Thursday, November 27, 2008

ਸੁਣੋ ਕੁੜੀਓ ਇੱਕ ਗੱਲ ਸੁਣਾਵਾਂ,

ਇਸ ਗੱਲ ਨੂੰ ਨਾ ਭੁਲਾਈਏ,

ਕੁੜੀਓ ਜਿਹੜਾ ਫੱਬੇ ਤਨ ਤੇ,

ਓਹੀ ਫੈਸ਼ਨ ਅਪਨਾਈਏ,

ਮੁੰਡਿਓ ਛੱਡ ਕੇ ਅਫੀਮ,ਕੈਪਸੂਲ,

ਸਹਿਤਮੰਦ "ਪੰਜੀਰੀ" ਖਾਈਏ,

ਪਰਦੇਸਾਂ ਦੇ ਵਿੱਚ ਪੱਕੇ ਹੋ ਕੇ,

ਆਪਣੇ ਦੇਸ਼ ਦਾ ਨਾ ਬੁਰਾ ਮਨਾਈਏ,

"ਬੂਟ ਪਾਲਸ਼ਾਂ" ਭਾਵੇ ਕਰਨੀਆਂ ਪੈ ਜਾਣ,

ਪਰ ਕਿਸੇ ਅੱਗੇ ਨਾ ਹੱਥ ਫੈਲਾਈਏ,

ਮਰ-ਜਾਨੀਂਓ ਧੀਉ ਪੰਜਾਬ ਦੀਓ,

ਜੇਕਰ ਖੁਸ਼ ਰਹਿਣਾ ਮੁਰਸ਼ਦਾਂ,

ਗੁਰੂਆਂ ਦੇ ਚਰਨੀਂ ਜੁੜ ਜਾਈਏ

"ਚੰਨੀ"ਦੀ ਗੱਲ ਸਮਝੀਏ ਨਾਲੇ ਸੱਭ ਨੂੰ ਸਮਝਾਈਏ...

WWW.CHANNI5798.BLOGSPOT.COM



Sunday, November 23, 2008

ਤੇਰੀ ਦੋਸਤੀ ਤੇ ਜਦੌਂ ਦਾ ਨਾਜ਼ ਹੋ ਗਿਆ

ਸਾਡਾ ਵਖਰਾ ਜਿਉਨ ਦਾ ਅੰਦਾਜ਼ ਹੌ ਗਿਆ...

(www.channi5798.blogspot.com)


ਕੌਣ ਕਿੰਨਾ ਤੈਨੂੰ ਚਾਹੁੰਦਾ,ਤੈਨੂੰ ਕਖ੍ਖ ਵੀ ਪਤਾ ਨਹੀਂ.

ਕੌਣ ਰਾਤਾਂ ਨੂੰ ਨਹੀਂ ਸੌਂਦਾ,ਤੈਨੂੰ ਕਖ੍ਖ ਵੀ ਪਤਾ ਨਹੀਂ.

ਤੇਰੇ ਨਖਰੇ ਦਾ ਭਾਅ,ਹਰ-ਰੋਜ ਵਧੀ ਜਾਵੇ,

ਕੌਣ ਕਿੰਨਾ ਮੁੱਲ ਪਾਉਂਦਾ,ਤੈਨੂੰ ਕਖ੍ਖ ਵੀ ਪਤਾ ਨਹੀਂ.

ਦੁਨੀਆ ਚ’ ਕਿੰਨੇ ਸੋਹਣੇ,ਉਂਗਲਾ ਤੇ ਗਿਣੀਏ ਜੇ,

ਹਏ!ਤੇਰਾ ਨਾਂ ਕਿਥ੍ਥੇ ਆਉਂਦਾ,ਤੈਨੂੰ ਕਖ੍ਖ ਵੀ ਪਤਾ ਨਹੀਂ.

ਤੂੰ ਆਖੇ "ਚੰਨੀ" ਨਾਲ ਬੱਸ ਜਾਣ-ਪਹਿਚਾਣ,

ਨੀ ਤੈਨੂੰ ਗੀਤਾਂ ਰਾਹੀਂ ਗਾਉਂਦਾ, ਤੈਨੂੰ ਕਖ੍ਖ ਵੀ ਪਤਾ ਨਹੀਂ...

