ਹੈ ਤੇਰੇ ਦਿਲ ਵਿਚ ਕੋਈ ਵਸਦਾ,
ਓਹ੍ਲਾ ਕਾਹ੍ਤੋ ਰੱਖਿਆ ਯਾਰਾ ਤੁ ਛੇਤੀ ਕਿਊਂ ਨਈ ਦਸ੍ਦਾ.


ਮੈ ਕੇਹਾ ਯਾਰੋ ਤੁਸੀ ਹੁਨ,ਛੇੜੀ ਇਸ਼੍ਕ ਕਹਾਣੀ ਏ,
ਜਿਸਦੇ ਵਿਚ ਨੇ ਦੁਖ ਬਥੇਰੇ,ਨੇਣਾ ਵਿੱਚ ਖਾਰਾ ਪਾਣੀ ਏ.

ਕੀਤਾ ਸੀ ਅਸੀ ਇਸ਼ਕ ਕਿਸੇ ਨਾਲ,ਦਿਲ ਤੇ ਸੱਟ ਅਸੀ ਖਾਦੀ ਏ,
ਇਸ਼ਕ ਦੀ ਨਾ ਤੁਸੀ ਗਲ ਹੁਨ ਕਰੇਓ,ਇਸ ਕਮ ਚ ਸਿਰ੍ਫ ਬਰ੍ਬਾਦੀ ਏ.

ਯਾਰ ਬੋਲੇ ਹੁਨ ਛਡ ਇਸ਼੍ਕ ਨੁ,ਦਸ ਤੇਨੁ ਕੀ ਪਿਯਾਰਾ ਏ,
ਕੀ ਜਿੰਦਗੀ ਆਪਨੀ ਦਾ,ਤੁ ਲੁਟਿਆ ਕੋਈ ਨਜਾਰਾ ਏ.

ਸੋਚਿਆ ਕੀਵੇਂ ਦੱਸਿਏ,ਪਰ ਲੱਭਿਆ ਨਾ ਕੋਇ ਚਾਰਾ ਏ,
ਸਭ ਰਿਸ਼ਤੇ ਨਾਤੇ ਝੁਠੇ ਨੇ,ਇਕ ਸੱਚਾ ਰੱਬ ਦਾ ਸਹਾਰਾ ਏ....

www.channi5798.blogspot.com
ਅਸੀ ਹਾਂ ਚਿਰਾਗ ਉਮੀਦਾ ਦੇ ਸਾਡੀ ਕਦੇ ਹਵਾ ਨਾਲ ਬਣਦੀ ਨਹੀ,

ਤੁਸੀ ਘੁੰਮਣ ਘੇਰੀ ਹੋ ਜਿਸ ਦੀ ਬੇੜੀ ਤੇ ਮਲਾਹ ਨਾਲ ਬਣਦੀ ਨਹੀ,

ਤੁਹਾਨੂੰ ਨੀਵੇ ਚੰਗੇ ਲੱਗਦੇ ਨਹੀ ਸਾਡੀ ਪਰ ਉੱਚਿਆ ਨਾਲ ਬਣਦੀ ਨਹੀ,

ਤੁਸੀ ਚਾਪਲੂਸੀਆ ਕਰ ਲੈਦੇ ਥੋਡੀ ਸ਼ਰਮ ਹਿਆ ਨਾਲ ਬਣਦੀ ਨਹੀ,

ਤੁਸੀ ਦੁੱਖ ਤੇ ਪੀੜਾ ਜੋ ਦਿੰਦੇ ਅਹਿਸਾਸ ਉਹਨਾ ਦਾ ਸਾਨੂੰ ਏ,

ਅਸੀ 100 ਮਰਜ਼ਾ ਤੋ ਰੋਗੀ ਆ ਸਾਡੀ ਕਿਸੇ ਦਵਾ ਨਾਲ ਬਣਦੀ ਨਹੀ,

ਅਸੀ ਅੰਦਰੋ ਬਾਹਰੋ ਇੱਕੋ ਜਿਹੇ "ਚੰਨੀ" ਤਾਂ ਕਾਫਰ ਅਖਵਓਣੇ ਆ,

ਤੁਸੀ ਜੀਹਦੇ ਨਾਅ ਤੇ ਲੁੱਟ ਦੇ ਹੋ ਸਾਡੀ ਓਸ ਖੁਦਾ ਨਾਲ ਬਣਦੀ ਨਹੀ......

