Monday, May 25, 2009

ਮੇਰੇ ਸੱਜਰੇ ਵੇਖੇ ਖਵਾਂਬਾਂ ਦਾ,

ਇਸ਼ਕੇ ਚ ਰੰਗੇ ਜ਼ਜਬਾਂਤਾਂ ਦਾ,

ਜੋ ਵੀਰਾਨੇ ਕੱਟੀਆਂ ਉਹਨਾਂ ਰਾਤਾਂ ਦਾ,

ਕੀ ਮੁੱਲ ਪਾਵੇਂਗੀ ,

ਤੁੰ ਦੋਲਤ ਸ਼ੋਹਰਤ ਦਾ ਪੁਤਲਾ ਬਣ,

ਛੱਡ ਕੁੱਲੀਆਂ,ਮਹਿਲ ਮੁਨਾਰੇ ਤੱਕ,

ਕੀ ਪਿਆਰ ਨਿਭਾਵੇਂਗੀ,

ਮੈਂ ਪੀਰਾਂ ਫਕੀਰਾਂ ਦੇ ਦਰ ਤੋਂ,

ਕਦੇ ਮੰਦਿਰ ਤੇ ਕਦੇ ਮਸਜ਼ਿਦ ਚੋਂ,

ਇੱਕ ਤੇਰਾ ਚਾਨਣ ਲੱਭਦਾ ਰਿਹਾ,

ਤੇਰੇ ਚੰਨ ਬਣਦੇ ਰਹੇ ਹੋਰ ਕਈ,

ਮੇਰੀਆਂ ਆਂਸਾਂ ਦਾ ਦੀਵਾ ਬੁੱਝਦਾ ਰਿਹਾ,

ਦਿੱਤੇ ਜਖ਼ਮ ਦੁਨੀਆ ਦੇ ਸਹਾਰ ਲਏ,

ਤੇਰਾ ਵਿਛੋੜਾ ਜ਼ਰਿਆ ਜਾਣਾ ਨੀ,

ਇਸ਼ਕੇ ਦੀ ਸੂਲੀ ਹੱਸ ਹੱਸ ਕਬੂਲ ਮੈਨੂੰ,

ਮਾਤਮ ਤੈਥੋਂ ਕਰਿਆ ਜਾਣਾ ਨੀ,

ਅਫਸੋਸ ਰਹੂ ਜਿੰਦਗੀ ਕੱਟੀ ਦਾ,

ਪਰ ਇਸ ਬੰਧਨ ਚੋਂ ਛੁਟਿਆ ਜਾਣਾ ਨੀ,

ਫਕੀਰੀ ਗਲ ਲੈ ਤੁਰਿਆ,

ਤੈਥੋਂ ਨੋਟਾਂ ਚ ਤਰਿਆ ਜਾਣਾ ਨੀ!!!!!!!!!!

www.channi5798.blogspot.com