(www.channi5798.blogspot.com)
ਇਹ ਦਰਦ ਅਵੱਲਾ ਏ,

ਇਹ ਪੀਡ਼ ਅਨੋਖੀ ਏ,


ਅਸੀਂ ਕੁੰਡੇ ਪਿੱਤਲ ਦੇ,


ਤੂੰ ਸੁੱਚਾ ਮੇਤੀ ਏਂ,


ਤੈਨੂੰ ਜਿੱਤ ਵੀ ਸਕਦੇ ਨੀਂ,


ਮੁੱਲ ਲੈ ਵੀ ਹੁੰਦਾ ਨੀਂ,


ਤੂੰ ਕੀ ਏਂ "ਚੰਨੀ" ਲਈ,


ਇਹ ਕਹਿ ਵੀ ਹੁੰਦਾ ਨੀਂ....!!!

(www.channi5798.blogspot.com)

ਟੁੱਟੇ ਤਾਰਿਆਂ ਨੂੰ, ਕਰਮਾਂ ਦੇ ਮਾਰਿਆ ਨੂੰ
ਸੁੰਨੀ ਪੀਂਘ ਦੇ ਹੁਲਾਰਿਆਂ ਨੂੰ
ਕਦ ਕਿਸਨੇ ਤੱਕਿਆ.

ਪੱਤਝੜ 'ਚ ਰੁੱਖਾਂ ਨੂੰ, ਗਰੀਬ ਤੇ ਆਉਂਦੇ ਦੁੱਖਾਂ ਨੂੰ
ਸੁੰਨੀਆਂ ਪਈਆਂ ਕੁੱਖਾਂ ਨੂੰ
ਕਦ ਕਿਸੇ ਨੇ ਤੱਕਿਆ.

ਟੁੱਟਦੇ ਹੋਏ ਅਰਮਾਨਾਂ, ਰੁੱਲਦੇ ਹੋਏ ਕਿਸਾਨਾਂ ਨੂੰ
"ਚੰਨੀ" ਤੇ ਝੁੱਲਦੇ ਹੋਏ ਤੂਫਾਨਾਂ ਨੂੰ
ਕਦ ਕਿਸੇ ਨੇ ਤੱਕਿਆ...

(www.channi5798.blogspot.com)
ਲਿਖਣ ਦਾ ਨਾ ਸੀ ਸ਼ੌਂਕ "ਚੰਨੀ" ਨੂੰ,
ਇੱਕ ਸੋਹਣੇ ਚਿਹਰੇ ਨੇ
ਲਿਖਣ ਦੀ ਆਦਤ ਪਾ ਦਿੱਤੀ,

ਦਿਲ ਦੇ ਜਜਬਾਤਾਂ ਨੇ
ਜਹਿਨ ਨੂੰ ਖਿਆਲ ਦਿੱਤੇ
ਹੱਥੀਂ ਕਲਮ ਥਮਾ ਦਿੱਤੀ.

ਕਦੇ ਰੁਸਿਆ ਕਦੇ ਮੰਨਿਆ
ਹਰ ਰੋਜ ਫਲਸਫਾ ਨਵਾਂ
ਪੜਾਉਂਦਾ ਗਿਆ.

ਗਲਤ ਸਨ ਜਾਂ ਸਹੀ ਸਨ
ਕਲਮ ਚੋਂ ਉਕਰੇ ਹਰਫ ਮੇਰੇ
ਬਸ ਉਹ ਸਲਾਹੁੰਦਾ ਗਿਆ...

(www.channi5798.blogspot.com)
ਜਦੋਂ ਸਜ ਧਜ ਕੇ ਤੂੰ ਆਉਣੀ ਐ,
ਦਿਲਾਂ ਨੂੰ ਅੱਗਾਂ ਲਾਉਣੀ ਐ,

ਦੇਖ - ਦੇਖ ਤੈਨੂੰ ਹੋਂਕੇ ਭਰਦੇ,
ਲੋਕੀ ਸੌ ਸੌ ਗੱਲਾਂ ਕਰਦੇ,

ਜੇ ਕਿਸੇ ਨੂੰ ਬੁਲਾ ਜਾਵੇਂ,
ਰਾਤ ਦੀ ਨੀਂਦ ਉਡਾ ਜਾਵੇਂ,

ਰੂਪ ਤੇਰਾ ਸਿਖਰ ਦੁਪਹਿਰਾ,
ਨਜ਼ਰ ਕਿਸੇ ਦੀ ਲੱਗ ਨਾ ਜਾਵੇ,

ਲੋਕਾਂ ਨੂੰ ਠੱਗਣ ਵਾਲੀਏ,
ਤੈਨੂੰ ਵੀ ਕੋਈ ਠੱਗ ਨਾ ਜਾਵੇ...