www.channi5798.blogspot.com

ਕੀ ਦਸਾਂ ਮੈਂ ਤੁਹਾਨੂੰ ਅਪਨੇ ਬਾਰੇ,

ਇਥੇ ਲਫਜਾਂ ਦੀ ਕੋਈ ਘਾਟ ਨਹੀਂ.,

ਕੀ ਲਿਖਾਂ ਮੈਂ ਅਪਨੀਆਂ ਵਡਿਆਈਆਂ ਨੂੰ,

ਇਥੇ ਐਬਾਂ ਦੀ ਵੀ ਕੋਈ ਘਾਟ ਨਹੀਂ.,

ਕਰ ਸਕਦਾ ਕਿਵੇਂ ਬਿਆਨ ਮੈਂ ਅਪਨੇ ਆਪ ਨੂੰ ਆਪ,

ਜਿੰਦਗੀ ਐ ਇਹ ਮੇਰੀ ਕੋਈ ਕਿਤਾਬ ਚ' ਲਿਖਿਆ ਪਾਠ ਨਹੀਂ,

ਪੁੱਛਣਾ ਹੋਵੇ ਜੇ ਮੇਰੇ ਬਾਰੇ ਤਾਂ ਪੁਛੋ ਮੇਰੇ ਰੱਬ ਕੋਲੋ,

ਉਸ ਤੋਂ ਵੱਡੀ ਦੁਨਿਆ ਦੇ ਵਿੱਚ ਹੋਰ ਕੋਈ ਦਾਤ ਨਹੀਂ,

ਕਰ ਸਕਦਾਂ ਪਾਰ ਸਮੁੰਦਰਾਂ ਨੂੰ ਤੇ ਚਿਰ ਸਕਦਾਂ ਪਹਾੜਾਂ ਨੂੰ,

ਇਹ ਵੀ ਉਹਦੀ ਮੇਹਰ ਐ ਲੋਕੋ ਕੋਈ ਮੂੰਹੋਂ ਨਿਕਲਿਆ ਵਾਕ ਨਹੀਂ.....


www.channi5798.blogspot.comਦੁਸ਼ਮਨ ਕਰ ਜਾਏ ਵਾਰ ਤਾਂ ਸੀਨੇ ਜਰ਼ ਲਾਂਗੇ

ਯ਼ਾਰ ਕਰੇ ਪਿੱਠ ਵਾਰ ਤਾਂ ਓਹਦਾ ਕੀ ਕਰੀਏ

ਇਸ਼ਕ ਸਮੁੰਦਰ ਤਰਨਾਂ ਕਹਿੜਾ ਔਖ਼ਾ ਏ

ਯ਼ਾਰ ਡੋਬੇ ਵਿੱਚਕਾਰ ਤੇ ਓਹਦਾ ਕੀ ਕਰੀਏ

ਜਿਨ ਸੱਜਣਾਂ ਬਿਨ ਦੁਨੀਆਂ ਤੇ ਨਈਂ ਦੌ ਪਲ਼ ਵੀ ਭਰਵਾਸਾ

ਓਹ ਸੱਜਣਂ ਜਦੋਂ ਜਿੰਦਗੀ ਵਿੱਚੋਂ ਵੱਟ ਜਾਂਦੇ ਨੇ ਪਾਸਾ

ਪੀੜਾਂ ਐਵੀਂ ਸੀਨੇ ਦੇ ਵਿੱਚ ਦੱਬ ਲੈਂਦੇ

ਪਰ ਯ਼ਾਰ ਪੁੱਛੇ ਨਾ ਸਾਰ਼ ਤੇ ਓਹਦਾ ਕੀ ਕਰੀਏ

ਕੀਤੀਆਂ ਹੋਵਣਂ ਜਦੋਂ ਕਿਸੇ ਨੂੰ ਦੋਵੀਂ ਹੱਥੀ ਛਾਂਵਾਂ

ਓਹ ਸੱਜਣਂ ਗ਼ੈਰਾਂ ਨਾਲ ਰਲ਼ ਜਦੋਂ ਵੱਡ ਜਾਂਦੇ ਨੇ ਬਾਹਵਾਂ

ਗ਼ੈਰਾਂ ਕੋਲੋਂ ਜਿੱਤਣਾਂ ਸਾਨੂੰ ਆਉਂਦਾ ਏ

ਆਪਣੇਂ ਈ ਦੇ ਜਾਣਂ ਹਾਰ ਤੇ ਓਹਦਾ ਕੀ ਕਰੀਏ

ਪਰੀਤ਼ ਨੇ ਖੋਇਆ ਇੱਕ ਤੇ ਓਹਨੂੰ ਮਿਲ ਗਏ ਹੋਰ ਹਜ਼ਾਰਾਂ

ਪੈਰਾਂ ਹੇਠਾਂ ਤਲੀਆਂ ਦਿੱਤੀਆਂ ਨਾਗਰੇ ਵਰਗੇ ਯ਼ਾਰਾਂ

ਪੈਰਾਂ ਹੇਠਾਂ ਤਲੀਆਂ ਦਿੱਤੀਆਂ ਮੁਲਤਾਨੀ ਜਹੇ ਯ਼ਾਰਾਂ

ਤੁਰ ਗਏ ਜਹਿੜੇ ਓਹ ਵੀ ਸੀ ਉੰਝ ਫ਼ੁੱਲਾਂ ਜਹੇ

ਪਰ ਕਿਸੇ ਦਾ ਬਣਂ ਗਏ ਹਾਰ ਤੇ ਓਹਦਾ ਕੀ ਕਰੀਏ

ਹਾਏ ਓਹਦਾ ਕੀ ਕਰੀਏ, ਹਾਏ ਓਹਦਾ ਕੀ ਕਰੀਏ.....