(www.channi5798.blogspot.com)

ਐਨੀ ਵੀ ਕੀ ਯਾਰ ਬੇ-ਕਦਰੀ ਪਿਆਰਾਂ ਦੀ,
ਧੁੰਦ ਦਾ ਬੱਦਲ ਹੋ ਗਈ ਯਾਰੀ ਯਾਰਾਂ ਦੀ।

ਨਾਲ ਮਰਨ ਦੇ ਕਰਦੇ ਵਾਇਦੇ ਜਿਹੜੇ ਸੀ,
ਮੁੜ ਪਰਤੇ ਨਾ ਲੁੱਟ ਕੇ ਮੌਜ਼ ਬਹਾਰਾਂ ਦੀ।

ਬਹੁਤ ਦੂਰ ਨੇ ਯਾਰਾ ਮੰਜ਼ਲਾਂ ਇਸ਼ਕ ਦੀਆਂ,
ਕੰਡਿਆਂ ਉੱਪਰ ਤੁਰਨਾ ਛਾਂ ਤਲਵਾਰਾਂ ਦੀ।

ਪੁੱਛੀਂ ਬਹਿ ਕੇ ਬਾਤ ਵਸਲ ਦੀਆਂ ਘੜੀਆਂ ਦੀ,
ਮਹਿੰਦੀ ਭਿੱਜੀ ਰਹਿ ਗਈ ਜੋ ਮੁਟਿਆਰਾਂ ਦੀ।

ਨਾ ਫੋਲ੍ਹ ਅੰਗਿਆਰ ਬੁਝੇ ਅਰਮਾਨਾਂ ਦੇ,
ਬਣ ਨਾ ਜਾਏ ਬਾਤ ਖੰਭਾਂ ਤੋਂ ਡਾਰਾਂ ਦੀ।

ਕਈ ਯੁੱਗਾਂ ਤੋਂ ਭਟਕਣ ਰੂਹਾਂ ਪਿਆਰ ਲਈ,
ਗੱਲ ਨਹੀਂ ਹੈ ਇਹ ਕੋਈ ਦਿਨ ਦੋ ਚਾਰਾਂ ਦੀ।

ਡੁੱਬ ਗਈ ਸਣੀਂ ਚੱਪੂ ਵਾਇਦੇ ਉਮਰਾਂ ਦੇ,
ਅੱਧ-ਵਿਚਾਲੇ ਬੇੜੀ ਕੱਚਿਆਂ ਕੌਲ-ਕਰਾਰਾਂ ਦੀ।

ਧੁਰ ਦਰਗ਼ਾਹੋਂ ਗਈ ਸਰਾਪੀ ਜਿੰਦ ਜਿਹੜੀ,
ਕਿੰਜ ਨਬਜ਼ਾਂ ਟੋਹ ਟੋਹ ਲੱਭੇਂ ਮਰਜ਼ ਬੀਮਾਰਾਂ ਦੀ।

ਕੱਚ ਦੇ ਮਣਕੇ ਥਾਂ ਮੋਤੀ ਦੀ ਪੂਰਨ ਨਾ,
ਕਿਵੇਂ ਪਰੋਵੇ ਲੜੀ "ਚੰਨੀ" ਖਿੰਡ ਗਏ ਹਾਰਾਂ ਦੀ।

(www.channi5798.blogspot.com)