www.channi5798.blogspot.com


Wednesday, October 15, 2008

ਜਿਸ ਕੇ ਪਾਸ ਕੁਝ ਨਹੀ ਹੋਤਾ,

ਉਸ ਪੇ ਦੁਨੀਆ ਹਸਤੀ ਹੈ,

ਜਿਸ ਕੇ ਪਾਸ ਸਭ ਕੁਝ ਹੋਤਾ ਹੈ,

ਉਸ ਸੇ ਦੁਨੀਆ ਜਲਤੀ ਹੈ,

ਹਮਾਰੇ ਪਾਸ ਆਪ ਜੈਸਾ ਦੋਸਤ ਥਾ,

ਜਿਸੇ ਪਾਨੇ ਕੇ ਲੀਏ ਦੁਨੀਆ ਤਰਸਤੀ ਹੈ...

www.channi5798.blogspot.com

Monday, October 13, 2008

ਜੇ ਯਾਰ ਮੇਰੇ ਨਾਲ ਗੁੱਸੇ ਹੈ ਕੋਈ ਕਮੀ ਮੇਰੇ ਵਿੱਚ ਹੋਵੇਗੀ

ਦਿਲਦਾਰ ਮੇਰੇ ਨਾਲ ਗੁੱਸੇ ਹੈ ਕੋਈ ਕਮੀ ਮੇਰੇ ਵਿੱਚ ਹੋਵੇਗੀ

ਜਿਸ ਦੇ ਸਿਰ ਤੋਂ ਉਡਦਾ ਸੀ ਉਹ ਨਾਲ ਮੇਰੇ ਅੱਜ ਗੁੱਸੇ ਹੈ

ਕੋਈ ਕਮੀ ਮੇਰੇ ਵਿੱਚ ਹੋਵੇਗੀ ਰੁਕਣਾ ਸੀ ਜਿੱਥੇ ਰੁਕਿਆ ਨਹੀਂ

ਝੁਕਣਾ ਸੀ ਜਿੱਥੇ ਝੁਕਿਆ ਨਹੀਂ ਜੇ ਸਮੇਂ ਦੀ ਚਾਲ ਨੂੰ ਤੱਕਿਆ ਨਹੀਂ

ਜੋ ਬਣਨਾ ਸੀ ਬਣ ਸਕਿਆ ਨਹੀਂ ਕੋਈ ਕਮੀ ਮੇਰੇ ਵਿੱਚ ਹੋਵੇਗੀ

ਕੋਈ ਕਮੀ ਮੇਰੇ ਵਿੱਚ ਹੋਵੇਗੀ ਕਿਸੇ ਦਿਲ ਵਿੱਚ ਫੇਰਾ ਪਾਇਆ ਨਹੀਂ

ਜੇ ਕਿਸੇ ਨੇ ਮੈਨੂੰ ਚਾਹਿਆ ਨਹੀਂ ਮੁੱਖ ਕਿੰਨੇ ਸੋਹਣੇ ਹੋਰ ਸੋਹਣੇ

ਨਾਮ ਕਿਸੇ ਤੇ ਮੇਰਾ ਆਈਆ ਨਹੀਂ ਕੋਈ ਕਮੀ ਮੇਰੇ ਵਿੱਚ ਹੋਵੇਗੀ

ਕੋਈ ਕਮੀ ਮੇਰੇ ਵਿੱਚ ਹੋਵੇਗ ਗ਼ੈਰਾਂ ਦੇ ਰੂਪ ਨੂੰ ਸੇਕਦੀਆਂ

ਹੋਰਾਂ ਨੂੰ ਮੱਥਾ ਟੇਕਦੀਆਂ ਦੋ ਅੱਖਾਂ ਬਹੁਤ ਪਸੰਦ ਮੈਨੂੰ

ਜੋ ਮੇਰੇ ਵੱਲ ਨਾ ਤੱਕਦੀਆਂ ਕੋਈ ਕਮੀ ਮੇਰੇ ਵਿੱਚ ਹੋਵੇਗੀ

ਕੋਈ ਕਮੀ ਮੇਰੇ ਵਿੱਚ ਹੋਵੇਗੀ ਕਈਆਂ ਤੋਂ ਝੂਠਾ ਪੈ ਗਿਆ ਮੈਂ

ਕਈਆਂ ਦੇ ਮਨ ਤੋਂ ਲਹਿ ਗਿਆ ਮੈਂ ਮੇਰੇ ਨਾਲ ਦੇ ਅੱਗੇ ਲੰਘ ਗਏ

ਜੇ ਇਕੱਲਾ ਪਿੱਛੇ ਰਹਿ ਗਿਆ ਮੈਂ ਕੋਈ ਕਮੀ ਮੇਰੇ ਵਿੱਚ ਹੋਵੇਗੀ

ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ ਕੋਈ ਕਮੀ ਮੇਰੇ ਵਿੱਚ ਹੋਵੇਗੀ........