Friday, November 21, 2008

ਕਦੇ ਮੰਗੇਂ ਛੱਲਾ ਕਦੇ ਮੁੰਦਰੀ ਨਿਸ਼ਾਨੀ,
ਏਦਾਂ ਕਦੇ ਸੋਹਣੀਏਂ ਪਿਆਰ ਹੁੰਦੇ ਨਹੀਂ।

ਗੱਲੀਂ-ਬਾਤੀਂ ਜਿਹੜੇ ਜਾਨ ਪੈਰਾਂ ’ਚ ਵਿਛਾਉਂਦੇ,
ਔਖੇ ਵੇਲ਼ੇ ਭੱਜਣ ਓਹ ਯਾਰ ਹੁੰਦੇ ਨਹੀਂ।

ਸਿਰ ਦੇ ਕੇ ਸੋਹਣਿਆ ਨਿਭਾਉਣੀਆਂ ਨੇ ਪੈਂਦੀਆਂ,
ਸਿਰੀਂ ਬੰਨ੍ਹ ਪੱਗ ਸਰਦਾਰ ਹੁੰਦੇ ਨਹੀਂ।

ਓਨਾ ਚਿਰ ਇਸ਼ਕ ਫਜ਼ੂਲ ਲੱਗਦਾ ਏ,
ਜਿੰਨਾ ਚਿਰ ਨੈਣ ਦੋ ਤੋਂ ਚਾਰ ਹੁੰਦੇ ਨਹੀਂ।

ਝਗੜਾ ਮੁਕਾਅ ਲਵੋ ਬਹਿ ਕੇ ਗੱਲੀਂ-ਬਾਤੀਂ,
ਮਸਲੇ ਦਾ ਹੱਲ ਹਥਿਆਰ ਹੁੰਦੇ ਨਹੀਂ।

"ਚੰਨੀ" ਆਪਣਾ ਜੇ ਚਾਹਵੇਂ ਸਭਨਾਂ ਦਾ ਮਾਣ ਕਰ,
ਰੋਅਬ ਨਾਲ਼ ਕਦੇ ਸਤਿਕਾਰ ਹੁੰਦੇ ਨਹੀਂ।

www.chani5798.blogspot.com

ਆਖਰੀ ਸੀ ਅੱਲਵਿਦਾ,

ਇੱਕ ਸਲਾਮ ਆਖਰੀ ਸੀ.


ਮੇਰੇ ਬੁੱਲਾਂ ਤੇ ਉਹਨਾ ਲਈ ਪੈਗਾਮ ਆਖਰੀ ਸੀ,


ਨਾ ਮੈਂ ਪੁੱਛਿਆ ਨਾ ਉਹਨੇ ਦੱਸਿਆ


ਬਸ ਚੁਪ ਵੱਟ ਕੇ ਰਹਿ ਗਏ,


ਪਰ ਉਸਦੇ ਦਿਲ ਵਿਚ "ਚੰਨੀ" ਲਈ ਇਲਜਾਮ ਆਖਰੀ ਸੀ,


ਆਖਰੀ ਸੀ ਮੁਲਾਕਾਤ ਮੇਰੇ ਸੱਜਣਾ ਨਾਲ ਮੇਰੀ,


ਉਹਨਾ ਲਈ ਸੀ ਸਵੇਰਾ ਪਰ ਮੇਰੀ ਉਹ ਸ਼ਾਮ ਆਖਰੀ ਸੀ...


www.chani5798.blogspot.com
ਕਾਲਜ ਵਾਲੀ ROAD ਤੋ ਕਿਨੇ ਰਾਹ ਨਿਕਲੇ,

ਕੁਝ ਨੂੰ ਮਿਲ ਗਈ ਨੌਕਰੀ

ਤੇ ਕੁਝ ਹੋ ਕੇ ਤਬਾਹ ਨਿਕਲੇ,

ਕੁਝ ਘਰਾਂ ਤੋ ਜਾ ਕੇ ਦੂਰ ਪਤਾ ਨੀ ਕਿੱਥੇ ਜਾ ਨਿਕਲੇ,

ਕਈਆ ਨੇ ਕਰਾ ਲਈ LOVE MARRIAGE

ਤੇ ਕੱਈ ਤੌੜ ਕੇ ਯਾਰੀ ਜਾ ਨਿਕਲੇ,

ਪਰ "ਚੰਨੀ" ਨੂੰ ਨਾ ਪੁੱਛੋ ਯਾਰੋ ਅਸੀ ਕਿੱਥੇ ਹਾਂ ਆ ਨਿਕਲੇ,

ਨਾ ਯਾਰ ਰਹੇ,ਨਾ ਉਹ ਮਿਲੀ,

ਸਾਡੇ ਕੱਲਿਆ ਦੇ ਆਖਰੀ ਸਾਹ ਨਿਕਲੇ...