www.channi5798.blogspot.com
ਮਤਲਬ ਕੱਢ ਪਾਸਾ ਵੱਟ ਲਿਆ ਹੁੰਦਾ ਮੈਂ,ਮੰਗ ਬੈਠਾ ਤੈਨੂੰ ਤੈਥੋਂ ਐਨਾ ਹੀ ਕਸੂਰ ਏ,

ਮਿਲ ਗਈ ਏਂ ਕੀ ਅੱਜ ਮਿਲ ਕੇ ਵੀ ਦੂਰ ਏਂ ਸੁਣਦੀ ਨਾ ਤੂੰ ਮੈਨੂੰ ਦੱਸਣਾ ਨਾ ਆਵੇ ਨੀ,

ਬੁੱਲਾਂ ਤੇ ਨਾ ਆਉਂਦੀ ਗੱਲ ਅੱਖ ਦੱਸ ਜਾਵੇ ਨੀ,ਲੱਗਦਾ ਏ ਮੇਰੇ ਵਾਂਗ ਤੂੰ ਵੀ ਮਜਬੂਰ ਏਂ,

ਮਿਲ ਗਈ ਏਂ ਕੀ ਅੱਜ ਮਿਲ ਕੇ ਵੀ ਦੂਰ ਏਂ ਇਸ਼ਕ ਤੇਰੇ 'ਚ' ਮੈਨੂੰ ਆਪਣੀ ਕੋਈ ਹੋਸ਼ ਨਾ,

ਮੰਨਦਾ ਨਾ ਦਿਲ ਉਂਜ ਮੇਰਾ ਤਾਂ ਕੋਈ ਦੋਸ਼ ਨਾ,ਪਿਆਰ ਵਾਲੀ ਅੱਗ ਕਹਿੰਦਾ ਸੇਕਣੀ ਜਰੂਰ ਏ....

www.channi5798.blogspot.com

ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ,ਮਾਂ ਏ ਠੰਡੜੀ ਛਾਂ ਓ ਦੁਨੀਆਂ ਵਾਲੇਓ,

ਮਾਂ ਬਿਨਾ ਨਾ ਕੋਈ ਲਾਡ ਲਡੋਦਾਂ, ਰੋਦਿਆਂ ਨੂੰ ਨਾ ਚੁੱਪ ਕਰਾਓਦਾਂ,

ਖੋ ਲੈਦੇਂ ਟੁੱਕ ਕਾਂ ਓ ਦੁਨੀਆਂ ਵਾਲੇਓ,ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ,

ਬੱਚਿਆਂ ਦਾ ਦੁੱਖ ਮਾਂ ਨਾ ਸਹਿੰਦੀ, ਗਿੱਲੀ ਥਾਂ ਤੇ ਆਪ ਏ ਪੈਂਦੀ,

ਪਉਦੀਂ ਸੁੱਕੀ ਥਾਂ ਓ ਦੁਨੀਆਂ ਵਾਲੇਓ.ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ,

ਮਾਂ ਬਿਨਾਂ ਏ ਘੁੱਪ ਹਨੇਰਾ, ਸੁੰਨਾਂ ਦਿਸਦਾ ਚਾਰ ਚੁਫੇਰਾ,ਕੋਈ ਨਾ ਫੜਦਾ ਬਾਂਹ ਓ ਦੁਨੀਆਂ ਵਾਲੇਓ,

ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ,ਮਾਂ ਦੀ ਪੂਜਾ ਰੱਬ ਦੀ ਪੂਜਾ, ਮਾਂ ਤਾਂ ਰੱਬ ਦਾ ਰੂਪ ਐ ਦੂਜਾ,

ਮਾਂ ਐ ਰੱਬ ਦਾ ਨਾਂ ਓ ਦੁਨੀਆਂ ਵਾਲੇਓ.ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ,

ਰੱਬਾ ਦੇਵ ਕਰੇ ਅਰਜੋਈ, ਬੱਚਿਆਂ ਦੀ ਮਾਂ ਮਰੇ ਨਾ ਕੋਈ,ਸਿਰ ਤੋਂ ਉਠਦੀ ਛਾਂ ਓ ਦੁਨੀਆਂ ਵਾਲੇਓ,

ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ.ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ.ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲੇਓ...

www.channi5798.blogspot.com
ਸਾਡੇ ਰੰਗ ਫਿੱਕੇ ਪੈ ਗਏ,ਹੁਣ ਹੋਰ ਕਿਸੇ ਦੇ ਰੰਗ ਵਿੱਚ ਹੁਣ ਰੰਗ ਹੋ ਗਈ ....

ਹੁਣ ਹੋਰਾਂ ਦੇ ਤਾਂ BRACELIT ਵੀ FIT ਹੋ ਗਏ,ਸਾਡੀ ਵੰਗ ਵੀ ਹੁਣ ਤੇਰੇ ਤੰਗ ਹੋ ਗਈ ....