www.chani5798.blogspot.com
ਦੁੱਖ ਤਾਂ ਬਥੇਰੇ ਪਰ ਦੱਸਣੇ ਨੀ ਯਾਰ ਨੂੰ,

ਆਪੇ ਯਾਦ ਆਜੂ ਕਦੇ ਸੋਹਣੀ ਸਰਕਾਰ ਨੂੰ,

ਜੇ ਉਸ ਕੋਲ ਸਮਾਂ ਹੈਨੀ ਸਾਡੇ ਕੋਲ ਬਿਹਨ ਦਾ,

ਸਾਨੂੰ ਵੀ ਨੀ ਸ਼ੌਕ ਦੁੱਖ ਪੱਥਰਾਂ ਨੂੰ ਕਿਹਨ ਦਾ...

www.chani5798.blogspot.com


ਸਭ ਇੱਥੇ ਰਹਿ ਜਾਣਾ ਬੰਦਿਆ ਮਾਣ ਨਾ ਕਰ,

ਸੱਚਾ ਪਿਆਰ ਨਿਭਾ ਲੈ,ਅਹਿਸਾਨ ਨਾ ਕਰ,

ਆਸ ਲੈ ਕੇ ਆਵੇ ਜੇ ਕੋਈ ਤੇਰੇ ਦਰ ਤੇ,

ਓਹਨੂੰ ਕੁਝ ਕੁ ਪਲਾਂ ਦ ਮਹਿਮਾਣ ਨਾ ਕਰ,

ਸਿਰ ਦੇ ਕੇ ਬੋਲ ਨਿਭਾਉਂਦਾ "ਚੰਨੀ" ਯਾਰੀਆਂ,

ਨਹੀ ਨਿਭਦੀ ਤਾਂ ਐਸੀ ਜੁਬਾਨ ਨਾ ਕਰ...

www.chani5798.blogspot.com

ਓਹ ਦਿਨ ਜਿੰਦਗੀ ਦੇ ਗਏ,
ਦਿਨ ਬਚਪਨ ਦੇ ਗਏ !

ਨਿੱਕੇ-ਨਿੱਕੇ ਹੱਥ ਗਿੱਲੀ ਮਿੱਟੀ ਚ ਲਬੇੜਨੇ,
ਕੱਚੇ ਰਾਹਾਂ ਉੱਤੇ ਟਾਇਰ ਸਾਇਕਲਾਂ ਦੇ ਰੋੜਨੇ!

ਭੱਜਕੇ ਟਰਾਲੀਆਂ ਦੇ ਪਿਛੋਂ ਗੱਨੇ ਖਿਚਨੇ,
ਨਿੱਕੀ ਉਮਰੇ ਨਜਾਰੇ ਬੜੇ ਲਏ !

ਆਟੇ ਦੀ ਪਕਾਉਣੀ ਚਿੱੜੀ ਮਾਂ ਤੌਂ ਜਿੱਦ ਕਰਕੇ,
ਜਹਾਜ਼ ਉਡਾਉਣੇ ਕਾਗਜ਼ਾਂ ਦੇ ਪਾੜ ਵਰਕੇ !

ਬਾਰਸ਼ਾਂ ਦੇ ਪਾਣੀ ਵਿੱਚ ਰੋਲਾ ਪਾ-ਪਾਅ ਭਿਜਨਾ,
ਤਾਇਆਂ-ਚਾਚਿਆਂ ਦੇ ਘਰੋਂ ਰੋਟੀ ਖ਼ਾਣ ਗਿਜਣਾ !

ਓਹ ਨਾ ਸਾਂਝਾਂ ਦੇ ਸਮੇਂ ਨਾਂ ਹੁਣ ਰਹੇ ,
ਉਮਰਾਂ ਦੇ ਲੰਬੇ ਪੈਂਡੇ ਝੱਟ ਵਿੱਚ ਮੁਕ ਗਏ!