ਹੋਰਾਂ ਨਾਲ਼ ਤੂੰ ਜਾਕੇ ਪੀਵੇਂ COCA COLA,ਸਾਡੀ ਵਾਰੀ ਕਹਿੰਦੀ ਮੈਨੂੰ ਖੰਘ ਹੋ ਗਈ ....

ਹੋਰਾਂ ਨਾਲ਼ ਹੋ ਗਈ ਇੰਨੀ FRANK ਕੁੜੀਏ,ਸਾਡੀ ਵਾਰੀ MADAM ਨੂੰ ਸੰਗ ਹੋ ਗਈ ....

ਤੈਨੂੰ ਮਿਲ਼ ਗਿਆ ਹੁਣ ਗੱਡੀ ਵਾਲ਼ਾ ਯਾਰ,ਸਾਡੇ ਵਾਰੀ ਕਹਿੰਦੀ ਠੰਡ ਹੋ ਗਈ ....

www.channi5798.blogspot.com

Sunday, October 12, 2008

ਨਾਲ ਚਰਖਿਆਂ ਦੇਸ਼ ਨਹੀਂ ਅਜ਼ਾਦ ਹੋਇਆ
ਐਂਵੇ ਲੋਕ ਗਾਂਧੀ ਵਰਗਿਆਂ ਨੂੰ ਸਿਹਰਾ ਬੰਨ੍ਹਾਈ ਫ਼ਿਰਦੇ,
ਉਹਨਾਂ ਦੀਆਂ ਧੋਤੀਆਂ ਨਾਲ ਨਹੀਂ ਅੰਗਰੇਜ਼ੀ ਸਰਕਾਰ ਹਿੱਲੀ
ਫ਼ੋਟੋ ਜਿੰਨ੍ਹਾ ਦੀ ਨੋਟ 'ਤੇ ਛਪਾਈ ਫ਼ਿਰਦੇ,
ਖੂਨ ਡੋਲ੍ਹ ਕੇ ਜਿੰਨ੍ਹਾ ਲਈ ਅਜ਼ਾਦੀ
ਕੁਰਬਾਨੀ ਉਹਨਾਂ ਦੀ ਅੱਜ ਦਿਲੋਂ ਭੁਲਾਈ ਫ਼ਿਰਦੇ,
ਭੁੱਲ ਗਏ ਸਾਰੇ ਭਗਤ ਸਿੰਘ ਵਰਗੇ ਸੂਰਮਿਆਂ ਨੂੰ
ਐਂਵੇ ਲੋਕ ਗਾਂਧੀ ਨੂੰ ਬਾਪੂ ਬਣਾਈ ਫ਼ਿਰਦੇ........

www.channi5798.blogspot.com
ਜੀ ਜੀ ਬੋਲਣ ਨਾਲ ਕਦੇ ਵੀ ਇੱਜ਼ਤ ਨਹੀ ਘੱਟ ਦੀ
ਮਿੱਠਾ ਬੋਲੀਏ ਨੀਵੇਂ ਰਹਿ ਚੰਗਿਆਈ ਦੇ ਤੱਤ ਜੀ
ਲੋਕੋ ਆਪਣਾ ਕਦੇ ਵੱਕਾਰ-ਵਿਹਾਰ ਗਵਾਈ ਏ ਨਾ
ਸੱਚ ਸਿਆਣੇ ਕਹਿੰਦੇ ਆਪਣਾ ਆਪ ਵਿਖਾਈ ਏ ਨਾ,,

ਚਾਰ ਦਿਨਾਂ ਦਾ ਮੇਲਾ ਇਹ ਜੱਗ ਲੜ ਕੇ ਕੀ ਲੇਣਾ
ਰੱਲ ਕੇ ਵੰਡੀਏ ਪਿਆਰ ਏਥੇ ਸਦਾ ਬੇਠੇ ਨਹੀ ਰਹਿਣਾ
ਨਿੱਕੀ ਗੱਲ ਤੋਂ ਤੋਹਮਤ ਦੇ ਸਿਰ ਤਾਜ ਸਜਾਈ ਏ ਨਾ
ਸੱਚ ਸਿਆਣੇ ਕਹਿੰਦੇ ਆਪਣਾ ਆਪ ਵਿਖਾਈ ਏ ਨਾ........

www.channi5798.blogspot.com
ਤੇਰੀ ਦੋਸਤੀ ਤੇ ਜਦੌਂ ਦਾ ਨਾਜ਼ ਹੋ ਗਿਆ

ਸਾਡਾ ਵਖਰਾ ਜਿਉਨ ਦਾ ਅੰਦਾਜ਼ ਹੌ ਗਿਆ

ਜਦੌਂ ਦੇ ਮਿਲੇ ਹੌ ਤੁਸੀਂ ਯਾਰੋ

ਇੰਜ ਜਾਪੇ ਜੱਗ ਤੇ ਸਾਡਾ ਰਾਜ ਹੋ ਗਿਆ...