ਚੜਦੀ ਜਵਾਨੀ ਵਿੱਚ ਸਾਰੇ ਕੰਮ ਛੁੱਟ ਗਏ
ਚੜਦੀ ਜਵਾਨੀ ਵਿੱਚ ਸਾਰੇ ਕੰਮ ਛੁੱਟ ਗਏ...

www.chani5798.blogspot.com



ਬਹੁਤ ਯਾਦ ਆਉਂਦੀ ਏ ਯਾਰ ਦੀ ਗੱਲ,
ਜਦ ਕਦੇ ਛਿੜਦੀ ਏ ਪਿਆਰ ਦੀ ਗੱਲ.

ਖੂਬਸੂਰਤ ਫੁੱਲਾਂ ਦਾ ਚੇਤਾ ਆ ਜਾਂਦੈ,
ਕਰਦਾ ਏ ਜਦ ਕੋਈ ਬਹਾਰ ਦੀ ਗੱਲ.

ਝਾਂਜਰ, ਝੁਮਕੇ, ਲਾਲੀ ਤੇ ਕੱਜਲ,
ਸਭ ਮਿਲਕੇ ਰਚਦੇ ਸਿੰਗਾਰ ਦੀ ਗੱਲ.

ਅੱਖਾਂ ਚ ਸ਼ਰਮ ਸੀ, ਬੁੱਲਾਂ ਤੇ ਕੰਪਨ,
ਹਾਏ ! ਓਹ ਤੇਰੇ ਇਜਹਾਰ ਦੀ ਗੱਲ.

ਹਰ ਤਰਫ ਅੱਗਾਂ ਨੇ, ਮੌਤ ਹੈ, ਚੀਕਾਂ ਨੇ,
ਕੋਈ ਸੁਣਦੀ ਨ੍ਹੀ ਅਮਨ ਪਿਆਰ ਦੀ ਗੱਲ.

"ਚੰਨੀ" ਨੂੰ ਜਿਉਂਦਾ ਸਾੜਨ ਵਾਲੇ,
ਜਾਨਣ ਕੀ ਅੰਤਿਮ ਸੰਸਕਾਰ ਦੀ ਗੱਲ.

ਗਲੋਂ ਲਾਓ ਏ ਕੌਮਾਂ,ਮਜਹਬਾਂ ਦੇ ਚੱਕਰ,
ਆਓ ਕਰੀਏ ਮੁਹੱਬਤ ਪਿਆਰ ਦੀ ਗੱਲ...

.www.chani5798.blogspot.com
ਸ਼ੌਂਕ ਦਿਲ ਦੇਣ ਦਾ ਤੇ ਨਾ ਹੀ ਦਿਲ ਲੈਣ ਦਾ,

ਨਾਹੀਂ ਰੋਣ ਧੋਣ ਦਾ, ਨਾਹੀਂ ਚੱਕਰਾਂ ਚ ਪੈਣ ਦਾ,

ਰਹਿਣਾ ਖਿੜੇ ਮੱਥੇ,ਕਰਕੇ ਕਮਾਲ ਤੁਰਨਾ,

ਸ਼ੌਂਕ ਮਿੱਤਰਾਂ ਦਾ ਮੜਕਾਂ ਦੇ ਨਾਲ ਤੁਰਨਾ....

ਜੇ ਕੋਈ ਹੱਸਦੀ ਆ ਵੇਖ ਵੇਖ ਹਸ ਲਈ ਦਾ,

ਦਿਲ ਤੋੜੀਦਾ ਨੀ ਮਾਣ ਤਾਣ ਰੱਖ ਲਈ ਦਾ,

ਪੈਂਦਾ ਚਾਰੇ ਪਾਸੇ ਰੱਖ ਕੇ ਖਿਆਲ ਤੁਰਨਾ,

ਸ਼ੌਂਕ ਮਿਤਰਾਂ ਦਾ ਮੜਕਾਂ ਦੇ ਨਾਲ ਤੁਰਨਾ....

"ਚੰਨੀ" ਚੰਗੀ ਮਾੜੀ ਕਿਸੇ ਨੂੰ ਵੀ ਕਹੀਏ ਨਾਂ,

ਪਾਣੀ ਸਿਰ ਨੂੰ ਜੇ ਆਵੇ ਪਿਛੇ ਰਹੀਏ ਨਾਂ,

ਮੂਹਰੇ ਅੜਕੇ ਕੀ ਕਿਸੇ ਦੀ ਮਜਾਲ ਤੁਰਨਾ

ਸ਼ੌਂਕ ਮਿਤਰਾਂ ਦਾ ਮੜਕਾਂ ਦੇ ਨਾਲ ਤੁਰਨਾ...

www.chani5798.blogspot.com
ਮਾਪਿਆਂ ਦੇ ਲਾਡ ਪਿਆਰ ਤੋਂ ਦੂਰ,
ਐਥੇ ਠੰਡ ਵਿੱਚ ਦਿਹਾੜੀਆਂ ਲਾਉਂਦੇ ਹਾਂ.

ਸਾਰਾ ਸਾਰਾ ਦਿਨ ਪੜਾਈ ਕਰਦੇ,
ਤੇ ਰਾਤ ਨੂੰ ਸ਼ਿਫਟਾਂ ਲਾਉਂਦੇ ਹਾਂ.

ਐਥੇ ਰੋਟੀ ਮਿਲ਼ਦੀ ਨਾ TIME ਤੇ ,
SANDWICH ਤੇ BURGER ਨਾਲ਼ ਗੱਡੀ ਚਲਾਉਂਦੇ ਹਾਂ.

ਬਸ ਇੱਕੋ ਚੀਜ਼ ਜੋ ਟੌਹਰ ਬਣਾਉਂਦੀ INDIA'ਚ,
ਤਾਂ AUSTRALIAN ਕਹਾਉਂਦੇ ਹਾਂ...

www.chani5798.blogspot.com

ਹਜ਼ਾਰਾਂ ਹੀ ਕਤਲ ਮੇਰੇ ਸਿਰ ਇਲਜ਼ਾਮ ਨੇ
ਜਿਹੜਿਆਂ ਗਲੀਆਂ ਵਿੱਚ ਮੈਂ ਦਫ਼ਨ ਹੋਇਆ ,
ਓਹੀ ਤਾਂ ਬਦਨਾਮ ਨੇ ,

ਇੱਕ ਖੱਤ ਜਿਸ ਦੇ ਸਿਰਨਾਵੇਂ ਗੁੰਮਨਾਮ ਨੇ.
ਜਿਹੜੇ "ਚੰਨੀ" ਦੇ ਸ਼ਹਿਰੋਂ ਮੁੜ ਆਏ,
ਓਹੀ ਤਾਂ ਬਦਨਾਮ ਨੇ ,

ਸੁਣ ਜਿਸ ਨੁੰ ਤੂੰ ਮੁਸਕਾਵੇਂ ਓਹ ਮੇਰੇ ਹੀ ਪੈਗਾਮ ਨੇ,
ਦੀਦ ਤੇਰੀ ਨੂੰ ਜਿਹੜੇ ਤਰਸਣ ਹੰਜੂ,
ਓਹੀ ਤਾਂ ਬਦਨਾਮ ਨੇ ,

ਤਨ ਦੀ ਚਾਦਰ ਤੇ ਪਏ ਸਬ ਦਾਗ ਹਰਾਮ ਨੇ,
ਜਿਹੜੇ ਫ਼ੱਟ ਗੁੱਝੇ ਮੇਰੇ ਦਿਲ ਤੇ ਵੱਜੇ ,
ਓਹੀ ਤਾਂ ਬਦਨਾਮ ਨੇ ,

ਜਿਸਮ ਤੇ ਹਵਸ ਵਿੱਕਦੇ ਬਜ਼ਾਰੀਂ ਸ਼ਰ-ਏ-ਆਮ ਨੇ,
ਜਿਹੜਿਆਂ ਰੂਹਾਂ ਪਿਆਰ ਨਾਲ ਮਿਲਣ ,
ਓਹੀ ਤਾਂ ਬਦਨਾਮ ਨੇ....