www.channi5798.blogspot.com
ਛੁੱਟੀ ਵੇਲੇ ਆਪੋ ਆਪਣੇ ਪਿੰਡਾਂ ਨੂੰ ਜਾਣਾ
ਤੇਰਾ ਪਤਾ ਨੀ ਪਰ ਮੇਰਾ ਦਿਲ ਘਟਦਾ ਹੀ ਜਾਣਾ....
ਜਿਹੜੀ ਥਾਂ ਤੋਂ ਦੇ ਆਪਣੇ ਪਿੰਡ ਰਾਹ ਨਿਖੜਦੇ ਸੀ,
ਜਿਹੜੀ ਥਾਂ ਤੇ ਉਹ ਵੀ ਸਾਡੇ ਵਾਂਗ ਵਿਛੜਦੇ ਸੀ....
ਬੁੱਲੀਆਂ ਵਿੱਚ ਮੁਸਕਾ ਕੇ ਤੇਰਾ ਮੁੜ ਕੇ ਵੇਖਣਾ ਉਹ,
ਜਾਂਦੇ ਜਾਂਦੇ ਨਜਰਾਂ ਦੇ ਨਾਲ ਮੱਥਾ ਟੇਕਣਾ ਉਹ....
ਕੀ ਦੱਸਾ ਕੇ ਪੈਡਲ ਕਿੰਨੇ ਭਾਰੇ ਲਗਦੇ ਸੀ,
ਸਾਈਕਲ ਹੋਲੀ ਮੇਰੇ ਵਾਂਗ ਚਲਾਉਦੀ ਸੀ ਕੇ ਨਹੀ....
ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀ ਪੁੱਛਦਾ,
ਉਨਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕੇ ਨਹੀ...

www.channi5798.blogspot.comਚੰਗੇ ਮਾੜੇ ਦਿਨ ਰਹਿੰਦੇ ਸਾਰਿਆਂ ਤੇ ਚਲਦੇ,
ਦੁੱਖ ਸੁੱਖ ਵਿਹੜਾ ਰਹਿੰਦੇ ਸਾਰਿਆਂ ਦਾ ਮੱਲਦੇ
ਜਾਂਦੀ ਨਹੀ ਵਿਆਹੀ ਦੀ ਜੇ ਨਹੀ ਵਿਆਹੀ ਦੀ,
ਮਸਤੀ ਚ ਰਹੀਏ ਗੱਲ ਦਿਲ ਤੇ ਨਹੀ ਲਾਈ ਦੀ

ਉੱਠ ਕਾਕਾ ਕੰਮ ਕਰ ਬਾਪੂ ਮਾਰੇ ਝਿੱੜਕਾਂ,
ਲਾਡਲਾ ਨਾ ਗੁੱਸੇ ਹੋ ਜੇ ਬੇਬੇ ਲੇਂਦੀ ਬਿੜਕਾਂ
ਤੋੜੀਏ ਨਾ ਡੱਕਾ ਹਾਂਜੀ ਹਾਂਜੀ ਕਰੀ ਜਾਈ ਦੀ,
ਮਸਤੀ ਚ ਰਹੀਏ ਗੱਲ ਦਿਲ ਤੇ ਨਹੀ ਲਾਈ ਦੀ

ਪੇਪਰਾਂ ਚ ਫਿਕਰ ਨੀ ਹੁੰਦੀ ਪਾਸ ਫ਼ੇਲ੍ਹ ਦੀ,
24 ਘੰਟੇ ਕਾਟੋ ਰਹਿੰਦੀ ਫੁੱਲਾਂ ਉਤੇ ਖੇਲ ਦੀ
ਲੁਟੀਏ ਨਜ਼ਾਰੇ ਜ਼ਿੰਦਗਾਨੀ ਤੇ ਲੁਟਾਈ ਦੀ,
ਮਸਤੀ ਚ ਰਹੀਏ ਗੱਲ ਦਿਲ ਤੇ ਨਹੀ ਲਾਈ ਦੀ

ਰੱਜ ਕੇ ਸ਼ੌਕੀਨ ਸਾਨੂੰ ਸ਼ੌਂਕ ਖਾਣ ਪੀਣ ਦਾ,
ਢਿਲੋਂ ਕਹਿੰਦਾ ਸੁਪਨਾ ਨਾ ਵੇਖੀਏ ਹਸੀਨ ਦਾ
ਸਾਡੇ ਉਤੇ ਰਹਿੰਦੀ ਅੱਖ ਸਦਾ ਵੱਡੇ ਭਾਈ ਦੀ
ਮਸਤੀ ਚ ਰਹੀਏ ਗੱਲ ਦਿਲ ਤੇ ਨਹੀ ਲਾਈ ਦੀ.........

www.channi5798.blogspot.com
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ
ਪਡ਼ੀਏ ਤਾਂ ਤੇਰਾ ਖਤ ਹੈ,ਸੁਣੀਏ ਤਾਂ ਤੇਰੀ ਸੋਅ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ

ਜੋ ਤੂੰ ਉਮਰ ਭਰ ਜਗਾਏ, ਤੇ ਦਰੀਂ ਘਰੀਂ ਟਿਕਾਏ
ਤੇਰੇ ਚਿਹਰੇ ਉੱਤੇ ਅੱਜ ਵੀ ,ਓਹਨਾ ਦੀਵਿਆਂ ਦੀ ਲੋਅ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ

ਤੇਰੇ ਲਫ਼ਜ ਨੇ ਲ਼ਹੂ ਵਿੱਚ,ਤੇਰਾ ਰਾਗ ਹੈ ਰ਼ਗਾਂ ਵਿੱਚ
ਐ ਗਜ਼ਲ ਵਸੇਂ ਤੂੰ ਸਾਹੀਂ,ਤੇਰੇ ਤੋਂ ਕੀ ਲੁਕੋ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ

ਜੋ ਵੀ ਬਾਤ ਤੂੰ ਕਹੀ ਹੈ, ਸੱਜਰੀ ਹਵਾ ਜਿਹੀ ਹੈ
ਇਹ ਬਹਾਰ ਦਾ ਸੁਨੇਹਾ,ਤੇ ਸਵੇਰਿਆਂ ਦੀ ਸੋਅ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ

ਇਹ ਚੰਨ ਦੀ ਚਾਨਣੀ ਵੀ, ਧੁੱਪ ਦਾ ਹੀ ਤਰਜ਼ਮਾ ਹੈ
ਤੇ ਇਹ ਧੁੱਪ ਵੀ ਓਡ਼ਕਾਂ ਨੂੰ, ਕਿਸੇ ਬਲ ਰਹੇ ਦੀ ਲੋਅ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ

ਨਫ਼ਰਤ ਦੇ ਤੀਰ ਚਲਦੇ,ਐਪਰ ਨਾ ਮੈਨੂੰ ਖਲ਼ਦੇ
ਮੇਰੀ ਆਤਮਾ ਦੁਆਲੇ ,ਤੇਰੇ ਪਿਆਰ ਦੀ ਸੰਜੋ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ

ਤੇਰੇ ਲਫ਼ਜ ਨੇ ਲ਼ਹੂ ਵਿੱਚ,ਤੇਰਾ ਰਾਗ ਹੈ ਰ਼ਗਾਂ ਵਿੱਚ
ਐ ਗਜ਼ਲ ਵਸੇਂ ਤੂੰ ਸਾਹੀਂ,ਤੇਰੇ ਤੋਂ ਕੀ ਲੁਕੋ ਹੈ
ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ.....

www.channi5798.blogspot.com
ਸਾਨੂੰ ਕਹਿੰਦੇ ਆ ਪੰਜਾਬੀ,
ਟੌਰ ਰੱਖੀਦੀ ਨਵਾਬੀ,

ਨਹੀਓਂ ਕਰੀਦੀ ਖਰਾਬੀ,
ਅਜਮਾਕੇ ਵੇਖ ਲਓ. .

ਸਾਡੇ ਗੀਤ ਆ ਅਵੱਲੇ,
ਕਰ ਦਿੰਦੇ ਬੱਲੇ-ਬੱਲੇ

ਹੋ ਨਹੀਓਂ ਕਿਸੇ ਨਾਲੋਂ ਥੱਲੇ,
ਅਜਮਾਕੇ ਵੇਖ ਲਓ. .

ਜਿਉਣਾ ਅਣੱਖ ਨਾਲ, ਮਰਨਾ ਧਰਮ ਵਾਸਤੇ
ਸਾਨੂੰ ਦਿਲ ਨਾਲ ਵੇਖ ਜੇ ਨਹੀਂ ਅੱਖਾਂ ‘ਤੇ ਯਕੀਨ,

ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ
ਚੋਗਾ ਸਾਦਗੀ ਦਾ ਪਾ ਕੇ ਜੋ ਦਿਲਾਂ ਨੂੰ ਠੱਗਦੇ,

ਅਸੀਂ ਐਨੇ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ
ਅਸੀਂ ਐਨੇ ਵੀ ਨੀ ਮਾੜੇ ਜਿੰਨੇ ਤੈਨੂੰ ਲੱਗਦੇ ....

www.chanii5798.blogspot.com

ਚੰਨੀ ਵਰਗਾ ਨਹੀਓਂ ਲੱਭਣਾ ਦੁਨੀਆਂ ਭਾਵੇਂ ਛਾਂਣ ਲਈ,

ਯਾਰਾ ਇਸ਼ਕ ਮੁਹੱਬਤ ਦੀ ਜਦ ਮਰਜੀ ਰਮਜ ਪਛਾਣ ਲਈ,

ਕਈ ਸੱਜਂਣ ਸੱਜਣਾਂ ਖਾਤਰ ਮਿੱਟੀ ਵਿੱਚ ਰੁਲ ਗਿਆ,

ਸਾਡਾ ਛੱਲਾ ਰਹਿ ਗਿਆ ਕੱਲਾ ਸੱਜਂਣ ਰੱਖ ਕੇ ਭੁੱਲ ਗਿਆ...