www.chani5798.blogspot.com

ਮੈਂ ਤਸਵੀਰ ਹਾਂ ਦਰਦਾਂ ਦੀ, ਮੇਰੇ ਜ਼ਖਮਾਂ ਤੇ ਦਵਾ ਲਾਵੀਂ ਨਾ,

ਤੇਰਾ ਦਾਮਨ ਜ਼ਖਮੀ ਹੋ ਜਾਣਾ, ਮੇਰੇ ਨਾਲ ਮੋਹ ਪਾਵੀਂ ਨਾ,


ਅਸੀਂ ਮੁਕ ਜਾਣਾ ਰਾਤ ਵਾਂਗੂ, ਕਿਸੇ ਸ਼ੁਰੂ ਕੀਤੀ ਬਾਤ ਵਾਂਗੂ,


ਸਾਹਾਂ ਦੀ ਟੁੱਟ ਡੋਰ ਜਾਣੀ, ਸਾਡੀ ਤੂੰ ਖੈਰ ਮਨਾਵੀਂ ਨਾ,


ਇਸ ਜਿਂਦਗੀ ਦੇ ਖੱਤ ੳਤੇ, ਸਿਰਨਾਵਾਂ ਹੈ ਬਸ ਕਬਰਾਂ ਦਾ,


ਕਿਤੇ ਯਾਦ "ਚੰਨੀ" ਦੀ ਆ ਜਾਵੇ, ਨੈਣਾਂ ਚੋਂ ਨੀਰ ਬਹਾਵੀਂ ਨਾ...

www.chani5798.blogspot.com◄═══════
ਮੇਰੇ ਹਿਸ੍ਸੇ ਦਾ ਮਿਲ ਗਿਆ, ਸੁਖ ਦੁਖ ਤੇ ਮਾਨ ਜੋ,

ਫ਼ਿਰ ਹਦ੍ਦੋਂ ਵਧ ਕੇ ਖੁਸ਼ੀ ਤੇ ਅਧਕਾਰ ਕਿਓਂ ਕਰਾਂ,

ਮੈਂ ਜੋ ਵੀ ਹਾਂ, ਜਿਥੇ ਵੀ ਹਾਂ, ਖੁਸ਼ ਹਾਂ ਐ ਮਾਲਕਾ,

ਤੇਰੇ ਦਰ ਤੇ ਜਾ ਕੇ ਮਂਗ ਵਾਰ ਵਾਰ ਕਿਓਂ ਕਰਾਂ,

ਤੈਨੂ ਫ਼ਿਕਰ ਪੂਰੇ ਜਗਤ ਦਾ, ਨਰਪਤ ਇਹ ਜਾਣਦਾ,

ਤੂੰ ਮੈਨੂੰ ਭੁੱਲ ਨਾ ਜਾਵੀਂ ਨਿੱਤ ਪੁਕਾਰ ਕਿਓਂ ਕਰਾਂ,

ਕੋਈ ਨਾ ਜਾਣੇ ਰਂਗ ਮਾਲਕ ਦੇ, ਕਦੋਂ ਕੀ ਤੋਂ ਕੀ ਕਰ ਜਾਵੇ,

ਰਾਜੇ ਨੂਂ ਓਹ ਕਰਦੈ ਮਂਗਤਾ ਤੇ ਮਂਗਤਾ ਤਖਤ ਬਿਠਾਵੇ,

ਖਾਕ ਜਿਨ੍ਨੀ ਔਕਾਤ ਨਾ ਚੰਨੀ ਦੀ, ਮੈਥੋ ਉਪਰ ਇਹ ਜਗ ਸਾਰਾ,

ਨਾ ਹੀ ਮੇਰੇ ਵਿਚ ਗੁਣ ਕੋਈ,ਮੇਰਾ ਦਾਤਾ ਈ ਬਖਸ਼ਣਹਾਰਾ.....

www.chani5798.blogspot.com

Tuesday, November 4, 2008

ਨਾ ਤਾਂ ਜਿਤਿਆਂ ਦੇ ਵਿੱਚ,

ਨਾ ਹੀ ਹਾਰਿਆਂ ਦੇ ਵਿੱਚ

ਪਰ ਚੱਲਦੀ ਏ ਤਾਂ ਵੀ,

ਸਾਡੀ ਸਾਰਿਆਂ ਦੇ ਵਿੱਚ...

www.channi5798.blogspot.com