www.channi5798.blogspot.comਸਾਨੂੰ ਛੱਡ ਕੇ ਜੇ ਤੈਨੂੰ ਖੁਸ਼ੀ ਮਿਲੀ ਜੀ ਸਦ ਕੇ ਰਹਿ ਅਸੀਂ ਜੀ ਲਾਂ ਗੇ,

ਤੇਰੇ ਹੱਥੋਂ ਜਹਿਰ ਜੁਦਾਈਆਂ ਦਾ ਅਸੀਂ ਨਾ ਚਾਹੁੰਦੇ ਵੀ ਪੀਲਾਂ ਗੇ,

ਤੇਰਾ ਹੰਝੁਆਂ ਨਾਲ ਸਵਾਗਤ ਨੀਂ ਜਿੱਥੇ ਟੱਕਰੇ ਗੀਂ ਉਸੇ ਥਾਂ ਹੋਣਾਂ,

ਜਿੰਨੇ ਟੁਕਡ਼ੇ ਹੋਣੇ ਦਿਲ ਦੇ ਨੀਂ ਹਰ ਟੁਕਡ਼ੇ ਤੇ ਤੇਰਾ ਨਾਂ ਹੋਣਾ.....

www,channi5798.blogspot.com

Thursday, October 9, 2008

ਵੇ "ਚੰਨੀ"
ਵੇ "
ਚੰਨੀ" ,
ਅਖ ਦੀ ਮਾਰ ਤੋਂ ਬਚੇਆ ਕਰ ,
ਸੋੰਣੇਆ ਦੀਆਂ ਸ਼ੋਖ ਅਦਾਵਾਂ ਤੋਂ ,
ਐਵੇ ਨਾ ਪਿਆਰ ਲੁਟਾਇਆ ਕਰ ,
ਵੇ "
ਚੰਨੀ" ,
ਅਖ ਦੀ ਮਾਰ ਤੋਂ ਬਚੇਆ ਕਰ |

ਆਪਣੇ ਤੋਂ ਓਹਨਾ ਦੇ ਸ਼ਹਿਰ ਦਾ ਸਫਰ ,
ਨਾ ਸ਼ਿਖਰ ਦੁਪਹਿਰੇ ਮਿੰਣੇਆ ਕਰ ,
ਸੂਰਜ ਦੀ ਧੁਪ ਤੋਂ ਤਾਂ ਬਚ ਜਾਂਏਗਾ ,
ਧੁਪ ਰੰਗਿਆ ਤੋਂ ਬਚੇਆ ਕਰ ,
ਵੇ "
ਚੰਨੀ" ,
ਅਖ ਦੀ ਮਾਰ ਤੋਂ ਬਚੇਆ ਕਰ


ਜਿਸ ਪਥ ਦਾ ਦਿਲ ਬਣੇਆ ਓਹਨਾ ਦਾ ,
ਓਸ ਪਥਰ ਦਾ ਪਤਾ ਪੁਛੇਆ ਕਰ ,
ਜਿਹੜੇ ਕਹ ਦਿੰਦੇ ਨੇ " ਮੈਂ ਕਿਆ ਕੰਰੂ"
ਓਹਨਾ ਅਗੇ ਨਾ ਦਿਲ ਖੋਲੇਆ ਕਰ ,
ਵੇ "
ਚੰਨੀ" ,
ਅਖ ਦੀ ਮਾਰ ਤੋਂ ਬਚੇਆ ਕਰ

www.channi5798.blogspot.com
ਠੋਕਰ ਲੱਗੇ ਤੈਨੂੰ ਵੀ ਕਿਸੇ ਦੀ ਮਹੁਬੱਤ ਦੀ

ਤਦ ਮਹੁਬੱਤ ਮੇਰੀ ਦਾ ਤੈਨੂੰ ਅਹਿਸਾਸ ਹੋਵੇ

ਤਦ ਤੂੰ ਮੰਗੈ ਦਿਲ ਸਾਡਾ

ਪਰ ਤੇਰੇ ਕਦਮਾ ਚ' ਮੇਰੀ ਲਾਸ਼ ਹੋਵੇ

www.channi5798.blogspot.com
ਵਫਾ ਦੀ ਰਾਹ ਵਿਚ ਬੇਵਫਾਈ ਮਿਲ ਜਾਵੇ ਤਾ ਕੀ ਕਰੀਏ,

ਖੁਸੀ ਦੀ ਰਾਹ ਵਿਚ ਗਮ ਮਿਲ ਜਾਵੇ ਤਾ ਕੀ ਕਰੀਏ,

ਕਿਵੇ ਬਚੀਏ ਜਿੰਦਗੀ ਦੀ ਧੋਖੇ ਬਾਜੀ ਤੋ,

ਕੋਈ ਹੱਸ ਕੇ ਧੋਖਾ ਦੇ ਜਾਵੇ ਤਾ ਕੀ ਕਰੀਏ ?


(www.channi5798.blogspot.com)